'ਹਿੰਦੂ ਹੋਵੇ ਜਾਂ ਮੁਸਲਮਾਨ, ਭਾਰਤ 'ਚ ਸਭ ਧਰਮਾਂ ਲਈ ਇੱਕੋ ਸੰਵਿਧਾਨ', ਵਕਫ਼ ਕਾਨੂੰਨ 'ਤੇ ਬੋਲੇ ਬਾਬਾ ਰਾਮਦੇਵ
ਯੋਗ ਗੁਰੂ ਬਾਬਾ ਰਾਮਦੇਵ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨ ਅਤੇ ਬੌਧ- ਸਭ ਲਈ ਇੱਕੋ ਸੰਵਿਧਾਨ ਹੈ, ਜਿਸਦਾ ਮਤਲਬ ਹੈ ਕਿ ਸਭ ਲਈ ਇੱਕੋ ਕਾਨੂੰਨ ਦੀ ਵਿਵਸਥਾ ਹੈ...

Baba Ramdev: ਵਕਫ਼ ਸੋਧ ਬਿੱਲ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਹੁਣ ਇਸ ਉੱਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਵੱਡਾ ਬਿਆਨ ਦਿੱਤਾ। ਉਹ ਐਤਵਾਰ ਯਾਨੀਕਿ 6 ਅਪ੍ਰੈਲ ਨੂੰ ਉੱਤਰਾਖੰਡ ਦੇ ਹਰਿਦੁਆਰ ਵਿਖੇ ਹੋਏ ਇੱਕ ਕਾਰਜਕ੍ਰਮ ਵਿੱਚ ਸ਼ਾਮਿਲ ਹੋਏ, ਜਿੱਥੇ ਉਨ੍ਹਾਂ ਨੇ ਵਕਫ਼ ਸੋਧ ਬਿੱਲ ਬਾਰੇ ਕਿਹਾ ਕਿ ਭਾਰਤ ਵਿੱਚ ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨ ਅਤੇ ਬੌਧ- ਸਭ ਲਈ ਇੱਕੋ ਸੰਵਿਧਾਨ ਹੈ, ਜਿਸਦਾ ਮਤਲਬ ਹੈ ਕਿ ਸਭ ਲਈ ਇੱਕੋ ਕਾਨੂੰਨ ਦੀ ਵਿਵਸਥਾ ਹੈ। ਉਨ੍ਹਾਂ ਦੱਸਿਆ ਕਿ ਵਕ਼ਫ਼ 'ਤੇ ਨਵੇਂ ਕਾਨੂੰਨ ਦੇ ਬਣਨ ਨਾਲ ਇਹ ਵਿਵਸਥਾ ਹੋਰ ਮਜ਼ਬੂਤ ਹੋਵੇਗੀ।
ਬੀਤੇ ਦਿਨੀਂ ਰਾਮ ਨਵਮੀ ਦੇ ਮੌਕੇ 'ਤੇ ਦਿਵਿਯ ਯੋਗ ਮੰਦਰ (ਟਰਸਟ), ਕ੍ਰਿਪਾਲੁ ਬਾਗ ਆਸ਼ਰਮ ਅਤੇ ਦਿਵਿਯ ਯੋਗ ਮੰਦਰ ਰਾਮ ਮੁਲਖ ਦਰਬਾਰ ਇਕਠੇ ਹੋ ਗਏ ਹਨ। ਦਿਵਿਯ ਯੋਗ ਮੰਦਰ ਰਾਮ ਮੁਲਖ ਦਰਬਾਰ ਨੇ ਪਤੰਜਲੀ ਯੋਗਪੀਠ ਵਿੱਚ ਆਪਣਾ ਵਿਲੀਨ ਕਰ ਦਿੱਤਾ ਹੈ। ਬਾਬਾ ਰਾਮਦੇਵ ਨੇ ਇਹ ਗੱਲ ਪੱਤਰਕਾਰਾਂ ਦੇ ਸਵਾਲ 'ਤੇ ਉੱਤਰ ਦਿੰਦੇ ਹੋਏ ਕਹੀ।
ਵਕਫ਼ ਕਾਨੂੰਨ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸੁਆਮੀ ਰਾਮਦੇਵ ਨੇ ਕਿਹਾ, ''ਸਾਰੇ ਭਾਰਤ ਵਿੱਚ ਹਿੰਦੂ, ਮੁਸਲਮਾਨ, ਸਿੱਖ, ਇਸਾਈ, ਜੈਨ, ਬੌਧ—ਸਭ ਲਈ ਇੱਕੋ ਜਿਹਾ ਸੰਵਿਧਾਨ ਹੈ। ਵਕਫ਼ ਕਾਨੂੰਨ ਬਣਨ ਨਾਲ ਇਹ ਵਿਵਸਥਾ ਹੋਰ ਮਜ਼ਬੂਤ ਹੋਵੇਗੀ। ਜੇ ਵਕਫ਼ ਕਾਨੂੰਨ ਨਾ ਬਣੇ, ਤਾਂ ਦੇਸ਼ ਭਰ 'ਚ ਵੱਖ-ਵੱਖ ਸਮੁਦਾਇਕ ਲੋਕ ਆਪਣੇ-ਆਪਣੇ ਬੋਰਡ ਬਣਾਉਣ ਦੀ ਮੰਗ ਕਰਦੇ ਰਹਿਣਗੇ।''
ਉਨ੍ਹਾਂ ਕਿਹਾ ਕਿ ਕੁਝ ਰਾਜਨੀਤਕ ਧਿਰਾਂ ਵੋਟਾਂ ਦੀ ਰਾਜਨੀਤੀ ਲਈ ਵਕਫ਼ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ। ਸੁਆਮੀ ਰਾਮਦੇਵ ਨੇ ਉੱਤਰਾਖੰਡ ਸਰਕਾਰ ਵਲੋਂ ਪਿੰਡਾਂ ਦੇ ਨਾਮ ਬਦਲਣ ਦੇ ਫੈਸਲੇ ਦਾ ਵੀ ਸਮਰਥਨ ਕੀਤਾ।
ਮੁਸਲਮਾਨਾਂ ਨੂੰ ਵੀ ਪਤਾ ਹੈ ਕਿ ਰਾਮ ਉਨ੍ਹਾਂ ਦੇ ਵੀ ਪੂਰਵਜ ਹਨ – ਬਾਬਾ ਰਾਮਦੇਵ
ਪੱਛਮੀ ਬੰਗਾਲ ਵਿੱਚ ਰਾਮਨਵਮੀ ਦੀ ਸ਼ੋਭਾਯਾਤਰਾ 'ਤੇ ਲਾਈ ਗਈ ਪਾਬੰਦੀ ਹਟਾਏ ਜਾਣ ਬਾਰੇ ਸੁਆਮੀ ਰਾਮਦੇਵ ਨੇ ਕਿਹਾ, ''ਇਸ ਤਰ੍ਹਾਂ ਦੀਆਂ ਪਾਬੰਦੀਆਂ ਰਾਜਨੀਤਿਕ ਉਦੇਸ਼ਾਂ ਨਾਲ ਅਤੇ ਵੋਟ ਬੈਂਕ ਦੀ ਰਾਜਨੀਤੀ ਲਈ ਲਾਈਆਂ ਜਾਂਦੀਆਂ ਹਨ। ਰਾਮਨਵਮੀ, ਜਨਮਅਸ਼ਟਮੀ ਜਾਂ ਈਦ ਵਰਗੇ ਧਾਰਮਿਕ ਤਿਉਹਾਰਾਂ 'ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਭਾਰਤ ਸਨਾਤਨ ਸੰਸਕ੍ਰਿਤੀ ਦਾ ਦੇਸ਼ ਹੈ, ਰਾਮ, ਕ੍ਰਿਸ਼ਨ, ਹਨੂਮਾਨ, ਸ਼ਿਵ ਦਾ ਦੇਸ਼ ਹੈ। ਇੱਥੇ ਸਭ ਦਾ ਸਤਿਕਾਰ ਕੀਤਾ ਜਾਂਦਾ ਹੈ। ਕਿਸੇ ਨੂੰ ਕਿਸੇ ਨਾਲ ਨਫਰਤ ਨਹੀਂ ਕਰਨੀ ਚਾਹੀਦੀ। ਹਿੰਦੂ ਧਰਮ ਕਿਸੇ ਨਾਲ ਵੈਰ ਨਹੀਂ ਰੱਖਦਾ।''
ਉਨ੍ਹਾਂ ਕਿਹਾ, ''ਮੁਸਲਮਾਨ ਵੀ ਆਪਣਾ ਇਮਾਨ ਤੇ ਮਜ਼ਹਬ ਮੰਨਣ, ਪਰ ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਰਾਮ ਉਨ੍ਹਾਂ ਦੇ ਵੀ ਪੂਰਵਜ ਹਨ।''
ਗੱਠਜੋੜ ਬਾਰੇ ਸੁਆਮੀ ਰਾਮਦੇਵ ਨੇ ਕਿਹਾ ਕਿ ਤੀਹ ਸਾਲ ਪਹਿਲਾਂ ਅਸੀਂ ਸੰਨਿਆਸ ਧਾਰਨ ਕਰਕੇ ਆਪਣੇ ਸੰਸਥਾਨ ਦਾ ਨਾਮ ‘ਦਿਵਿਯ ਯੋਗ ਮੰਦਰ (ਟ੍ਰਸਟ)’ ਰੱਖਿਆ ਸੀ। ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਯੋਗੇਸ਼ਵਰ ਸੁਆਮੀ ਰਾਮ ਲਾਲ ਜੀ ਦਾ ਸੰਸਥਾਨ ‘ਦਿਵਿਯ ਯੋਗ ਮੰਦਰ ਰਾਮਮੁਲਖ ਦਰਬਾਰ’ ਪਹਿਲਾਂ ਤੋਂ ਹੀ ਮੌਜੂਦ ਸੀ। ਇਹ ਇਕ ਅਦਭੁੱਤ ਸੰਜੋਗ ਹੈ ਕਿ ਦੋਵੇਂ ਸੰਸਥਾਨ ਅੱਜ ਇਕ ਹੋ ਗਏ ਹਨ।
ਯੋਗ ਦੀ ਪਰੰਪਰਾ ਨੂੰ ਅਟੁੱਟ ਬਣਾਈ ਰੱਖਣ ਲਈ, ਯੋਗਾਚਾਰਯ ਸੁਆਮੀ ਲਾਲ ਮਹਾਰਾਜ ਨੇ ਇਹ ਆਹੁਤੀ ਰਾਮਨੌਮੀ ਦੇ ਪਵਿੱਤਰ ਮੌਕੇ 'ਤੇ ਪਤੰਜਲੀ ਯੋਗਪੀਠ ਨੂੰ ਅਰਪਿਤ ਕੀਤੀ ਹੈ।
ਯੋਗਾਚਾਰਯ ਸੁਆਮੀ ਲਾਲ ਮਹਾਰਾਜ ਨੇ ਕਿਹਾ ਕਿ ਯੋਗ ਖੇਤਰ ਵਿੱਚ ਜੋ ਕੰਮ ਸੁਆਮੀ ਰਾਮਦੇਵ ਜੀ ਮਹਾਰਾਜ ਨੇ ਕੀਤਾ ਹੈ, ਉਹ ਨਾ ਤਾਂ ਪਹਿਲਾਂ ਕਿਸੇ ਨੇ ਕੀਤਾ ਹੈ ਅਤੇ ਨਾ ਹੀ ਭਵਿੱਖ ਵਿੱਚ ਕੋਈ ਕਰ ਪਾਏਗਾ।
ਇਸ ਕਾਰਜਕ੍ਰਮ ਵਿੱਚ ਪਤੰਜਲੀ ਯੋਗਪੀਠ ਦੇ ਮਹਾਮੰਤਰੀ ਆਚਾਰਯ ਬਾਲਕ੍ਰਿਸ਼ਨ ਨੇ ਸਾਰੇ ਦੇਸ਼ਵਾਸੀਆਂ ਨੂੰ ਰਾਮਨੌਮੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਰਾਮ ਸਾਡੇ ਜੀਵਨ, ਊਰਜਾ, ਸੇਵਾ ਕਾਰਜਾਂ ਅਤੇ ਭਾਵਨਾਵਾਂ ਵਿੱਚ ਜਾਗਰੂਕ ਹੋਣ ਤਾਂ ਜੋ ਅਸੀਂ ਆਪਸੀ ਭਾਈਚਾਰੇ ਨਾਲ ਇਕਜੁਟ ਹੋ ਕੇ ਰਾਸ਼ਟਰ ਸੇਵਾ ਅਤੇ ਨਿਰਮਾਣ ਦੇ ਕੰਮ ਕਰ ਸਕੀਏ।






















