ਪੜਚੋਲ ਕਰੋ
Advertisement
ਮੋਦੀ ਵੱਲੋਂ 8 ਲੱਖ ਆਮਦਨੀ ਵਾਲੇ ਨੂੰ ਵੀ ਰਾਖਵੇਂਕਰਨ ਦਾ ਗੱਫਾ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਓਬੀਸੀ ਰਾਖਵਾਂਕਰਨ 'ਤੇ ਵੱਡਾ ਫੈਸਲਾ ਲਿਆ ਗਿਆ ਹੈ। ਸਰਕਰ ਨੇ ਓਬੀਸੀ ਰਾਖਵਾਂਕਰਨ 'ਚ ਕਰੀਮੀ ਲੇਅਰ ਦੀ ਸੀਮਾ ਛੇ ਲੱਖ ਤੋਂ ਵਧਾ ਕੇ ਅੱਠ ਲੱਖ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਵਿੱਤ ਮੰਤਰੀ ਅਰੁਣ ਜੇਟਲੀ ਵੱਲੋਂ ਦਿੱਤੀ ਗਈ ਹੈ।
ਦੱਸ ਦਈਏ ਕਿ ਓਬੀਸੀ ਰਾਖਵਾਂਕਰਨ ਲਈ ਆਖਰੀ ਸਮੀਖਿਆ 2013 'ਚ ਕੀਤੀ ਗਈ ਸੀ। ਸਰਕਾਰ ਦੇ ਇਸ ਫੈਸਲੇ ਦੇ ਚਲਦਿਆਂ ਓਬੀਸੀ ਵਰਗ ਦੇ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਤੇ ਭਰਤੀਆਂ 'ਚ ਰਾਖਵਾਂਕਰਨ ਦਾ ਲਾਭ ਮਿਲੇਗਾ।
ਕੇਂਦਰੀ ਕੈਬਨਿਟ ਨੇ ਓਬੀਸੀ ਤਹਿਤ ਸਬ ਕੈਟਾਗਰੀ ਲਈ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਰਾਖਵਾਂਕਰਨ ਦਾ ਫੈਸਲਾ ਜ਼ਰੂਰਤਮੰਦਾਂ ਨੂੰ ਮਿਲੇ। ਇਹ ਕਮਿਸ਼ਨ ਗਠਿਤ ਹੋਣ ਦੇ 12 ਹਫ਼ਤਿਆਂ 'ਚ ਰਿਪੋਰਟ ਦੇਵੇਗਾ। ਓਬੀਸੀ ਦੀ ਸੂਚੀ 'ਚ ਸਬ ਕੈਟਾਗਰੀ ਬਣਾਉਣ ਦੀ ਦਿਸ਼ਾ 'ਚ ਕਮਿਸ਼ਨ ਦਾ ਗਠਨ ਕਰਨ ਲਈ ਰਾਸ਼ਟਰਪਤੀ ਕੋਲ ਸਿਫਾਰਸ਼ ਭੇਜੀ ਗਈ ਹੈ।
ਕੀ ਹੈ ਕਰੀਮੀ ਲੇਅਰ?
ਕਰੀਮੀ ਲੇਅਰ ਯਾਨੀ ਇੱਕ ਤੈਅ ਸੀਮਾ ਤੋਂ ਵਧੇਰੇ ਆਮਦਨ ਵਾਲੇ ਪਰਿਵਾਰਾਂ ਨੂੰ ਰਾਖਵਾਂਕਰਨ ਦਾ ਲਾਭ ਨਹੀਂ ਮਿਲਦਾ। ਸਰਕਾਰੀ ਨੌਕਰੀਆਂ 'ਚ ਹੁਣ ਓਬੀਸੀ ਰਾਖਵਾਂਕਰਨ 27 ਫੀਸਦੀ ਹੈ। ਇਹ ਰਾਖਵਾਂਕਰਨ ਉਨ੍ਹਾਂ ਪਰਿਵਾਰਾਂ ਨੂੰ ਮਿਲਦਾ ਸੀ ਜਿਨ੍ਹਾਂ ਦੀ ਸਾਲਾਨਾ 6 ਲੱਖ ਰੁਪਏ ਤੋਂ ਆਮਦਾਨ ਘੱਟ ਹੋਵੇ। ਹੁਣ ਕਰੀਮੀ ਲੇਅਰ ਦੀ ਨਵੀਂ ਸੀਮਾ ਤੈਅ ਹੋਣ ਦੇ ਬਾਅਦ ਉਨ੍ਹਾਂ ਪਰਿਵਾਰਾਂ ਨੂੰ ਵੀ ਰਾਖਵਾਂਕਰਨ 'ਚ ਲਾਭ ਮਿਲੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ ਅੱਠ ਲੱਖ ਰੁਪਏ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement