ਆਧਾਰ ਕਾਰਡ ਨੇ ਗੁਆਚੀ ਕੁੜੀ ਨੂੰ ਪਰਿਵਾਰ ਨਾਲ ਮਿਲਵਾਇਆ, PM ਮੋਦੀ ਨੇ ਸ਼ੇਅਰ ਕੀਤੀ ਇਮੋਸ਼ਨਲ ਕਹਾਣੀ
ਪੀਐਮ ਮੋਦੀ ਨੇ ਦੱਸਿਆ ਕਿ ਕਿਵੇਂ ਆਪਣੇ ਪਰਿਵਾਰ ਤੋਂ ਵਿਛੜੀ ਕੁੜੀ ਆਧਾਰ ਕਾਰਡ ਦੀ ਵਜ੍ਹਾ ਕਰਕੇ ਵਾਪਸ ਆਪਣੇ ਮਾਪਿਆਂ ਨੂੰ ਮਿਲੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਾਂਧੀਨਗਰ, ਗੁਜਰਾਤ ਵਿੱਚ 'ਡਿਜੀਟਲ ਇੰਡੀਆ ਵੀਕ 2022' ਦੀ ਸ਼ੁਰੂਆਤ ਮੌਕੇ ਇੱਕ ਨੌਜਵਾਨ ਲੜਕੀ ਦੀ ਇਮੋਸ਼ਨਲ ਕਹਾਣੀ ਸਾਂਝੀ ਕੀਤੀ। ਪੀਐਮ ਮੋਦੀ ਨੇ ਦੱਸਿਆ ਕਿ ਕਿਵੇਂ ਆਪਣੇ ਪਰਿਵਾਰ ਤੋਂ ਵਿਛੜੀ ਕੁੜੀ ਆਧਾਰ ਕਾਰਡ ਦੀ ਵਜ੍ਹਾ ਕਰਕੇ ਵਾਪਸ ਆਪਣੇ ਮਾਪਿਆਂ ਨੂੰ ਮਿਲੀ।
ਕੁੜੀ ਨੇ ਇੱਕ ਵੀਡੀਓ ਵਿੱਚ ਪੀਐਮ ਮੋਦੀ ਨੂੰ ਘਟਨਾ ਦੀ ਯਾਦ ਦਿਵਾਈ। ਉਹ ਰੇਲਵੇ ਸਟੇਸ਼ਨ 'ਤੇ ਉਸ ਦੇ ਪਰਿਵਾਰ ਤੋਂ ਵੱਖ ਹੋ ਗਈ ਸੀ। ਜ
ਜਦੋਂ ਉਹ ਆਪਣੇ ਪਰਿਵਾਰ ਨਾਲ ਕਿਸੇ ਦੂਜੇ ਸ਼ਹਿਰ `ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੀ ਸੀ। ਇਸ ਤੋਂ ਬਾਅਦ ਇੱਕ ਅਣਪਛਾਤਾ ਵਿਅਕਤੀ ਉਸ ਨੂੰ ਸੀਤਾਪੁਰ ਦੇ ਇੱਕ ਅਨਾਥ ਆਸ਼ਰਮ `ਚ ਲੈ ਗਿਆ।
ਲੜਕੀ ਨੇ ਦਸਿਆ ਕਿ ਉਹ ਦੋ ਸਾਲ ਅਨਾਥ ਆਸ਼ਰਮ `ਚ ਰਹੀ। ਜਦੋਂ 12ਵੀਂ ਬੋਰਡ ਦੀ ਪ੍ਰੀਖਿਆ ਦੇਣ ਦਾ ਸਮਾਂ ਆਇਆ ਤਾਂ ਕਈ ਲੜਕੀਆਂ ਆਪਣੇ ਰਿਸ਼ਤੇਦਾਰਾਂ ਦੇ ਘਰ ਗਈਆਂ, ਪਰ ਉਹ ਲੜਕੀ ਇਸ ਤਰ੍ਹਾਂ ਨਹੀਂ ਕਰ ਸਕੀ, ਜਿਸ ਤੋਂ ਬਾਅਦ ਅਨਾਥ ਆਸ਼ਰਮ ਨੇ ਉਸ ਨੂੰ ਆਪਣੀ ਲਖਨਊ ਬਰਾਂਚ `ਚ ਸ਼ਿਫ਼ਟ ਕਰ ਦਿਤਾ।
ਇੱਥੇ ਹੀ ਅਧਿਕਾਰੀ ਆਧਾਰ ਕਾਰਡ ਜਾਰੀ ਕਰਨ ਆਏ ਸਨ। ਪੂਰੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਅਨਾਥ ਆਸ਼ਰਮ ਦੇ ਅਧਿਕਾਰੀਆਂ ਦੇ ਨਾਲ-ਨਾਲ ਲੜਕੀ ਨੂੰ ਸੂਚਿਤ ਕੀਤਾ ਕਿ ਉਸ ਕੋਲ ਪਹਿਲਾਂ ਤੋਂ ਹੀ ਆਧਾਰ ਕਾਰਡ ਹੈ। ਅਨਾਥ ਆਸ਼ਰਮ ਦੇ ਅਧਿਕਾਰੀਆਂ ਨੇ ਉਸਦੇ ਆਧਾਰ ਕਾਰਡ ਵੇਰਵਿਆਂ ਦੀ ਵਰਤੋਂ ਕਰਕੇ ਉਸਦੇ ਪਰਿਵਾਰ ਨੂੰ ਲੱਭਣ ਵਿੱਚ ਉਸਦੀ ਮਦਦ ਕੀਤੀ। ਗਾਂਧੀਨਗਰ ਵਿੱਚ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਸਾਂਝੀਆਂ ਕੀਤੀਆਂ ਕਈ ਘਟਨਾਵਾਂ ਵਿੱਚੋਂ ਇਹ ਇੱਕ ਸੀ।
ਡਿਜੀਟਲ ਇੰਡੀਆ ਦੀ ਇੱਕ ਹੋਰ ਘਟਨਾ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ, "ਹੁਣ ਇੱਕ ਰੇਹੜੀ ਵਾਲਾ ਵੀ ਉਹੀ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰਦਾ ਹੈ ਜੋ ਇੱਕ ਮਾਲ ਦਾ ਸ਼ੋਅਰੂਮ ਵਰਤਦਾ ਹੈ। ਮੈਂ ਇੱਕ ਵੀਡੀਓ ਦੇਖੀ ਜਿਸ ਵਿੱਚ ਇੱਕ ਭਿਖਾਰੀ ਇੱਕ QR ਕੋਡ ਦੀ ਵਰਤੋਂ ਕਰਕੇ ਡਿਜੀਟਲ ਭੁਗਤਾਨ ਕਰ ਰਿਹਾ ਹੈ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਰਾਜੀਵ ਚੰਦਰਸ਼ੇਖਰ ਵੀ ਇਸ ਪ੍ਰੋਗਰਾਮ 'ਚ ਮੌਜੂਦ ਸਨ।