OYO Hotel : 2 ਦੋਸਤਾਂ ਨੇ OYO 'ਚ ਬੁੱਕ ਕਰਵਾਇਆ ਕਮਰਾ, ਜਦੋਂ ਉੱਥੇ ਪਹੁੰਚੇ ਤਾਂ ਹੋਇਆ ਕੁੱਝ ਅਜਿਹਾ , ਹੋਟਲ 'ਚ ਹੋਈ ਕੁੱਟਮਾਰ ਅਤੇ ਬਾਹਰ ਵੀ
Happy Stay OYO Hotel : ਬਿਲਾਸਪੁਰ ਦੇ OYO ਹੋਟਲ 'ਚ ਠਹਿਰੇ ਦੋ ਦੋਸਤਾਂ ਨੇ ਜਦੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਹੋਟਲ ਸਟਾਫ ਨੇ ਕਥਿਤ ਤੌਰ 'ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲਸ ਨੇ ਦੱਸਿਆ ਕਿ ਸੰਦੀਪ ਕੁਮਾਰ ਅਤੇ ਵਿਕਾਸ ਨਾਂ ਦੇ ਦੋ ਦੋਸਤਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ।
Happy Stay OYO Hotel : ਬਿਲਾਸਪੁਰ ਦੇ OYO ਹੋਟਲ 'ਚ ਠਹਿਰੇ ਦੋ ਦੋਸਤਾਂ ਨੇ ਜਦੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਹੋਟਲ ਸਟਾਫ ਨੇ ਕਥਿਤ ਤੌਰ 'ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲਸ ਨੇ ਦੱਸਿਆ ਕਿ ਸੰਦੀਪ ਕੁਮਾਰ ਅਤੇ ਵਿਕਾਸ ਨਾਂ ਦੇ ਦੋ ਦੋਸਤਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਮੁਤਾਬਕ ਇਹ ਘਟਨਾ 11 ਫਰਵਰੀ ਨੂੰ ਦਿੱਲੀ-ਜੈਪੁਰ ਹਾਈਵੇਅ 'ਤੇ ਸਥਿਤ 'ਹੈਪੀ ਸਟੇ ਓਯੋ ਹੋਟਲ' 'ਚ ਵਾਪਰੀ ਸੀ।
ਪੁਲਿਸ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੋਸਤ ਰਾਤ 9 ਵਜੇ ਆਪਣੇ ਹੋਟਲ ਦੇ ਕਮਰੇ (ਚੈਕ ਇਨ) ਪਹੁੰਚੇ ਅਤੇ ਰਾਤ ਕਰੀਬ 11.30 ਵਜੇ ਬਿਜਲੀ ਚਲੀ ਗਈ। ਜਦੋਂ ਰਾਤ ਇੱਕ ਵਜੇ ਤੱਕ ਬਿਜਲੀ ਨਹੀਂ ਆਈ ਤਾਂ ਸੰਦੀਪ ਕੁਮਾਰ ਨੇ ਹੋਟਲ ਸਟਾਫ ਨਾਲ ਸੰਪਰਕ ਕੀਤਾ। ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਵੇਰ ਤੱਕ ਬਿਜਲੀ ਨਹੀਂ ਆਵੇਗੀ।
ਸਟਾਫ ਨੇ ਸਾਨੂੰ ਕਮਰੇ ਵਿੱਚ ਬੰਦ ਕਰ ਦਿੱਤਾ
ਸੰਦੀਪ ਕੁਮਾਰ ਨੇ ਸ਼ਿਕਾਇਤ 'ਚ ਕਿਹਾ ਕਿ ਇਸ 'ਤੇ ਅਸੀਂ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ, ਜਿਸ ਤੋਂ ਬਾਅਦ ਤਕਰਾਰ ਹੋ ਗਈ ਅਤੇ ਸਟਾਫ ਨੇ ਸਾਡੀ ਕੁੱਟਮਾਰ ਕੀਤੀ ਅਤੇ ਕਮਰੇ 'ਚ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਸਜ਼ਾ ਪੂਰੀ ਹੋਣ ਮਗਰੋਂ ਵੀ ਜੇਲ੍ਹਾਂ 'ਚ ਬੰਦ 22 ਸਿੱਖ, ਸੰਘਰਸ਼ ਦੇ ਬਾਵਜੂਦ ਕੇਂਦਰ ਤੇ ਪੰਜਾਬ ਸਰਕਾਰ ਖਾਮੋਸ਼
ਸੁਨਸਾਨ ਜਗ੍ਹਾ 'ਤੇ ਲੈ ਗਏ ਅਤੇ ...
ਪੀੜਤ ਸੰਦੀਪ ਕੁਮਾਰ ਨੇ ਦੱਸਿਆ, “ਬਾਅਦ ਵਿੱਚ ਤਿੰਨ ਕਰਮਚਾਰੀ ਸੋਨੂੰ, ਮੋਨੂੰ ਅਤੇ ਰਾਹੁਲ ਨੇ ਸਾਨੂੰ ਬੰਦੂਕ ਦੀ ਨੋਕ ‘ਤੇ ਜ਼ਬਰਦਸਤੀ ਇੱਕ ਸੁਨਸਾਨ ਜਗ੍ਹਾ ‘ਤੇ ਲੈ ਗਏ ਅਤੇ ਫਿਰ ਕੁੱਟਮਾਰ ਕੀਤੀ ਅਤੇ ਸਾਨੂੰ ਉੱਥੇ ਹੀ ਰੱਖਿਆ ਅਤੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਚਲੇ ਗਏ।
ਪੁਲਿਸ ਨੇ ਕਿਹਾ ਕਿ ਸ਼ਿਕਾਇਤ ਦੇ ਬਾਅਦ ਸੋਮਵਾਰ ਨੂੰ ਬਿਲਾਸਪੁਰ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਬਿਲਾਸਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਹੁਲ ਦੇਵ ਨੇ ਕਿਹਾ, "ਅਸੀਂ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਪਰ ਉਹ ਫਰਾਰ ਹਨ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।