ਪਿਆਜ਼ ਦੀਆਂ ਕੀਮਤਾਂ 'ਚ ਆਇਆ ਜ਼ਬਰਦਸਤ ਉਛਾਲ, ਲੋਕਾਂ ਦੇ ਸਰਕਾਰ ਨੂੰ ਸਵਾਲ
ਸਰਕਾਰ ਦੇ ਕੋਲ ਪਿਆਜ਼ ਦਾ ਮਹਿਜ਼ 25 ਹਜ਼ਾਰ ਟਨ ਦਾ ਸੁਰੱਖਿਅਤ ਭੰਡਾਰ ਬਚਿਆ ਹੋਇਆ। ਇਹ ਸਟੌਕ ਨਵੰਬਰ ਦੇ ਪਹਿਲੇ ਹਫਤੇ ਤਕ ਸਮਾਪਤ ਹੋ ਜਾਵੇਗਾ।
ਚੰਡੀਗੜ੍ਹ: ਪਿਆਜ਼ ਦੀ ਕੀਮਤਾਂ 'ਚ ਜ਼ਬਰਦਸਤ ਉਛਾਲ ਆਉਣ ਤੋਂ ਬਾਅਦ ਟਵਿਟਰ 'ਤੇ ਲੋਕਾਂ ਨੇ ਵੱਖ-ਵੱਖ ਤਰੀਕੇ ਦਾ ਮੀਮ ਸ਼ੇਅਰ ਕਰਕੇ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ। ਯੂਜ਼ਰਸ ਨੇ #onionprice ਅਤੇ onionpricehike ਤੋਂ ਇਹ ਟ੍ਰੈਂਡ ਚਲਾਇਆ ਹੈ। ਘਰੇਲੂ ਬਜ਼ਾਰ 'ਚ ਉਪਲਬਧਤਾ ਵਧਾਉਣ 'ਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨਾਲ ਉਪਭੋਗਤਾਵਾਂ ਨੂੰ ਰਾਹਤ ਪਹੁੰਚਾਉਣ ਲਈ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਖੁਦਰਾ ਅਤੇ ਥੋਕ ਵਿਕਰੇਤਾਵਾਂ ਦੋਵਾਂ 'ਤੇ ਤਤਕਾਲ ਪ੍ਰਭਾਵ ਨਾਲ 31 ਦਸੰਬਰ ਤਕ ਦੇ ਲਈ ਸਟੌਕ ਸੀਮਾ ਲਾਗੂ ਕਰ ਦਿੱਤੀ ਹੈ।
ਖੁਦਰਾ ਵਪਾਰੀ ਆਪਣੇ ਗੋਦਾਮ 'ਚ ਹੁਣ ਸਿਰਫ ਦੋ ਟਨ ਤਕ ਪਿਆਜ਼ ਦਾ ਸਟੌਕ ਰੱਖ ਸਕਦੇ ਹਨ। ਜਦਕਿ ਥੋਕ ਵਪਾਰੀਆਂ ਨੂੰ 25 ਟਨ ਤਕ ਪਿਆਜ਼ ਰੱਖਣ ਦੀ ਇਜਾਜ਼ਤ ਹੋਵੇਗੀ। ਇਹ ਕਦਮ ਪਿਆਜ਼ ਦੀ ਜਮ੍ਹਾਖੋਰੀ ਤੇ ਕਾਲਾਬਜ਼ਾਰੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਪਿਛਲੇ ਕੁਝ ਹਫਤਿਆਂ 'ਚ ਭਾਰੀ ਬਾਰਸ਼ ਦੇ ਕਾਰਨ ਉਤਪਾਦਕ ਖੇਤਰਾਂ 'ਚ ਪਿਆਜ਼ ਦੀ ਖਰੀਫ ਫਸਲ ਨੂੰ ਪਹੁੰਚੇ ਨੁਕਸਾਨ ਤੇ ਉਸ ਦੇ ਨਾਲ-ਨਾਲ ਇਸ ਦੀ ਜਮ੍ਹਾਖੋਰੀ ਕਾਰਨ ਪਿਆਜ਼ ਦੀਆਂ ਕੀਮਤਾਂ ਵਧ ਕੇ 75 ਰੁਪਏ ਪ੍ਰਤੀ ਕਿੱਲੋ ਨਾਲ ਉੱਪਰ ਪਹੁੰਚ ਗਈ ਹੈ।
ਯੂਜ਼ਰਸ ਨੇ ਦਿੱਤੀ ਆਪਣੀ ਪ੍ਰਤੀਕਿਰਿਆ:
ਟ੍ਰੈਂਡ ਨੂੰ ਫੋਲੋ ਕਰਦੇ ਹੋਏ ਯੂਜ਼ਰਸ ਨੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰਸ ਨੇ ਲਿਖਿਆ, 'ਤਿਉਹਾਰ ਦੇ ਸੀਜ਼ਨ 'ਚ ਪਿਆਜ਼ ਦਾ ਭਾਅ ਵਧ ਜਾਣਾ ਚਿੰਤਾਜਨਕ ਹੈ। ਜੇਕਰ ਅਜਿਹਾ ਰਿਹਾ ਤਾਂ ਆਉਣ ਵਾਲਾ ਹਰ ਤਿਉਹਾਰ ਫਿੱਕਾ ਰਹੇਗਾ।' ਦੂਜੇ ਯੂਜ਼ਰ ਨੇ ਲਿਖਿਆ, 'ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਜੇਕਰ ਮਹਿੰਗਾਈ ਘੱਟ ਨਾ ਹੋਈ ਤਾਂ ਲੋਕ ਭੁੱਖੇ ਮਰ ਜਾਣਗੇ। ਉੱਥੇ ਹੀ ਕੁਝ ਲੋਕਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਵੀ ਸਵਾਲ ਕੀਤੇ।' ਇਕ ਯੂਜ਼ਰ ਨੇ ਸਵਾਲ ਕੀਤਾ, 'ਤਹਾਨੂੰ ਨਹੀਂ ਲੱਗਦਾ ਹੁਣ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਸੀ। ਇਸ ਮਾਧਿਆਮ ਵਰਗ ਦੇ ਲੋਕਾਂ ਲਈ ਵੀ ਕੁਝ ਕਰਨਾ ਚਾਹੀਦਾ ਹੈ।'
These days in vegetable market, I feel like I'm alone waiving hand. Too costly vegetables, people are not coming. #OnionPrice pic.twitter.com/dDfw7NYWpC
— N Mødi (@manuVirodhi) October 22, 2020
ਜਾਣਕਾਰੀ ਮੁਤਾਬਕ ਸਰਕਾਰ ਦੇ ਕੋਲ ਪਿਆਜ਼ ਦਾ ਮਹਿਜ਼ 25 ਹਜ਼ਾਰ ਟਨ ਦਾ ਸੁਰੱਖਿਅਤ ਭੰਡਾਰ ਬਚਿਆ ਹੋਇਆ। ਇਹ ਸਟੌਕ ਨਵੰਬਰ ਦੇ ਪਹਿਲੇ ਹਫਤੇ ਤਕ ਸਮਾਪਤ ਹੋ ਜਾਵੇਗਾ।
To add to 2020 tears, #onionprice in India has risen to unaffordable levels.
— C Iyengar (@CIyengar5) October 22, 2020
target="_blank" rel="noopener noreferrer">Stubble Burning: ਪੰਜਾਬ 'ਚ ਲਗਾਤਾਰ ਲਾਈ ਜਾ ਰਹੀ ਪਰਾਲੀ ਨੂੰ ਅੱਗ, ਕੇਸ ਦਰਜ ਹੋਣ 'ਤੇ ਭੜਕ ਰਹੇ ਨੇ ਕਿਸਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡOur finance minister Nirmala sitaraman is pure vegetarian.. If you ask about onion price 👇#OnionPrice pic.twitter.com/orZV4VeyjM
— MdSohail (@MdSohai23006955) October 22, 2020