ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਮੋਦੀ ਰਾਜ਼ 'ਚ ਲੋਕਾਂ ਦਾ ਟੁੱਟਿਆ ਲੱਕ, ਤੇਲ ਕੰਪਨੀਆਂ ਦੀ ਵੱਲੇ-ਵੱਲੇ,ਅੰਕੜੇ ਪੜ੍ਹ ਕੇ ਉੱਡ ਜਾਣਗੇ ਹੋਸ਼

ਚੰਡੀਗੜ੍ਹ: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਜਿੱਥੇ ਲੋਕਾਂ ਦਾ ਲੱਕ ਤੋੜਿਆ ਹੈ ਉੱਥੇ ਹੀ ਤੇਲ ਕੰਪਨੀਆਂ ਨੇ ਕਮਾਈ ਦੇ ਚੋਖੇ ਰਿਕਾਰਡ ਬਣਾਏ ਹਨ। ਤੇਲ ਕੰਪਨੀਆਂ ਦੀਆਂ ਅਮੀਰੀਆਂ ਦੇ ਨਵੇਂ ਰਿਕਾਰਡ ਕਾਇਮ ਹੋਏ ਹਨ। ਇਸ ਦਾ ਖੁਲਾਸਾ ਆਰਟੀਆਈ ਰਾਹੀਂ ਕੰਪਨੀਆਂ ਦੀ ਸਾਲਾਨ ਰਿਪੋਰਟ ਵਿੱਚ ਹੋਇਆ ਹੈ। ਇਹ ਖੁਲਾਸਾ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਆਰਟੀਆਈ ਕਾਰਕੁਨ ਅਤੇ ਵਕੀਲ ਦਿਨੇਸ਼ ਚੱਢਾ ਨੇ ਤੇਲ ਕੰਪਨੀਆਂ ਦੀਆਂ ਸਾਲਾਨਾ ਰਿਪੋਰਟਾਂ ਦੇ ਆਧਾਰ ’ਤੇ ਅੰਕੜੇ ਜਾਰੀ ਕਰਕੇ ਵੱਡੇ ਖ਼ੁਲਾਸੇ ਕੀਤੇ ਹਨ। ਚੱਢਾ ਮੁਤਾਬਿਕ ਭਾਰਤ ਪੈਟਰੋਲੀਅਮ ਦੀਆਂ ਸਾਲਾਨਾ ਆਮਦਨ ਰਿਪੋਰਟਾਂ ਅਨੁਸਾਰ ਇਸ ਕੰਪਨੀ ਨੇ 2016-17 ਦੌਰਾਨ 8039 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਜਦਕਿ 2015-16 ਦੌਰਾਨ 1756 ਕਰੋੜ ਰੁਪਏ ਅਤੇ 2014-15 ਦੌਰਾਨ 5085 ਕਰੋੜ ਰੁਪਏ ਕਮਾਏ। ਇਸ ਕੰਪਨੀ ਦਾ 2013-14 ਦੌਰਾਨ 2461 ਕਰੋੜ ਰੁਪਏ ਅਤੇ 2012-13 ਦੌਰਾਨ 2643 ਕਰੋੜ ਰੁਪਏ ਮੁਨਾਫਾ ਸੀ। ਚੱਢਾ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਪੈਟਰੋਲੀਅਮ ਦਾ ਮੁਨਾਫਾ ਤਕਰੀਬਨ ਤਿੰਨ ਗੁਣਾ ਵਧਿਆ ਹੈ। petrol-650-400_650x400_41493807540 ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀਆਂ ਸਾਲਾਨਾ ਰਿਪੋਰਟਾਂ ਦੇ ਅੰਕੜੇ ਮੁਹੱਈਆ ਕਰਦਿਆਂ ਉਨ੍ਹਾਂ ਦੱਸਿਆ ਕਿ 2016-17 ਦੌਰਾਨ ਉਸ ਦਾ ਮੁਨਾਫਾ 31,425 ਕਰੋੜ ਰੁਪਏ ਨੂੰ ਛੂਹ ਗਿਆ। ਕੰਪਨੀ ਦਾ 2012-13 ਦੌਰਾਨ ਮੁਨਾਫਾ ਕੇਵਲ 21003 ਕਰੋੜ ਰੁਪਏ ਅਤੇ 2013-14 ਦੌਰਾਨ ਮੁਨਾਫਾ 21,984 ਕਰੋੜ ਰੁਪਏ ਸੀ। ਕੰਪਨੀ ਨੇ 2014-15 ਦੌਰਾਨ 22,719 ਕਰੋੜ ਰੁਪਏ ਅਤੇ 2015-16 ਦੌਰਾਨ 27,384 ਕਰੋੜ ਰੁਪਏ ਕਮਾਏ ਸਨ। ਅੰਕੜਿਆਂ ਅਨੁਸਾਰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਮੁਨਾਫਾ ਇਸ ਵਰ੍ਹੇ ਪਿਛਲੇ ਸਾਲ ਨਾਲੋਂ ਤਕਰੀਬਨ ਚਾਰ ਹਜ਼ਾਰ ਕਰੋੜ ਰੁਪਏ, ਜਦਕਿ ਪੰਜ ਸਾਲਾਂ ਦੌਰਾਨ 10 ਹਜ਼ਾਰ ਕਰੋੜ ਰੁਪਏ ਦੇ ਕਰੀਬ ਵਧਿਆ ਹੈ। ਇਸ ਕੰਪਨੀ ਦੀ ਕੁੱਲ ਜਾਇਦਾਦ 2016-17 ਦੌਰਾਨ 8,46,746 ਕਰੋੜ ਰੁਪਏ ਹੋ ਚੁੱਕੀ ਹੈ ਜੋ 2012-13 ਦੌਰਾਨ ਕੇਵਲ 3,18,511 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਪਿਛਲੇ ਪੰਜ ਸਾਲਾਂ ਦੌਰਾਨ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣੀ ਜਾਇਦਾਦ ਅਤੇ ਮੁਨਾਫੇ ਵਿੱਚ ਰਿਕਾਰਡ ਵਾਧਾ ਕੀਤਾ ਹੈ ਪਰ ਰੁਜ਼ਗਾਰ ਦੇ ਮਾਮਲੇ ਵਿੱਚ ਵਾਧਾ ਨਾਮਾਤਰ ਹੈ। ਉਨ੍ਹਾਂ ਰਿਲਾਇੰਸ ਲਿਮਟਿਡ ਦੇ ਮੁਲਾਜ਼ਮਾਂ ਬਾਰੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਇਸ ਕੰਪਨੀ ਦੇ 2012-13 ਦੌਰਾਨ 23,519 ਮੁਲਾਜ਼ਮ ਸਨ ਅਤੇ 2013-14 ਵਿੱਚ 23,853, 2014-15 ਵਿੱਚ 24,930, 2015-16 ਦੌਰਾਨ 24,121 ਅਤੇ 2016-17 ਦੌਰਾਨ 24,167 ਮੁਲਾਜ਼ਮ ਹੀ ਸਨ। ਚੱਢਾ ਨੇ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ 2016-17 ਦੌਰਾਨ ਮੁਨਾਫਾ 19,106 ਕਰੋੜ ਰੁਪਏ ਸੀ। ਕੰਪਨੀ ਦਾ 2015-16 ਦੌਰਾਨ ਮੁਨਾਫਾ 11,242 ਕਰੋੜ ਰੁਪਏ, 2014-15 ਦੌਰਾਨ 5273 ਕਰੋੜ ਰੁਪਏ, 2013-14 ਦੌਰਾਨ 7019 ਕਰੋੜ ਰੁਪਏ ਅਤੇ 2012-13 ਦੌਰਾਨ ਕੇਵਲ 5000 ਕਰੋੜ ਰੁਪਏ ਮੁਨਾਫਾ ਸੀ। ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦਾ 2016-17 ਦੌਰਾਨ ਸਾਲਾਨਾ ਮੁਨਾਫਾ 6209 ਕਰੋੜ ਰੁਪਏ ਰਿਹਾ, ਜੋ 2015-16 ਦੌਰਾਨ ਕੇਵਲ 3726 ਕਰੋੜ ਰੁਪਏ ਸੀ। ਕੰਪਨੀ ਦਾ 2012-13 ਦੌਰਾਨ ਮੁਨਾਫਾ ਕੇਵਲ 905 ਕਰੋੜ ਰੁਪਏ ਸੀ।ਇਂਨਾ ਹੀ ਨਹੀਂ ਅੰਕੜਿਆਂ ਮੁਤਾਬਕ ਕੰਪਨੀ ਦੇ ਮੁਲਾਜ਼ਮਾਂ ਵਿੱਚ ਪੰਜ ਸਾਲਾਂ ਦੌਰਾਨ ਮਹਿਜ਼ 648 ਮੁਲਾਜ਼ਮਾਂ ਦਾ ਹੀ ਵਾਧਾ ਹੋਇਆ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖਬਰ! ਖੜੀ ਹੋਈ ਨਵੀਂ ਦਿੱਕਤ
Punjab News: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖਬਰ! ਖੜੀ ਹੋਈ ਨਵੀਂ ਦਿੱਕਤ
ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਕਿੰਨੀ ਮਿਲੇਗੀ ਤਨਖ਼ਾਹ? ਜਾਣੋ ਵਿਧਾਇਕਾਂ ਦੀ ਤੁਲਨਾ 'ਚ ਕਿੰਨੀ ਜ਼ਿਆਦਾ
ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਕਿੰਨੀ ਮਿਲੇਗੀ ਤਨਖ਼ਾਹ? ਜਾਣੋ ਵਿਧਾਇਕਾਂ ਦੀ ਤੁਲਨਾ 'ਚ ਕਿੰਨੀ ਜ਼ਿਆਦਾ
Punjab News: ਧਾਮੀ ਤੇ  ਬਡੂੰਗਰ ਦੇ ਅਸਤੀਫੇ ਮਗਰੋਂ ਵੱਡਾ ਧਮਾਕਾ! ਬਾਦਲ ਧੜੇ ਨੂੰ ਵੱਡਾ ਝਟਕਾ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ
Punjab News: ਧਾਮੀ ਤੇ  ਬਡੂੰਗਰ ਦੇ ਅਸਤੀਫੇ ਮਗਰੋਂ ਵੱਡਾ ਧਮਾਕਾ! ਬਾਦਲ ਧੜੇ ਨੂੰ ਵੱਡਾ ਝਟਕਾ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ
WPL 2025:  RCB ਦੀ ਲਗਾਤਾਰ ਦੂਜੀ ਜਿੱਤ ਤੋਂ ਬਾਅਦ Points Table ‘ਚ ਕਿੰਨਾ ਬਦਲਾਅ ਆਇਆ? ਦੇਖੋ ਨਵਾਂ ਅੱਪਡੇਟ
WPL 2025: RCB ਦੀ ਲਗਾਤਾਰ ਦੂਜੀ ਜਿੱਤ ਤੋਂ ਬਾਅਦ Points Table ‘ਚ ਕਿੰਨਾ ਬਦਲਾਅ ਆਇਆ? ਦੇਖੋ ਨਵਾਂ ਅੱਪਡੇਟ
Advertisement
ABP Premium

ਵੀਡੀਓਜ਼

ਰੇਖਾ ਦੇ ਰੰਗ ਵੇਖ ਉੱਡ ਜਾਣਗੇ ਤੁਹਾਡੇ ਹੋਸ਼ , ਅੱਜ ਵੀ ਸਭ ਨੂੰ ਮਾਤ ਪਾ ਰਹੀ ਹੈ ਰੇਖਾਬੱਬੂ ਮਾਨ ਤੇ ਗਿੱਪੀ ਵੀ ਆਏ ਬਾਦਲ ਨੂੰ ਵਧਾਈ ਦੇਣ , ਵੇਖੋ ਕਿੱਦਾਂ ਲਾਈ ਕਲਾਕਾਰਾਂ ਨੇ ਰੌਣਕਬਾਦਲ ਦੀ ਧੀ ਦੇ ਵਿਆਹ ਦੀ ਰੌਣਕ , ਖੁਸ਼ੀ 'ਚ ਸ਼ਾਮਲ ਗਇਕ ਰਾਜਵੀਰ ਜਵੰਦਾਰਣਵੀਰ ਨੂੰ ਸੁਪਰੀਮ ਕੋਰਟ 'ਚ ਲੱਗੀ ਫਟਕਾਰ , FIR ਤੇ ਸੁਪਰੀਮ ਕੋਰਟ ਨੇ ਕੀ ਕਿਹਾ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖਬਰ! ਖੜੀ ਹੋਈ ਨਵੀਂ ਦਿੱਕਤ
Punjab News: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖਬਰ! ਖੜੀ ਹੋਈ ਨਵੀਂ ਦਿੱਕਤ
ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਕਿੰਨੀ ਮਿਲੇਗੀ ਤਨਖ਼ਾਹ? ਜਾਣੋ ਵਿਧਾਇਕਾਂ ਦੀ ਤੁਲਨਾ 'ਚ ਕਿੰਨੀ ਜ਼ਿਆਦਾ
ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਕਿੰਨੀ ਮਿਲੇਗੀ ਤਨਖ਼ਾਹ? ਜਾਣੋ ਵਿਧਾਇਕਾਂ ਦੀ ਤੁਲਨਾ 'ਚ ਕਿੰਨੀ ਜ਼ਿਆਦਾ
Punjab News: ਧਾਮੀ ਤੇ  ਬਡੂੰਗਰ ਦੇ ਅਸਤੀਫੇ ਮਗਰੋਂ ਵੱਡਾ ਧਮਾਕਾ! ਬਾਦਲ ਧੜੇ ਨੂੰ ਵੱਡਾ ਝਟਕਾ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ
Punjab News: ਧਾਮੀ ਤੇ  ਬਡੂੰਗਰ ਦੇ ਅਸਤੀਫੇ ਮਗਰੋਂ ਵੱਡਾ ਧਮਾਕਾ! ਬਾਦਲ ਧੜੇ ਨੂੰ ਵੱਡਾ ਝਟਕਾ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ
WPL 2025:  RCB ਦੀ ਲਗਾਤਾਰ ਦੂਜੀ ਜਿੱਤ ਤੋਂ ਬਾਅਦ Points Table ‘ਚ ਕਿੰਨਾ ਬਦਲਾਅ ਆਇਆ? ਦੇਖੋ ਨਵਾਂ ਅੱਪਡੇਟ
WPL 2025: RCB ਦੀ ਲਗਾਤਾਰ ਦੂਜੀ ਜਿੱਤ ਤੋਂ ਬਾਅਦ Points Table ‘ਚ ਕਿੰਨਾ ਬਦਲਾਅ ਆਇਆ? ਦੇਖੋ ਨਵਾਂ ਅੱਪਡੇਟ
ਕੰਗਾਲ ਬਣਾ ਦੇਵੇਗਾ ਇਹ ਸ਼ੇਅਰ, CLSA ਨੇ ਦਿੱਤੀ ਅੰਡਰਪਰਫਾਰਮ ਰੇਟਿੰਗ, ਇੰਨੇ ਫੀਸਦੀ ਤੱਕ ਡਿੱਗ ਸਕਦੈ ਸਟਾਕ
ਕੰਗਾਲ ਬਣਾ ਦੇਵੇਗਾ ਇਹ ਸ਼ੇਅਰ, CLSA ਨੇ ਦਿੱਤੀ ਅੰਡਰਪਰਫਾਰਮ ਰੇਟਿੰਗ, ਇੰਨੇ ਫੀਸਦੀ ਤੱਕ ਡਿੱਗ ਸਕਦੈ ਸਟਾਕ
Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.