Omicron Update : ਡੇਢ ਸਾਲ ਦੀ ਬੱਚੀ ਨੇ ਖਤਰਨਾਕ ਓਮੀਕਰੋਨ ਵੇਰੀਐਂਟ ਨੂੰ ਦਿੱਤੀ ਮਾਤ
ਪਿੰਪਰੀ ਚਿੰਚਵਾੜ ਨਗਰ ਨਿਗਮ (ਪੀਸੀਐਮਸੀ) ਖੇਤਰ ਦੇ ਚਾਰ ਨਵੇਂ ਮਰੀਜ਼ਾਂ ਵਿਚ ਇਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਦੋ ਹੋਰ ਮਰੀਜ਼ ਮਰਦ ਤੇ ਇਕ ਔਰਤ ਹੈ।
Omicron Cases In Maharashtra: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵਾੜ ਇਲਾਕੇ 'ਚ ਹਾਲ ਹੀ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਪਾਈ ਗਈ ਡੇਢ ਸਾਲ ਦੀ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਨਵੇਂ ਰੂਪ ਨਾਲ ਸੰਕਰਮਿਤ ਤਿੰਨ ਸਾਲ ਦੇ ਬੱਚੇ ਵਿਚ ਸੰਕਰਮਣ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਹਨ ਤੇ ਉਸਦੀ ਸਿਹਤ ਬਿਲਕੁਲ ਠੀਕ ਹੈ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਪਿੰਪਰੀ ਚਿੰਚਵਾੜ ਨਗਰ ਨਿਗਮ (ਪੀਸੀਐਮਸੀ) ਖੇਤਰ ਦੇ ਚਾਰ ਨਵੇਂ ਮਰੀਜ਼ਾਂ ਵਿਚ ਇਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਦੋ ਹੋਰ ਮਰੀਜ਼ ਮਰਦ ਤੇ ਇਕ ਔਰਤ ਹੈ। ਇਹ ਸਾਰੇ ਲੋਕ ਭਾਰਤੀ ਮੂਲ ਦੀ ਇਕ ਔਰਤ ਅਤੇ ਉਸ ਦੀਆਂ ਦੋ ਬੇਟੀਆਂ ਦੇ ਸੰਪਰਕ 'ਚ ਆਏ ਸਨ ਜੋ ਨਾਈਜੀਰੀਆ ਤੋਂ ਵਾਪਸੀ 'ਤੇ ਓਮੀਕਰੋਨ ਨਾਲ ਸੰਕਰਮਿਤ ਪਾਈਆਂ ਗਈਆਂ ਸਨ।
ਇਕ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਓਮੀਕਰੋਨ ਨਾਲ ਸੰਕਰਮਿਤ ਪਾਏ ਗਏ ਛੇ ਲੋਕਾਂ 'ਚੋਂ ਚਾਰ ਨੂੰ ਸੰਕ੍ਰਮਣ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਨ੍ਹਾਂ 'ਚ ਡੇਢ ਸਾਲ ਦੀ ਬੱਚੀ ਵੀ ਸ਼ਾਮਲ ਹੈ। ਪੀਸੀਐਮਸੀ ਦੇ ਸਿਹਤ ਅਧਿਕਾਰੀ ਡਾਕਟਰ ਲਕਸ਼ਮਣ ਗੋਫਨੇ ਨੇ ਕਿਹਾ ਕਿ ਚਾਰ ਨਵੇਂ ਮਰੀਜ਼ਾਂ 'ਚੋਂ ਇਕ ਤਿੰਨ ਸਾਲ ਦੇ ਲੜਕੇ ਵਿਚ ਸੰਕ੍ਰਮਣ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਹਨ ਅਤੇ ਬੱਚੇ ਦੀ ਦੇਖਭਾਲ ਕੇਂਦਰ ਵਿਚ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।
ਦੱਸ ਦੇਈਏ ਕਿ Omicron ਵੇਰੀਐਂਟ ਨੇ ਧਾਰਾਵੀ, ਮੁੰਬਈ, ਮਹਾਰਾਸ਼ਟਰ 'ਚ ਦਸਤਕ ਦੇ ਦਿੱਤੀ ਹੈ। ਧਾਰਾਵੀ 'ਚ ਰਹਿਣ ਵਾਲਾ 49 ਸਾਲਾ ਵਿਅਕਤੀ 4 ਦਸੰਬਰ ਨੂੰ ਪੂਰਬੀ ਅਫਰੀਕਾ ਦੇ ਤਨਜ਼ਾਨੀਆ ਤੋਂ ਮੁੰਬਈ ਆਇਆ ਸੀ ਪਰ ਏਅਰਪੋਰਟ 'ਤੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜੀਨੋਮ ਸੀਕੁਏਂਸਿੰਗ ਟੈਸਟ ਦੇ ਨਤੀਜੇ ਆਉਣ ਤੋਂ ਬਾਅਦ ਇਹ ਪੁਸ਼ਟੀ ਹੋ ਗਈ ਹੈ ਕਿ ਇਹ ਵਿਅਕਤੀ ਨਵੇਂ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹੈ।
ਇਹ ਵੀ ਪੜ੍ਹੋ : PM Modi Twitter ID Hack : ਹੈਕ ਹੋਇਆ ਪੀਐਮ ਮੋਦੀ ਦਾ ਟਵਿੱਟਰ ਅਕਾਊਂਟ, ਬਿਟਕੁਆਇਨ ਸਬੰਧੀ ਲਿਖੀ ਸੀ ਇਹ ਗੱਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/