Mobile Tower Radiation: ਇੰਝ ਚੈੱਕ ਕਰੋ ਮੋਬਾਈਲ ਤੋਂ ਨਿਕਲਦੀ ਖ਼ਤਰਨਾਕ ਰੈਡੀਏਸ਼ਨ
ਜਦੋਂ ਵੀ ਅਸੀਂ ਮੋਬਾਈਲ ਟਾਵਰ ਦੇ ਆਲੇ-ਦੁਆਲੇ ਲੰਘਦੇ ਹਾਂ ਤਾਂ ਸਾਡੇ ਮਨ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਮੋਬਾਈਲ ਟਾਵਰ ਤੋਂ ਕਿੰਨੀ ਦੂਰੀ 'ਤੇ ਹੈ, ਆਪਣੇ ਆਪ ਨੂੰ ਇਸ ਦੇ ਸੰਪਰਕ ਤੋਂ ਕਿਵੇਂ ਦੂਰ ਰੱਖਣਾ ਹੈ, ਕਈ ਸਵਾਲ ਮਨ ਵਿਚ ਆਉਂਦੇ ਹਨ।
Mobile Tower Radiation: ਮੋਬਾਈਲ ਤੋਂ ਨਿਕਲਦੀਆਂ ਖ਼ਤਰਨਾਕ ਤਰੰਗਾਂ (ਰੈਡੀਏਸ਼ਨ) ਨੂੰ ਲੈ ਕੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ। ਮੈਸੇਜ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਤੁਸੀਂ ਇੱਕ ਨੰਬਰ ਡਾਇਲ ਕਰਕੇ ਫ਼ੋਨ ਦਾ ਰੈਡੀਏਸ਼ਨ ਚੈੱਕ ਕਰ ਸਕਦੇ ਹੋ।
ਮੈਸੇਜ ਅਨੁਸਾਰ ਜੇਕਰ ਰੈਡੀਏਸ਼ਨ ਤੈਅ ਮਾਤਰਾ ਤੋਂ ਜ਼ਿਆਦਾ ਹੈ ਤਾਂ ਇਹ ਸਿਹਤ ਲਈ ਵੱਡਾ ਖ਼ਤਰਾ ਹੋ ਸਕਦਾ ਹੈ। ਇਸ ਪੂਰੇ ਮੈਸੇਜ ਦਾ ਆਖ਼ਰਕਾਰ ਸੱਚ ਕੀ ਹੈ, ਇਹ ਅਸੀਂ ਤੁਹਾਨੂੰ ਦੱਸਦੇ ਹਾਂ। ਮੈਸੇਜ ਅਨੁਸਾਰ ਤੁਸੀਂ ਆਪਣੇ ਮੋਬਾਈਲ ਫ਼ੋਨ ਉੱਤੇ *#07# ਡਾਇਲ ਕਰਕੇ ਫ਼ੋਨ ਦਾ ਰੈਡੀਏਸ਼ਨ ਪੱਧਰ ਜਾਣ ਸਕਦੇ ਹੋ ਤੇ ਜੇਕਰ ਲੇਬਲ 2.6 watt/kg ਤੋਂ ਘੱਟ ਹੈ ਤਾਂ ਠੀਕ ਹੈ ਪਰ ਜੇਕਰ ਇਹ ਜ਼ਿਆਦਾ ਹੈ ਤਾਂ ਇਹ ਸਿਹਤ ਲਈ ਬਹੁਤ ਖ਼ਤਰਨਾਕ ਹੈ। ਮੈਸੇਜ ਵਿੱਚ ਫ਼ੋਨ ਬਦਲਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਇਹ ਮੈਸੇਜ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ਗਈ ਹੈ। ਇਸ ਪੂਰੇ ਮੈਸੇਜ ਦਾ ਸੱਚ ਜਾਣਨ ਲਈ ਅਸੀਂ ਇੰਡੀਅਨ ਸੈਲੂਲਰ ਐਸੋਸੀਏਸ਼ਨ ਦੇ ਨੈਸ਼ਨਲ ਪਰੈਜ਼ੀਡੈਂਟ ਪੰਕਜ ਮੋਹਿਨਦਰੂ ਨਾਲ ਗੱਲਬਾਤ ਕੀਤੀ।
ਪੜਤਾਲ ਦੌਰਾਨ ਪਤਾ ਲੱਗਾ ਕਿ ਮੋਬਾਈਲ ਰੈਡੀਏਸ਼ਨ ਦੀ ਸੀਮਾ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਹੋ ਚੁੱਕਾ ਹੈ ਜਿਸ ਨੂੰ ਮੰਨਣਾ ਹਰ ਕੰਪਨੀ ਲਈ ਜ਼ਰੂਰੀ ਹੈ। ਭਾਵ ਭਾਰਤ ਵਿੱਚ ਜੋ ਫ਼ੋਨ ਵਿਕ ਰਹੇ ਹਨ, ਉਹ ਤੁਹਾਨੂੰ ਫ਼ੋਨ ਦਾ ਰੈਡੀਏਸ਼ਨ ਪੱਧਰ ਦੱਸੇਗਾ। ਇਸ ਤੋਂ ਬਿਨਾ ਫ਼ੋਨ ਵੇਚਿਆ ਨਹੀਂ ਜਾ ਸਕਦਾ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨਿਯਮਾਂ ਖ਼ਿਲਾਫ਼ ਹੈ। ਇਸ ਲਈ ਇਹ ਮੈਸੇਜ ਸੱਚ ਸਾਬਤ ਹੋਇਆ।
ਰੇਡੀਏਸ਼ਨ ਦੀ ਵੀ ਕਰਵਾਈ ਜਾ ਸਕਦੀ ਹੈ ਚੈੱਕ
Department of Telecommunications (DOT) ਦੇ ਪੋਰਟਲ 'ਤੇ ਜਾ ਕੇ ਤੁਸੀਂ ਇਹ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਘਰ ਦੇ ਆਲੇ-ਦੁਆਲੇ ਕਿੰਨੀ ਰੇਡੀਏਸ਼ਨ ਹੈ। ਇਸ ਦੇ ਲਈ ਤੁਹਾਨੂੰ 4000 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਬਾਅਦ ਇੰਜੀਨੀਅਰਾਂ ਦੀ ਇੱਕ ਟੀਮ ਜਾਂਚ ਕਰਨ ਲਈ ਤੁਹਾਡੇ ਪਤੇ 'ਤੇ ਆਵੇਗੀ। ਅਤੇ ਰੇਡੀਏਸ਼ਨ ਦੇ ਲੇਬਲ ਦੀ ਜਾਂਚ ਕਰੇਗੀ। ਜੇਕਰ ਇੱਥੇ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਰੇਡੀਏਸ਼ਨ ਪਾਈ ਜਾਂਦੀ ਹੈ, ਤਾਂ ਤੁਸੀਂ ਇਸਦੀ ਸ਼ਿਕਾਇਤ ਡਾਟ 'ਤੇ ਕਰ ਸਕਦੇ ਹੋ।
ਇਹ ਵੀ ਪੜ੍ਹੋ: IMD Weather forecast 2 Dec 2021: ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਵਿੱਚ ਮੀਂਹ ਅਤੇ ਪਹਾੜਾਂ 'ਚ ਬਰਫਬਾਰੀ ਦੀ ਸੰਭਾਵਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin