Omicron: 'ਜੋਖਮ' ਵਾਲੇ ਦੇਸ਼ਾਂ ਦੇ 3476 ਯਾਤਰੀਆਂ 'ਚੋਂ 6 'ਚ ਕੋਰੋਨਾ ਪੌਜ਼ੇਟਿਵ ਆਏ ਸਾਹਮਣੇ
Omicron: 'ਜੋਖਮ' ਵਾਲੇ ਦੇਸ਼ਾਂ ਦੇ 3476 ਯਾਤਰੀਆਂ ਚੋਂ 6 ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਹੁਣ ਸੈਂਪਲ ਜੀਨੋਮ ਸੀਕੁਏਂਸਿੰਗ ਲਈ ਭੇਜ ਦਿੱਤਾ ਗਿਆ ਹੈ।
Omicron: ਭਾਰਤ ਵਿੱਚ ਵਿਦੇਸ਼ਾਂ ਤੋਂ ਆਏ 3476 ਅੰਤਰਰਾਸ਼ਟਰੀ ਯਾਤਰੀਆਂ ਵਿੱਚੋਂ 6 ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਸੈਂਪਲ ਜੀਨੋਮਿਕ ਸੀਕੁਏਂਸਿੰਗ ਲਈ ਲੈਬ ਨੂੰ ਭੇਜਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਯਾਤਰੀ 'ਜੋਖਮ' ਵਾਲੇ ਦੇਸ਼ਾਂ ਤੋਂ ਆਏ ਹਨ। ਯਾਨੀ ਉਨ੍ਹਾਂ ਦੇਸ਼ਾਂ 'ਚੋਂ ਜਿਨ੍ਹਾਂ ਨੂੰ ਖਤਰੇ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ ਅਤੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ।
ਅੱਧੀ ਰਾਤ ਤੋਂ ਸ਼ਾਮ 4 ਵਜੇ ਤੱਕ "ਜੋਖਮ ਵਿੱਚ" ਦੇਸ਼ਾਂ ਤੋਂ ਕੁੱਲ 11 ਅੰਤਰਰਾਸ਼ਟਰੀ ਉਡਾਣਾਂ ਉਤਰੀਆਂ। ਜਹਾਜ਼ ਵਿੱਚ 3476 ਯਾਤਰੀ ਸਵਾਰ ਸੀ। ਜਦੋਂ ਇਨ੍ਹਾਂ ਯਾਤਰੀਆਂ ਦਾ ਆਰਟੀਪੀਸੀਆਰ ਟੈਸਟ ਕੀਤਾ ਗਿਆ ਤਾਂ 6 ਯਾਤਰੀ ਪੌਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਜੀਨੋਮਿਕ ਸੀਕਵੈਂਸਿੰਗ ਲਈ ਕੋਰੋਨਾ ਪੌਜ਼ੇਟਿਵ ਯਾਤਰੀਆਂ ਦੇ ਨਮੂਨੇ INSACOG ਲੈਬ ਨੂੰ ਭੇਜੇ ਗਏ ਹਨ।
ਕੇਂਦਰ ਸਰਕਾਰ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ WHO ਨੇ ਚਿੰਤਾ ਦਾ ਕਾਰਨ ਐਲਾਨ ਕੀਤੇ ਜਾਣ ਤੋਂ ਬਾਅਦ ਦੇਸ਼ 'ਚ ਇਸ ਦੇ ਕੰਟਰੋਲ ਅਤੇ ਪ੍ਰਬੰਧਨ ਲਈ ਅੰਤਰਰਾਸ਼ਟਰੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸੀ। ਖਾਸ ਤੌਰ 'ਤੇ ਜੋਖਮ ਵਾਲੇ ਦੇਸ਼ਾਂ ਲਈ ਵੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
30 ਨਵੰਬਰ ਨੂੰ ਅਪਡੇਟ ਕੀਤੀ ਗਈ ਸੂਚੀ ਮੁਤਾਬਕ, ਜੋਖਮ ਵਾਲੇ ਦੇਸ਼ਾਂ ਵਿੱਚ ਯੂਰਪੀਅਨ ਦੇਸ਼, ਯੂਕੇ, ਦੱਖਣੀ ਅਫਰੀਕਾ, ਬ੍ਰਾਜ਼ੀਲ, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਈਲ ਸ਼ਾਮਲ ਹਨ।
ਸਿਹਤ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਸਰਕਾਰ ਲਗਾਤਾਰ ਉੱਭਰ ਰਹੀ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ ਅਤੇ ਮਹਾਮਾਰੀ ਵਿਰੁੱਧ ਲੜਾਈ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਸਮਰਥਨ ਕਰ ਰਹੀ ਹੈ। ਅਜੇ ਤੱਕ ਦੇਸ਼ ਵਿੱਚ ਇੱਕ ਵੀ ਓਮੀਕਰੋਨ ਦਾ ਕੇਸ ਸਾਹਮਣੇ ਨਹੀਂ ਆਇਆ ਹੈ।
ਇਸ ਦੌਰਾਨ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ 15 ਦਸੰਬਰ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਨਾ ਕਰਨ ਦਾ ਫੈਸਲਾ ਕੀਤਾ ਹੈ। ਡੀਜੀਸੀਏ ਨੇ ਇਹ ਕਦਮ ਕੋਰੋਨਾ ਵਾਇਰਸ ਦੇ ਨਵੇਂ ਰੂਪ 'ਓਮੀਕ੍ਰੋਨ' ਦੇ ਸਾਹਮਣੇ ਆਉਣ ਦੇ ਮੱਦੇਨਜ਼ਰ ਚੁੱਕਿਆ ਹੈ।
ਡੀਜੀਸੀਏ ਨੇ ਬੁੱਧਵਾਰ ਨੂੰ ਕਿਹਾ ਕਿ ਵਪਾਰਕ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਮਿਤੀ ਦਾ ਐਲਾਨ ਸਮੇਂ ਸਿਰ ਕੀਤਾ ਜਾਵੇਗਾ। ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ 20 ਮਾਰਚ ਤੋਂ ਆਮ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਅਹਿਮ ਗੱਲ ਇਹ ਹੈ ਕਿ ਇਸ ਸਮੇਂ ਵੱਖ-ਵੱਖ ਦੇਸ਼ਾਂ ਨਾਲ ਦੁਵੱਲੇ ਸਮਝੌਤਿਆਂ ਦੇ ਤਹਿਤ ਸੀਮਤ ਗਿਣਤੀ ਵਿੱਚ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: Mobile Tower Radiation: ਇੰਝ ਚੈੱਕ ਕਰੋ ਮੋਬਾਈਲ ਤੋਂ ਨਿਕਲਦੀ ਖ਼ਤਰਨਾਕ ਰੈਡੀਏਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin