Odisha Rail Accident: ਕਿਵੇਂ ਵਾਪਰਿਆ ਬਾਲਾਸੋਰ ਰੇਲ ਹਾਦਸਾ, ਰੇਲਵੇ ਬੋਰਡ ਨੇ ਦੱਸਿਆ ਕਾਰਨ, ਦੇਖੋ ਵੀਡੀਓ
ਭਾਰਤੀ ਰੇਲਵੇ ਵਲੋਂ ਰੇਲ ਸੰਚਾਲਨ ਵਿੱਚ ਡਿਜੀਟਲ ਤਕਨਾਲੋਜੀਆਂ ਦੇ ਲਾਭ ਪ੍ਰਾਪਤ ਕਰਨ ਅਤੇ ਸੁਰੱਖਿਆ ਨੂੰ ਵਧਾਉਣ ਲਈ ਇਲੈਕਟ੍ਰਾਨਿਕ ਇੰਟਰਲੌਕਿੰਗ (EI) ਨੂੰ ਵੱਡੇ ਪੱਧਰ 'ਤੇ ਅਪਣਾਇਆ ਜਾ ਰਿਹਾ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਤਵਾਰ ਨੂੰ ਕਿਹਾ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਤਿੰਨ ਰੇਲਗੱਡੀਆਂ ਨਾਲ ਵਾਪਰੇ ਹਾਦਸੇ ਦੇ ਮੂਲ ਕਾਰਨ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਖਤਮ ਹੋ ਗਿਆ ਹੈ ਅਤੇ ਰੇਲਵੇ ਨੇ ਅਗਲੇ ਕੁਝ ਦਿਨਾਂ ਵਿੱਚ ਪ੍ਰਭਾਵਿਤ ਟਰੈਕ ਅਤੇ ਆਮ ਸੇਵਾਵਾਂ ਨੂੰ ਬਹਾਲ ਕਰਨ ਦਾ ਟੀਚਾ ਰੱਖਿਆ ਹੈ। ਦੱਸ ਦਈਏ ਕਿ ਜਿਹੜੀਆਂ ਤਿੰਨ ਰੇਲਾਂ ਨਾਲ ਹਾਦਸਾ ਵਾਪਰਿਆ ਹੈ, ਉਨ੍ਹਾਂ ਵਿੱਚ ਬੇਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ, ਕੋਰੋਮੰਡਲ ਐਕਸਪ੍ਰੈਸ ਅਤੇ ਇੱਕ ਮਾਲ ਗੱਡੀ ਸ਼ਾਮਲ ਸੀ।
ਕੀ ਹੈ ਇਲੈਕਟ੍ਰਾਨਿਕ ਇੰਟਰਲੌਕਿੰਗ ਸਿਸਟਮ?
ਇਹ ਇਲੈਕਟ੍ਰਿਕ ਪੁਆਇੰਟ ਮਸ਼ੀਨ ਰੇਲਵੇ ਸਿਗਨਲ ਲਈ ਇੱਕ ਮਹੱਤਵਪੂਰਨ ਯੰਤਰ ਹੈ ਜਿਸ ਦੀ ਪੁਆਇੰਟ ਸਵਿੱਚਾਂ ਨੂੰ ਤੇਜ਼ੀ ਨਾਲ ਚਲਾਉਣ ਅਤੇ ਲੌਕ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਰੇਲ ਗੱਡੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਨ੍ਹਾਂ ਮਸ਼ੀਨਾਂ ਦੀ ਅਸਫਲਤਾ ਰੇਲਗੱਡੀ ਦੀ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅਤੇ ਇੰਸਟਾਲੇਸ਼ਨ ਦੇ ਸਮੇਂ ਆਉਣ ਵਾਲੀਆਂ ਕਮੀਆਂ ਅਸੁਰੱਖਿਅਤ ਸਥਿਤੀਆਂ ਦਾ ਕਾਰਨ ਬਣ ਸਕਦੀ ਹੈ।
#WATCH | Sandeep Mathur, Principal Executive Director of Signalling and Jaya Varma Sinha, Member of Operation and Business Development, Railway Board explains the functioning of interlocking. pic.twitter.com/gQ1XuZbBv3
— ANI (@ANI) June 4, 2023
ਇਹ ਵੀ ਪੜ੍ਹੋ: ਪੱਛਮੀ ਬੰਗਾਲ 'ਚ ਉਗਾਇਆ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ, ਇੱਕ ਅੰਬ ਹੈ 90 ਹਜ਼ਾਰ ਦਾ, ਕਿਲੋ ਦੀ ਕੀਮਤ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
ਭਾਰਤੀ ਰੇਲਵੇ ਵਲੋਂ ਰੇਲ ਸੰਚਾਲਨ ਵਿੱਚ ਡਿਜੀਟਲ ਤਕਨਾਲੋਜੀਆਂ ਦੇ ਲਾਭ ਪ੍ਰਾਪਤ ਕਰਨ ਅਤੇ ਸੁਰੱਖਿਆ ਨੂੰ ਵਧਾਉਣ ਲਈ ਇਲੈਕਟ੍ਰਾਨਿਕ ਇੰਟਰਲੌਕਿੰਗ (EI) ਨੂੰ ਵੱਡੇ ਪੱਧਰ 'ਤੇ ਅਪਣਾਇਆ ਜਾ ਰਿਹਾ ਹੈ। 2022-23 ਦੌਰਾਨ 347 ਸਟੇਸ਼ਨਾਂ 'ਤੇ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ ਮੁਹੱਈਆ ਕਰਵਾਏ ਗਏ ਹਨ। ਹੁਣ ਤੱਕ 2888 ਸਟੇਸ਼ਨਾਂ ਨੂੰ 31 ਦਸੰਬਰ ਤੱਕ ਇਲੈਕਟ੍ਰਾਨਿਕ ਇੰਟਰਲਾਕਿੰਗ ਪ੍ਰਦਾਨ ਕੀਤੀ ਗਈ ਹੈ ਜੋ ਭਾਰਤੀ ਰੇਲਵੇ ਨੈੱਟਵਰਕ ਦੇ 45.5% ਨੂੰ ਕਵਰ ਕਰਦੇ ਹਨ। ਵੈਸ਼ਨਵ ਨੇ ਕਿਹਾ, "ਰੇਲਵੇ ਸੁਰੱਖਿਆ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਕੀਤੀ ਹੈ ਜਿਸ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਇਲੈਕਟ੍ਰਾਨਿਕ ਇੰਟਰਲਾਕਿੰਗ ਵਿੱਚ ਬਦਲਾਅ ਕਾਰਨ ਹੋਈ ਹੈ।
ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਬਾਲਾਸੋਰ ਦੇ ਬਹੰਗਾ ਬਾਜ਼ਾਰ ਰੇਲਵੇ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਮੇਨ ਲਾਈਨ ਦੀ ਬਜਾਏ ਲੂਪ ਲਾਈਨ 'ਤੇ ਚੜ੍ਹ ਗਈ, ਜਿਸ ਕਾਰਨ ਇਹ ਉਥੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ। ਇਸ ਦੇ ਨਾਲ ਹੀ ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਵੀ ਇਸ ਹਾਦਸੇ ਦੀ ਲਪੇਟ 'ਚ ਆ ਗਈ। ਇਸ ਹਾਦਸੇ ਕਾਰਨ ਇੱਕ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: Odisha Train Accident 'ਚ 288 ਨਹੀਂ, 275 ਲੋਕਾਂ ਦੀ ਗਈ ਜਾਨ, ਜਾਣੋ ਕਿਵੇਂ ਹੋਈ ਇਹ ਗ਼ਲਤੀ