Omicorn Variant : ਕੋਵਿਡ ਸੁਪਰਮਾਡਲ ਕਮੇਟੀ ਦੀ ਚੇਤਾਵਨੀ - ਫਰਵਰੀ 'ਚ ਆਵੇਗੀ ਓਮੀਕਰੋਨ ਦੀ ਤੀਜੀ ਲਹਿਰ
ਇਸ ਦੌਰਾਨ ਨੈਸ਼ਨਲ ਕੋਵਿਡ-19 ਸੁਪਰਮਾਡਲ ਕਮੇਟੀ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦਾ ਖਦਸ਼ਾ ਜਤਾਇਆ ਹੈ। ਕਮੇਟੀ ਮੁਤਾਬਕ ਫਰਵਰੀ 2022 ਤੱਕ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ।
Omicron Case in India: ਕੋਰੋਨਾ ਦਾ ਨਵਾਂ ਵੇਰੀਐਂਟ Omicron ਬਹੁਤ ਤੇਜ਼ੀ ਨਾਲ ਲੋਕਾਂ ਨੂੰ ਇਨਫੈਕਟ ਕਰ ਰਿਹਾ ਹੈ। ਹੁਣ ਤਕ ਦੇਸ਼ ਦੇ 12 ਰਾਜਾਂ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ 143 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਨੈਸ਼ਨਲ ਕੋਵਿਡ-19 ਸੁਪਰਮਾਡਲ ਕਮੇਟੀ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦਾ ਖਦਸ਼ਾ ਜਤਾਇਆ ਹੈ। ਕਮੇਟੀ ਮੁਤਾਬਕ ਫਰਵਰੀ 2022 ਤੱਕ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ।
ਕਮੇਟੀ ਨੇ ਨੋਟ ਕੀਤਾ ਕਿ ਓਮੀਕਰੋਨ ਦੇ ਪ੍ਰਭਾਵ ਨੂੰ ਦੇਖਦੇ ਹੋਏ, ਇਹ ਕਿਹਾ ਜਾ ਸਕਦਾ ਹੈ ਕਿ ਤੀਜੀ ਲਹਿਰ ਦੂਜੀ ਨਾਲੋਂ ਘੱਟ ਖਤਰਨਾਕ ਹੋਵੇਗੀ। ਇਸ ਦੇ ਹਲਕੇ ਰਹਿਣ ਦੀ ਸੰਭਾਵਨਾ ਹੈ। ਕਮੇਟੀ ਦੇ ਮੁਖੀ ਵਿਦਿਆਸਾਗਰ ਨੇ ਕਿਹਾ ਕਿ ਇਸ ਸਮੇਂ ਭਾਰਤ 'ਚ ਕੋਰੋਨਾ ਦੇ ਰੋਜ਼ਾਨਾ ਕੇਸ 7,500 ਦੇ ਨੇੜੇ ਆ ਰਹੇ ਹਨ ਪਰ ਇਕ ਵਾਰ ਜਦੋਂ ਓਮੀਕਰੋਨ ਮੁੱਖ ਵਾਇਰਸ ਵਜੋਂ ਡੈਲਟਾ ਦੀ ਥਾਂ ਲੈਣਾ ਸ਼ੁਰੂ ਕਰ ਦਿੰਦਾ ਹੈ, ਤਾਂ ਸੰਕਰਮਿਤਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗ ਜਾਂਦੀ ਹੈ। ਇਹ ਇਸ ਲਈ ਵੀ ਹੈ ਕਿਉਂਕਿ Omicron ਵੇਰੀਐਂਟ ਡੈਲਟਾ ਜਾਂ ਕਿਸੇ ਹੋਰ ਨਾਲੋਂ ਤੇਜ਼ੀ ਨਾਲ ਫੈਲਦਾ ਹੈ। ਉਨ੍ਹਾਂ ਕਿਹਾ ਕਿ ਓਮੀਕਰੋਨ ਕੋਰੋਨਾ ਦੀ ਤੀਜੀ ਲਹਿਰ ਦਾ ਕਾਰਨ ਬਣੇਗਾ।
ਉਨ੍ਹਾਂ ਨੇ ਸੀਰੋ ਸਰਵੇਖਣ ਦੇ ਆਧਾਰ 'ਤੇ ਕਿਹਾ ਕਿ ਸਾਡੇ ਦੇਸ਼ 'ਚ ਬਹੁਤ ਘੱਟ ਲੋਕ ਅਜਿਹੇ ਬਚੇ ਹਨ ਜੋ ਅਜੇ ਤਕ ਡੈਲਟਾ ਦੀ ਮਾਰ ਹੇਠ ਨਹੀਂ ਆਏ ਹਨ। ਅਜਿਹੀ ਸਥਿਤੀ ਵਿਚ ਆਉਣ ਵਾਲੀ ਤੀਜੀ ਲਹਿਰ ਦੂਜੀ ਲਹਿਰ ਤੋਂ ਵੱਧ ਖ਼ਤਰਨਾਕ ਨਹੀਂ ਹੋਵੇਗੀ। ਵਿਦਿਆਸਾਗਰ ਨੇ ਕਿਹਾ ਕਿ ਇਸ ਤੋਂ ਇਲਾਵਾ ਇਸ ਵਾਰ ਦੇਸ਼ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਤਿਆਰ ਹੈ। ਦੇਸ਼ ਨੇ ਵੀ ਆਪਣੀ ਸਮਰੱਥਾ ਵਧਾ ਦਿੱਤੀ ਹੈ। ਇਸ ਦੇ ਮੱਦੇਨਜ਼ਰ ਅਸੀਂ ਉਮੀਦ ਪ੍ਰਗਟ ਕਰ ਰਹੇ ਹਾਂ ਕਿ ਸਾਡਾ ਦੇਸ਼ ਇਸ ਆਉਣ ਵਾਲੀ ਚੁਣੌਤੀ ਨਾਲ ਨਜਿੱਠ ਸਕਦਾ ਹੈ।
ਰੋਜ਼ਾਨਾ 2 ਲੱਖ ਕੇਸ ਆਉਣ ਦੀ ਸੰਭਾਵਨਾ
ਵਿਦਿਆਸਾਗਰ ਨੇ ਕਿਹਾ ਕਿ ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਦੇਸ਼ ਵਿਚ ਘੱਟੋ-ਘੱਟ 2 ਲੱਖ ਰੋਜ਼ਾਨਾ ਕੇਸ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ ਅੰਦਾਜ਼ਾ ਹੈ। ਗਿਣਤੀ ਇਸ ਤੋਂ ਵੱਧ ਜਾਂ ਘੱਟ ਹੋ ਸਕਦੀ ਹੈ।
ਇਹ ਵੀ ਪੜ੍ਹੋ : Watch Video : ਅੱਗ ਲੱਗਣ ਕਾਰਨ ਪੰਜਵੀਂ ਮੰਜ਼ਿਲ 'ਤੇ ਫਸੇ ਦੋ ਨੌਜਵਾਨ, ਪਾਈਪ ਦੇ ਸਹਾਰੇ ਉਤਰ ਕੇ ਬਚਾਈ ਜਾਨ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: