Opium Recovered: 40 ਕਰੋੜ ਰੁਪਏ ਦੀ ਪਹੁੰਚੀ ਅਫੀਮ, ਇੱਥੇ ਹੋਈ ਸੀ ਸਪਲਾਈ
Opium Recovered:ਫੜੇ ਮੁਲਾਜ਼ਮਾਂ ’ਚ ਪਰਮਜੀਤ ਸਿੰਘ ਵਾਸੀ ਜੰਮੂ (53 ਸਾਲ) ਤੇ ਰਾਜ ਕੁਮਾਰ ਵਾਸੀ ਜੰਮੂ (38 ਸਾਲ) ਸ਼ਾਮਲ ਹਨ।
Opium Recovered: ਦਿੱਲੀ ’ਚ 40 ਕਰੋੜ ਰੁਪਏ ਦੀ ਕੀਮਤ ਦੀ 56.055 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ/ਉੱਤਰੀ ਰੇਂਜ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੰਤਰਰਾਜੀ ਡਰੱਗ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਮੁਲਾਜ਼ਮਾਂ ’ਚ ਪਰਮਜੀਤ ਸਿੰਘ ਵਾਸੀ ਜੰਮੂ (53 ਸਾਲ) ਤੇ ਰਾਜ ਕੁਮਾਰ ਵਾਸੀ ਜੰਮੂ (38 ਸਾਲ) ਸ਼ਾਮਲ ਹਨ।
ਅਫੀਮ ਤੇ ਹੈਰੋਇਨ ਦੀ ਸਪਲਾਈ ਵਿੱਚ ਸ਼ਾਮਲ
ਇਨ੍ਹਾਂ ਕੋਲੋਂ ਟਰੱਕ ਯੂਪੀ-13ਬੀਟੀ-5215, ਕਈ ਮੋਬਾਈਲ ਹੈਂਡਸੈੱਟ ਤੇ ਨਸ਼ਾ ਤਸਕਰੀ ਵਿੱਚ ਵਰਤੇ ਜਾਂਦੇ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੀ ਅਫੀਮ ਉੱਤਰ-ਪੂਰਬੀ ਰਾਜਾਂ ਤੋਂ ਲਿਆਂਦੀ ਗਈ ਸੀ ਤੇ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਸਪਲਾਈ ਕਰਨ ਲਈ ਸੀ। ਇਹ ਗਰੋਹ ਮਨੀਪੁਰ, ਆਸਾਮ, ਬਿਹਾਰ ਤੇ ਪੱਛਮੀ ਬੰਗਾਲ ਵਿੱਚੋਂ ਖਰੀਦ ਕੇ ਦਿੱਲੀ/ਐਨਸੀਆਰ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਫੀਮ ਤੇ ਹੈਰੋਇਨ ਦੀ ਸਪਲਾਈ ਵਿੱਚ ਸ਼ਾਮਲ ਸੀ।
ਪਹਾੜੀ ਖੇਤਰਾਂ ਤੋਂ ਕੱਚਾ ਮਾਲ ਖਰੀਦਦੇ ਸਨ
ਇਹ ਸਾਹਮਣੇ ਆਇਆ ਹੈ ਕਿ ਸਪਲਾਇਰ ਮਨੀਪੁਰ ਤੇ ਮਿਆਂਮਾਰ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੇ ਆਲੇ-ਦੁਆਲੇ ਪਹਾੜੀ ਖੇਤਰਾਂ ਤੋਂ ਕੱਚਾ ਮਾਲ ਖਰੀਦਦੇ ਸਨ। ਥਾਣਾ ਸਪੈਸ਼ਲ ਸੈਲ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਪੜ੍ਹੋ : ਜਾਣੋ ਕੌਣ ਹੈ ਏਪੀ ਢਿੱਲੋਂ ਦੀ ਗਰਲਫ੍ਰੈਂਡ ਬਨੀਤਾ ਸੰਧੂ ? 11 ਸਾਲ ਦੀ ਉਮਰ ਤੋਂ ਕਰ ਰਹੀ ਇਹ ਕੰਮ
ਹੋਰ ਪੜ੍ਹੋ : ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ! 23 ਅਗਸਤ ਤੱਕ ਯੈਲੋ ਅਲਰਟ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ