Oxygen Crisis: ਕਿਸਾਨ ਨੇ ਆਕਸੀਜਨ ਖਰੀਦਣ ਲਈ ਦਾਨ 'ਚ ਦਿੱਤੇ ਧੀ ਦੇ ਵਿਆਹ ਲਈ ਰੱਖੇ ਦੋ ਲੱਖ ਰੁਪਏ
ਕਿਸਾਨ ਨੇ ਇਹ ਦਾਨ ਕਲੈਕਟਰ ਮਯੰਕ ਅਗਰਵਾਲ ਨੂੰ ਦਿੱਤਾ ਹੈ। ਜਿਸ ਨਾਲ ਆਕਸੀਜਨ ਖਰੀਦੀ ਜਾ ਸਕੇ ਤੇ ਮਰੀਜ਼ਾਂ ਦਾ ਇਲਾਜ ਹੋ ਸਕੇ।
Oxygen Crisis in India: ਮੱਧ ਪ੍ਰਦੇਸ਼ 'ਚ ਕਿਸਾਨ ਨੇ ਆਪਣੀ ਧੀ ਦੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕੁਝ ਅਜਿਹਾ ਕੀਤਾ ਜਿਸ ਦੀ ਵਜ੍ਹਾ ਨਾਲ ਸਾਰੇ ਲੋਕ ਉਸ ਦੀ ਤਾਰੀਫ ਕਰ ਰਹੇ ਹਨ। ਦਰਅਸਲ ਗਵਾਲ ਦੇਵਿਅਨ ਪਿੰਡ 'ਚ ਰਹਿਣ ਵਾਲੇ ਕਿਸਾਨ ਚੰਪਾਲਾਲ ਗੁਰਜਰ ਨੇ ਕੋਵਿਡ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਦੋ ਲੱਖ ਰੁਪਏ ਦਾ ਦਾਨ ਦਿੱਤਾ ਹੈ।
ਕਿਸਾਨ ਨੇ ਇਹ ਦਾਨ ਕਲੈਕਟਰ ਮਯੰਕ ਅਗਰਵਾਲ ਨੂੰ ਦਿੱਤਾ ਹੈ। ਜਿਸ ਨਾਲ ਆਕਸੀਜਨ ਖਰੀਦੀ ਜਾ ਸਕੇ ਤੇ ਮਰੀਜ਼ਾਂ ਦਾ ਇਲਾਜ ਹੋ ਸਕੇ। ਚੰਪਾਲਾਲ ਨੇ ਦੋ ਲੱਖ ਰੁਪਏ ਆਪਣੀ ਧੀ ਅਨੀਤਾ ਦੇ ਵਿਆਹ ਲਈ ਰੱਖੇ ਸਨ, ਪਰ ਦਿਵੇਂ ਹੀ ਐਤਵਾਰ ਅਨੀਤਾ ਦਾ ਵਿਆਹ ਹੋਇਆ ਤਾਂ ਉਸ ਸਮੇਂ ਇਸ ਕਿਸਾਨ ਨੇ ਲੋਕਾਂ ਦੀ ਮਦਦ ਕਰਨ ਦਾ ਮਨ ਬਣਾਇਆ ਤੇ ਰੁਪਏ ਦਾਨ ਦੇ ਦਿੱਤੇ।
ਸੂਬੇ ਦੇ ਸਿਹਤ ਵਿਭਾਗ ਮੁਤਾਬਕ ਐਤਵਾਰ ਤਕ ਮੱਧ ਪ੍ਰਦੇਸ਼ 'ਚ ਕਰੀਬ 4,99, 304 ਐਕਟਿਵ ਕੇਸ ਦਰਜ ਕੀਤੇ ਗਏ ਹਨ।
ਕਲੈਕਟਰ ਨੇ ਕੀਤੀ ਕਿਸਾਨ ਦੀ ਪ੍ਰਸ਼ੰਸਾ
ਕਿਸਾਨ ਦੀ ਧੀ ਅਨੀਤਾ ਨੇ ਕਿਹਾ ਕਿ ਉਸ ਦੇ ਪਿਤਾ ਨੇ ਬਹੁਤ ਨੇਕ ਕੰਮ ਕੀਤਾ ਹੈ ਤੇ ਉਹ ਦਾਨ ਦੇਣ ਤੋਂ ਬਾਅਦ ਕਾਫੀ ਖੁਸ਼ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੀ ਗੰਭੀਰਤਾ ਦੇ ਮੱਦੇਨਜ਼ਰ ਅਜੇ ਮੈਡੀਸਿਨ ਤੇ ਆਕਸੀਜਨ ਦੀ ਮਰੀਜ਼ਾਂ ਨੂੰ ਸਖਤ ਲੋੜ ਹੈ। ਉੱਥੇ ਹੀ ਕਲੈਕਟਰ ਮਯੰਕ ਅਗਰਵਾਲ ਨੇ ਕਿਸਾਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਜੇਕਰ ਬਾਕੀ ਲੋਕ ਵੀ ਕਿਸਾਨ ਵਾਂਗ ਮਦਦ ਲਈ ਅੱਗੇ ਆਉਣ ਤਾਂ ਮਹਾਮਾਰੀ ਖਿਲਾਫ ਲੜਾਈ ਬਹੁਤ ਸੌਖੀ ਹੋ ਜਾਵੇਗੀ।
ਇਹ ਵੀ ਪੜ੍ਹੋ: Corona Hospital: ਕੋਰੋਨਾ ਦੇ ਕਹਿਰ 'ਚ ਐਕਟਰ Gurmeet Choudhary ਵੱਲੋਂ 1000 ਬੈੱਡਾਂ ਦੇ ਹਸਪਤਾਲ ਖੋਲ੍ਹਣ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin