ਬੱਚੇ ਆਨਲਾਈਨ ਜਿਨਸੀ ਸ਼ੋਸ਼ਣ ਦਾ ਹੋ ਰਹੇ ਸ਼ਿਕਾਰ, ਹੁਣ ਵੱਡੀਆਂ ਕੰਪਨੀਆਂ ਕਰ ਰਹੀਆਂ ਇਹ ਕੰਮ
ਫੇਸਬੁੱਕ (ਨਵਾਂ ਨਾਮ ਮੈਟਾ) ਬਾਲ ਜਿਨਸੀ ਸ਼ੋਸ਼ਣ ਦੀ ਸਮੱਗਰੀ ਨੂੰ ਖਤਮ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਅੱਜ-ਕੱਲ੍ਹ ਦੇ ਬੱਚੇ ਆਪਣੀ ਉਮਰ ਨਾਲੋਂ ਵੱਡੇ ਦਿੱਸਣ ਲੱਗ ਪਏ ਹਨ।
ਨਵੀਂ ਦਿੱਲੀ: ਫੇਸਬੁੱਕ (ਨਵਾਂ ਨਾਮ ਮੈਟਾ) ਬਾਲ ਜਿਨਸੀ ਸ਼ੋਸ਼ਣ ਦੀ ਸਮੱਗਰੀ ਨੂੰ ਖਤਮ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਅੱਜ-ਕੱਲ੍ਹ ਦੇ ਬੱਚੇ ਆਪਣੀ ਉਮਰ ਨਾਲੋਂ ਵੱਡੇ ਦਿੱਸਣ ਲੱਗ ਪਏ ਹਨ। ਇਸ ਦੇ ਚੱਲਦਿਆਂ ਐਕਸਚੇਂਜ, ਜੋ Facebook ਤੋਂ ਅਜਿਹੀ ਸਮੱਗਰੀ ਨੂੰ ਛਾਂਟਣ ਤੇ ਹਟਾਉਣ ਲਈ ਕੰਮ ਕਰਦੀ ਹੈ, ਸਾਰੀਆਂ ਫੋਟੋਆਂ ਦੀ ਰਿਪੋਰਟ ਕਰਨ ਵਿੱਚ ਅਸਮਰੱਥ ਹੈ।
ਮੇਟਾ ਨੇ ਆਪਣੀਆਂ ਡਾਟਰ ਕੰਪਨੀਆਂ ਫੇਸਬੁੱਕ, ਇੰਸਟਾਗ੍ਰਾਮ, ਮੈਸੇਂਜਰ ਤੇ ਵਟਸਐਪ ਨੂੰ ਵੀ ਇਹੀ ਨਿਰਦੇਸ਼ ਦਿੱਤਾ ਹੈ। ਫੇਸਬੁੱਕ ਹਰ ਸਾਲ ਇਮ ਕੇਸ ਨਾਲ ਸਬੰਧਤ ਲੱਖਾਂ ਫੋਟੋਆਂ ਤੇ ਵੀਡੀਓਜ਼ ਦੀ ਰਿਪੋਰਟ ਕਰਦਾ ਹੈ। ਹਾਲਾਂਕਿ, ਜਦੋਂ ਕਿਸੇ ਵਿਅਕਤੀ ਦੀ ਉਮਰ ਦਾ ਪਤਾ ਨਹੀਂ ਹੁੰਦਾ, ਤਾਂ ਫੇਸਬੁੱਕ ਮੰਨ ਲੈਂਦਾ ਹੈ ਕਿ ਉਹ ਵਿਅਕਤੀ ਬਾਲਗ ਹੈ।
ਇੱਕ ਕਾਰਪੋਰੇਟ ਸਿਖਲਾਈ ਦਸਤਾਵੇਜ਼ ਤੇ ਇੰਟਰਵਿਊ ਵਿੱਚ, ਇਹ ਖੁਲਾਸਾ ਹੋਇਆ ਹੈ ਕਿ ਫੇਸਬੁੱਕ ਉਮਰ ਦੀ ਪਛਾਣ ਕਰਨ ਲਈ ਸਮੇਂ ਦੇ ਪੜਾਵਾਂ ਨੂੰ ਫਾਲੋ ਕਰਦਾ ਹੈ। ਇਨ੍ਹਾਂ ਨੂੰ ਬ੍ਰਿਟਿਸ਼ ਬਾਲ ਰੋਗਾਂ ਦੇ ਮਾਹਿਰ ਡਾਕਟਰ ਜੇਮਸ ਐਮ ਟੈਨੋਰ ਨੇ ਬਣਾਇਆ ਸੀ। ਉਨ੍ਹਾਂ ਨੇ ਜਵਾਨੀ ਦੌਰਾਨ ਵਿਅਕਤੀ 'ਚ ਬਦਲਾਅ ਦੇ ਆਧਾਰ 'ਤੇ ਇਹ ਫੈਸਲਾ ਕੀਤਾ ਸੀ।
ਮਾਹਿਰ ਮੰਨਦੇ ਹਨ ਕਿ ਜਿਨਸੀ ਸ਼ੋਸ਼ਣ ਦੀ ਪਛਾਣ ਕਰਨ ਲਈ ਇਨ੍ਹਾਂ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਗਲਤ ਹੈ। ਬੱਚਿਆਂ ਨੂੰ ਉਨ੍ਹਾਂ ਦੀ ਵੱਡੀ ਦਿੱਖ ਕਾਰਨ ਬਾਲਗ ਮੰਨਿਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਜਿਨਸੀ ਸ਼ੋਸ਼ਣ ਦੀ ਰਿਪੋਰਟ ਨਹੀਂ ਕੀਤੀ ਜਾਂਦੀ। ਐਪਲ, ਸਨੈਪਚੈਟ ਤੇ ਟਿਕਟੋਕ ਵਰਗੀਆਂ ਕਈ ਵੱਡੀਆਂ ਕੰਪਨੀਆਂ ਅਜਿਹੀਆਂ ਸਾਰੀਆਂ ਜਿਨਸੀ ਸ਼ੋਸ਼ਣ ਸਮੱਗਰੀ ਦੀ ਰਿਪੋਰਟ ਕਰਦੀਆਂ ਹਨ ਜਿਸ ਵਿੱਚ ਵਿਅਕਤੀ ਦੀ ਉਮਰ ਸਪੱਸ਼ਟ ਤੌਰ 'ਤੇ ਨਹੀਂ ਦੱਸੀ ਜਾਂਦੀ। ਇਸ ਦੇ ਨਾਲ ਹੀ ਗੂਗਲ, ਮਾਈਕ੍ਰੋਸਾਫਟ ਤੇ ਟਵਿਟਰ ਵਰਗੀਆਂ ਕੰਪਨੀਆਂ ਨੇ ਫਿਲਹਾਲ ਇਸ ਮੁੱਦੇ 'ਤੇ ਚੁੱਪ ਧਾਰੀ ਹੋਈ ਹੈ।
ਭਾਰਤ ‘ਚ 3 ਸਾਲਾਂ ਵਿੱਚ ਬਾਲ ਜਿਨਸੀ ਸ਼ੋਸ਼ਣ ਦੇ 24 ਲੱਖ ਮਾਮਲੇ
ਭਾਰਤ ਵਿੱਚ 2017 ਤੋਂ 2020 ਦਰਮਿਆਨ ਲਗਪਗ 24 ਲੱਖ ਆਨਲਾਈਨ ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 80% ਕੁੜੀਆਂ ਦੀ ਉਮਰ 14 ਸਾਲ ਤੋਂ ਘੱਟ ਸੀ। ਇਕ ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚਾਈਲਡ ਪੋਰਨੋਗ੍ਰਾਫੀ ਕੰਟੈਂਟ ਨੂੰ ਹਰ ਦਿਨ 1,16,000 ਵਾਰ ਇੰਟਰਨੈੱਟ 'ਤੇ ਸਰਚ ਕੀਤਾ ਜਾਂਦਾ ਹੈ।