Odisha Train Accident: ਬੋਗੀ ‘ਚ ਇਕੱਠੇ ਸੀ, ਪੁੱਤ ਦੀ ਮੌਤ ‘ਤੇ ਛਲਕਿਆ ਪਿਤਾ ਦਾ ਦਰਦ, ਕਿਹਾ- ਆਪਣੇ ਹੱਥਾਂ ਨਾਲ ਚੁੱਕੀ ਲਾਸ਼
Coromandel Express Derail: ਓਡੀਸ਼ਾ ਰੇਲ ਹਾਦਸੇ ਵਿੱਚ ਚਾਰੇ ਪਾਸੇ ਬੇਬਸੀ ਅਤੇ ਲਾਚਾਰੀ ਦਿਖਾਈ ਦੇ ਰਹੀ ਹੈ। ਅਜਿਹੇ ਹੀ ਇੱਕ ਬੇਸਹਾਰਾ ਪਿਤਾ ਨੇ ਕਿਹਾ, "ਮੈਂ ਆਪਣੇ ਹੱਥਾਂ ਨਾਲ ਆਪਣੇ ਪੁੱਤਰ ਦੀ ਲਾਸ਼ ਨੂੰ ਹਿਲਾਇਆ, ਪਰ ਉਹ ਨਹੀਂ ਉੱਠਿਆ ।"
Coromandel Train Accident: ਓਡੀਸ਼ਾ ਦੇ ਬਾਲਾਸੋਰ 'ਚ ਸ਼ੁੱਕਰਵਾਰ (2 ਜੂਨ) ਨੂੰ ਹੋਏ ਰੇਲ ਹਾਦਸੇ 'ਚ ਹੁਣ ਤੱਕ 288 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਹਾਦਸਾ ਸਿਗਨਲ 'ਚ ਖਰਾਬੀ ਕਾਰਨ ਹੋਇਆ ਹੈ। ਇਸ ਦਰਦਨਾਕ ਹਾਦਸੇ ਵਿੱਚ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਹੈ, ਉਨ੍ਹਾਂ ਕੋਲ ਦਰਦ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਹਾਦਸੇ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਆਪਣੇ ਹੱਥਾਂ ਨਾਲ ਚੁੱਕਿਆ।
40 ਸਾਲਾ ਲਾਲਜੀ ਸਗਈ ਦੋ ਦਿਨ ਪਹਿਲਾਂ ਆਪਣੇ ਦੋ ਪੁੱਤਰਾਂ ਨਾਲ ਬਿਹਾਰ ਦੇ ਮਧੂਬਨੀ ਤੋਂ ਪੈਸੇ ਕਮਾਉਣ ਲਈ ਘਰੋਂ ਨਿਕਲਿਆ ਸੀ। ਲਾਲਜੀ ਦਾ ਛੋਟਾ ਬੇਟਾ ਪਿੰਡ 'ਚ ਸੀ ਪਰ ਸ਼ੁੱਕਰਵਾਰ ਦੀ ਰਾਤ ਲਾਲਜੀ ਸਗਈ ਲਈ ਸਭ ਤੋਂ ਕਾਲੀ ਰਾਤ ਬਣ ਗਈ। ਸਗਈ ਦੇ ਵੱਡੇ ਬੇਟੇ ਸੁੰਦਰ ਦੀ ਸ਼ੁੱਕਰਵਾਰ ਰਾਤ ਓਡੀਸ਼ਾ ਦੇ ਬਾਲਾਸੋਰ 'ਚ ਕੋਰੋਮੰਡਲ ਐਕਸਪ੍ਰੈਸ ਹਾਦਸੇ 'ਚ ਮੌਤ ਹੋ ਗਈ। ਲਾਲਜੀ ਆਪਣੇ ਬੇਟੇ ਦੇ ਨਾਲ ਚੇਨਈ ਜਾਣ ਵਾਲੀ ਰੇਲਗੱਡੀ ਦੇ ਜਨਰਲ ਕੋਚ 'ਚ ਸਵਾਰ ਸੀ, ਉਸ ਨੂੰ ਆਸ ਸੀ ਕਿ ਜਿੱਥੇ ਉਹ ਕੰਮ ਕਰਦਾ ਹੈ, ਉੱਥੇ ਹੀ ਆਪਣੇ ਪੁੱਤਰ ਨੂੰ ਕੰਮ ਦਿਵਾ ਦੇਵੇਗਾ।
ਇਹ ਵੀ ਪੜ੍ਹੋ: Odisha Train Accident: ਕੇਂਦਰੀ ਸਿਹਤ ਮੰਤਰੀ ਭਲਕੇ ਕਰ ਸਕਦੇ ਏਮਸ ਭੁਵਨੇਸ਼ਵਰ ਦਾ ਦੌਰਾ, ਪੀਐਮ ਮੋਦੀ ਨੇ ਘਟਨਾ ਵਾਲੀ ਥਾਂ ਤੋਂ ਕੀਤਾ ਫੋਨ
ਇਸ ਦਰਦਨਾਕ ਰੇਲ ਹਾਦਸੇ ਵਿੱਚ ਲਾਲਜੀ ਸਗਈ ਦੇ ਜੀਜੇ ਦਿਲੀਪ ਦੀ ਵੀ ਮੌਤ ਹੋ ਗਈ, ਪਰ ਸਗਈ ਦਾ ਦੂਜਾ ਪੁੱਤਰ ਇੰਦਰ, ਜੋ ਰੇਲਗੱਡੀ ਵਿੱਚ ਸੀ, ਉਹ ਬਾਲ-ਬਾਲ ਬਚ ਗਿਆ। ਬਾਲਾਸੋਰ ਜ਼ਿਲ੍ਹੇ ਦੇ ਸੋਰੋ ਵਿਖੇ ਕਮਿਊਨਿਟੀ ਹੈਲਥ ਸੈਂਟਰ ਦੇ ਬਾਹਰ ਆਪਣੇ ਬੇਟੇ ਦੀ ਲਾਸ਼ ਦੇ ਕੋਲ ਖੜ੍ਹੇ ਸਗਈ ਨੇ ਅੰਗਰੇਜ਼ੀ ਅਖਬਾਰ 'ਦ ਇੰਡੀਅਨ ਐਕਸਪ੍ਰੈਸ' ਨੂੰ ਦਿੱਤੇ ਇੰਟਰਵਿਊ 'ਚ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, ''ਅਸੀਂ ਨੌਂ ਲੋਕਾਂ ਦਾ ਗਰੁੱਪ ਸੀ ਜੋ ਚੇਨਈ ਜਾ ਰਹੇ ਸੀ।
ਮੈਂ ਉੱਥੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹਾਂ ਅਤੇ ਡਬਲ ਡਿਊਟੀ ਕਰਨ ਤੋਂ ਬਾਅਦ ਲਗਭਗ 17,000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹਾਂ। ਸਾਡੇ ਪਿੰਡ ਵਿੱਚ ਰੁਜ਼ਗਾਰ ਦੇ ਮੌਕੇ ਨਹੀਂ ਹਨ, ਇਸ ਲਈ ਮੈਂ ਆਪਣੇ ਪਰਿਵਾਰ ਲਈ ਵਾਧੂ ਕਮਾਈ ਕਰਨ ਲਈ ਆਪਣੇ ਦੋ ਪੁੱਤਰਾਂ ਨੂੰ ਲਿਆਉਣ ਦਾ ਫੈਸਲਾ ਕੀਤਾ, ਪਰ ਕਿਸਮਤ ਨੇ ਸਾਡੇ ਲਈ ਹੋਰ ਹੀ ਕੁਝ ਸੋਚਿਆ ਹੋਇਆ ਸੀ। ਮੈਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ।"
ਬੇਸਹਾਰਾ ਲਾਲਜੀ ਸਗਈ ਨੇ ਕਿਹਾ, "ਮੇਰੇ ਬੇਟੇ ਅਤੇ ਜੀਜਾ ਦੀ ਹਾਦਸੇ 'ਚ ਮੌਕੇ 'ਤੇ ਹੀ ਮੌਤ ਹੋ ਗਈ। ਮੈਂ ਆਪਣੇ ਪੁੱਤਰ ਦੀ ਲਾਸ਼ ਨੂੰ ਆਪਣੇ ਹੱਥਾਂ ਨਾਲ ਚੁੱਕਿਆ ਹੈ। ਇਸ (ਲਾਸ਼) ਦਾ ਜੋ ਵੀ ਖਰਚਾ ਆਵੇ, ਮੈਂ ਲਾਸ਼ ਨੂੰ ਆਪਣੇ ਪਿੰਡ ਲੈ ਜਾਵਾਂਗਾ।" ਲਾਲਜੀ ਸਗਈ ਵਰਗੇ ਕਈ ਲੋਕ ਬਾਲਾਸੌਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਆਪਣਿਆਂ ਦੀ ਉਡੀਕ ਕਰਦੇ ਦੇਖੇ ਗਏ।