ਸੱਪ ਨੇ ਡੰਗਿਆ ਤਾਂ ਬੰਦੇ ਨੇ ਸੱਪ ਨੂੰ ਹੀ ਵੱਢ ਖਾਧਾ, ਸੱਪ ਮਰ ਗਿਆ ਤੇ ਬੰਦਾ ਸਹੀ ਸਲਾਮਤ
ਬਦਰਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਮੈਂ ਖੇਤ ਤੋਂ ਕੰਮ ਕਰਕੇ ਵਾਪਸ ਆ ਰਿਹਾ ਸੀ ਤਾਂ ਵੇਖਿਆ ਕਿ ਇੱਥੇ ਇੱਕ ਜ਼ਹਿਰੀਲਾ ਕ੍ਰੇਟ ਸੱਪ ਹੈ ਜਿਸ ਨੇ ਮੈਨੂੰ ਡੰਗ ਲਿਆ ਸੀ।
ਜਾਜਪੁਰ: ਉੜੀਸਾ ਦੇ ਜਾਜਪੁਰ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਸਥਿਤ ਪਿੰਡ ’ਚ ਵਾਪਰਿਆ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਸ ਪਿੰਡ ਦੇ 45 ਸਾਲਾ ਆਦਿਵਾਸੀ ਵਿਅਕਤੀ ਨੇ ਸੱਪ ਨੂੰ ਆਪਣੇ ਦੰਦਾਂ ਨਾਲ ਵੱਢ ਕੇ ਮਾਰ ਦਿੱਤਾ ਹੈ। ਇਸ ਵਿਅਕਤੀ ਦਾ ਨਾਮ ਕਿਸ਼ੋਰ ਬਦਰਾ ਹੈ।
ਦਾਨਾਗੜੀ ਬਲਾਕ ਅਧੀਨ ਪੈਂਦੇ ਸਲਜੰਗਾ ਪੰਚਾਇਤ ਦੇ ਪਿੰਡ ਗੰਭੀਰਪਟੀਆ ਦਾ ਨੌਜਵਾਨ ਕਿਸ਼ੋਰ ਬਦਰਾ ਝੋਨੇ ਦੇ ਖੇਤ ਤੋਂ ਵਾਪਸ ਆ ਰਿਹਾ ਸੀ, ਜਦੋਂ ਘਰ ਪਰਤਦੇ ਸਮੇਂ ਉਸ ਦੀ ਲੱਤ 'ਤੇ ਜ਼ਹਿਰੀਲੇ ਸੱਪ ਨੇ ਡੰਗ ਮਾਰ ਲਿਆ। ਉਸ ਤੋਂ ਬਾਅਦ ਬਦਰਾ ਨੇ ਸੱਪ ਨੂੰ ਵੇਖਿਆ ਤੇ ਉਸ ਨੂੰ ਫੜ ਲਿਆ। ਇਸ ਨੂੰ ਫੜਨ ਤੋਂ ਬਾਅਦ, ਬਦਲੇ ਦੀ ਭਾਵਨਾ ਵਿੱਚ, ਉਸ ਨੇ ਸੱਪ ਨੂੰ ਦੰਦਾਂ ਨਾਲ ਡੰਗ ਵੱਢ-ਵੱਢ ਕੇ ਮਾਰ ਦਿੱਤਾ।
ਬਦਰਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਮੈਂ ਖੇਤ ਤੋਂ ਕੰਮ ਕਰਕੇ ਵਾਪਸ ਆ ਰਿਹਾ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਕਿਸੇ ਨੇ ਮੇਰੀ ਲੱਤ ਉੱਤੇ ਵੱਢ ਲਿਆ ਹੈ। ਇਸ ਤੋਂ ਬਾਅਦ ਮੈਂ ਆਪਣੀ ਮਸ਼ਾਲ ਜਗਾਈ ਅਤੇ ਵੇਖਿਆ ਕਿ ਇੱਥੇ ਇੱਕ ਜ਼ਹਿਰੀਲਾ ਕ੍ਰੇਟ ਸੱਪ ਹੈ ਜਿਸ ਨੇ ਮੈਨੂੰ ਡੰਗ ਲਿਆ ਸੀ। ਸੱਪ ਦੇ ਡੱਸਣ ਤੋਂ ਬਾਅਦ, ਬਦਲਾ ਲੈਣ ਲਈ, ਮੈਂ ਸੱਪ ਨੂੰ ਆਪਣੇ ਹੱਥਾਂ ਨਾਲ ਫੜ ਲਿਆ ਤੇ ਉਸ ਨੂੰ ਤੇਜ਼ੀ ਨਾਲ ਵੱਢਣਾ ਸ਼ੁਰੂ ਕਰ ਦਿੱਤਾ, ਮੈਂ ਇਸ ਨੂੰ ਉਦੋਂ ਤੱਕ ਕੱਟਿਆ ਜਦੋਂ ਤੱਕ ਇਹ ਮਰ ਨਹੀਂ ਗਿਆ।
ਇਸ ਘਟਨਾ ਤੋਂ ਬਾਅਦ ਉਹ ਮਰਿਆ ਹੋਇਆ ਸੱਪ ਲੈ ਕੇ ਆਪਣੇ ਪਿੰਡ ਪਰਤਿਆ। ਉਸ ਨੇ ਆਪਣੀ ਪਤਨੀ ਨੂੰ ਸਾਰੀ ਘਟਨਾ ਬਾਰੇ ਦੱਸਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਘਟਨਾ ਪੂਰੇ ਪਿੰਡ ਵਿੱਚ ਫੈਲ ਗਈ, ਬਦਰਾ ਨੇ ਆਪਣੇ ਦੋਸਤਾਂ ਨੂੰ ਮਰਿਆ ਹੋਇਆ ਸੱਪ ਵੀ ਦਿਖਾਇਆ। ਪਿੰਡ ਦੇ ਕੁਝ ਲੋਕਾਂ ਨੇ ਬਦਰਾ ਨੂੰ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਡਾਕਟਰੀ ਸਲਾਹ ਲੈਣ ਲਈ ਕਿਹਾ, ਪਰ ਬਦਰਾ ਨੇ ਸਲਾਹ ਨੂੰ ਨਹੀਂ ਮੰਨਿਆ ਅਤੇ ਹਸਪਤਾਲ ਜਾਣ ਦੀ ਬਜਾਏ ਉਸੇ ਘਰੇ ਹੀ ਰਵਾਇਤੀ ਇਲਾਜ ਅਪਣਾਇਆ।
ਬਦਰਾ ਨੇ ਇਸ ਘਟਨਾ ਤੋਂ ਬਾਅਦ ਦੱਸਿਆ ਕਿ ਭਾਵੇਂ ਮੈਂ ਇੱਕ ਜ਼ਹਿਰੀਲੇ ਕ੍ਰੇਟ ਸੱਪ ਨੂੰ ਡੰਗ ਲਿਆ ਹੈ, ਪਰ ਮੈਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਹਾਲਾਂਕਿ, ਮੈਂ ਪਿੰਡ ਦੇ ਨੇੜੇ ਇੱਕ ਰਵਾਇਤੀ ਡਾਕਟਰ ਕੋਲ ਗਿਆ ਤੇ ਮੈਂ ਹੁਣ ਠੀਕ ਹਾਂ।