Omicron in India : ਪ੍ਰਸ਼ਾਸਨ ਨੂੰ ਪਈਆਂ ਭਾਜੜਾ, ਓਮੀਕਰੋਨ ਦੇ ਖਤਰੇ ‘ਚ ਵਿਦੇਸ਼ ਤੋਂ ਆਏ 100 ਤੋਂ ਜ਼ਿਆਦਾ ਲੋਕ ਗਾਇਬ
ਸੋਮਵਾਰ ਨੂੰ ਮੁੰਬਈ 'ਚ ਦੋ ਲੋਕਾਂ 'ਚ Omicron ਵੇਰੀਐਂਟ ਦੀ ਪੁਸ਼ਟੀ ਹੋਈ। ਦੋਵੇਂ 25 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਪਰਤੇ ਸਨ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।
Omicron in India: ਦੇਸ਼ 'ਚ ਘਾਤਕ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨਾਲ ਸੰਕਰਮਣ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਕੱਲ੍ਹ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਦੋ ਹੋਰ ਲੋਕ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਪਾਏ ਗਏ ਹਨ। ਜਿਸ ਤੋਂ ਬਾਅਦ ਇਸ ਵੇਰੀਐਂਟ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 23 ਹੋ ਗਈ ਹੈ। ਓਮੀਕਰੋਨ ਦੇ ਖਤਰੇ ਵਿਚਕਾਰ ਵੱਡੀ ਜਾਣਕਾਰੀ ਮਿਲ ਰਹੀ ਹੈ। ਪਿਛਲੇ ਕੁਝ ਦਿਨਾਂ ਦੌਰਾਨ ਵਿਦੇਸ਼ ਤੋਂ ਮਹਾਰਾਸ਼ਟਰ ਪਹੁੰਚੇ ਕਰੀਬ 100 ਯਾਤਰੀ ਲਾਪਤਾ ਹੋ ਗਏ ਹਨ। ਪ੍ਰਸ਼ਾਸਨ ਹੁਣ ਇਨ੍ਹਾਂ ਲੋਕਾਂ ਦੀ ਜਾਣਕਾਰੀ ਇਕੱਠੀ ਕਰ ਰਿਹਾ ਹੈ।
295 ਵਿਦੇਸ਼ੀ ਯਾਤਰੀਆਂ 'ਚੋਂ 109 ਯਾਤਰੀਆਂ ਦਾ ਕੁਝ ਪਤਾ ਨਹੀਂ ਹੈ
ਕਲਿਆਣ ਡੋਂਬੀਵਲੀ ਨਗਰ ਨਿਗਮ (ਕੇਡੀਐਮਸੀ) ਦੇ ਮੁਖੀ ਵਿਜੇ ਸੂਰਿਆਵੰਸ਼ੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਵਿਦੇਸ਼ ਤੋਂ ਠਾਣੇ ਜ਼ਿਲ੍ਹੇ 'ਚ ਆਏ 295 ਵਿਦੇਸ਼ੀ ਯਾਤਰੀਆਂ 'ਚੋਂ 109 ਯਾਤਰੀਆਂ ਬਾਰੇ ਕੁਝ ਪਤਾ ਨਹੀਂ ਹੈ। ਵਿਜੇ ਸੂਰਯਵੰਸ਼ੀ ਨੇ ਦੱਸਿਆ ਕਿ ਇਨ੍ਹਾਂ 'ਚੋਂ ਕੁਝ ਲੋਕਾਂ ਦੇ ਮੋਬਾਈਲ ਫੋਨ ਬੰਦ ਆ ਰਹੇ ਹਨ। ਏਨਾ ਹੀ ਨਹੀਂ ਵਿਦੇਸ਼ਾਂ ਤੋਂ ਆਏ ਯਾਤਰੀ ਜਿਨ੍ਹਾਂ ਨੇ ਆਪਣਾ ਪਤਾ ਦਿੱਤਾ ਸੀ, ਉਥੇ ਹੁਣ ਤਾਲਾ ਲੱਗਾ ਹੋਇਆ ਹੈ।
ਦੱਸ ਦਈਏ ਕਿ ਓਮੀਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਹਾਈ ਅਲਰਟ ਵਾਲੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਸੱਤ ਦਿਨਾਂ ਤਕ ਹੋਮ ਕੁਆਰੰਟੀਨ ਵਿਚ ਰਹਿਣ ਦਾ ਨਿਯਮ ਬਣਾਇਆ ਹੈ। ਅਜਿਹੇ ਲੋਕਾਂ ਦਾ ਸੱਤ ਦਿਨਾਂ ਬਾਅਦ ਦੁਬਾਰਾ ਕੋਰੋਨਾ ਟੈਸਟ ਹੁੰਦਾ ਹੈ।
ਮਹਾਰਾਸ਼ਟਰ 'ਚ ਓਮੀਕਰੋਨ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 10 ਹੋ ਗਈ ਹੈ
ਸੋਮਵਾਰ ਨੂੰ ਮੁੰਬਈ 'ਚ ਦੋ ਲੋਕਾਂ 'ਚ Omicron ਵੇਰੀਐਂਟ ਦੀ ਪੁਸ਼ਟੀ ਹੋਈ। ਦੋਵੇਂ 25 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਪਰਤੇ ਸਨ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਨਮੂਨੇ ਨੂੰ ਜੀਨੋਮ ਸੀਕਵੈਂਸਿੰਗ ਲਈ ਐਨਆਈਵੀ, ਪੁਣੇ ਵਿਖੇ ਭੇਜਿਆ ਗਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਓਮੀਕਰੋਨ ਹੈ ਜਾਂ ਨਹੀਂ। ਹੁਣ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਨਾਲ ਮਹਾਰਾਸ਼ਟਰ 'ਚ ਓਮੀਕਰੋਨ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 10 ਹੋ ਗਈ ਹੈ। ਹੁਣ ਤਕ ਦੇਸ਼ ਭਰ 'ਚ 23 ਲੋਕਾਂ 'ਚ Omicron ਵੇਰੀਐਂਟ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ ਆਉਂਦਿਆਂ ਹੀ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ 'ਤੇ ਬੋਲਿਆ ਵੱਡਾ ਹਮਲਾ, ਨਾਜਾਇਜ਼ ਮਾਈਨਿੰਗ 'ਚ ਕਿਹੜੇ ਲੀਡਰ ਸ਼ਾਮਲ?
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/