Jammu kashmir: ਜੰਮੂ ਨਾਲ ਲੱਗਦੇ ਇਲਾਕਿਆਂ 'ਚ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼, ਬਾਰਡਰ ਪਾਰੋਂ ਡਰੋਨ ਜ਼ਰੀਏ ਸੁੱਟੇ ਹਥਿਆਰ
ਅੱਤਵਾਦੀਆਂ ਨੇ ਅਨੰਤਨਾਗ ਜ਼ਿਲ੍ਹੇ 'ਚ ਕੇਪੀ ਮਾਰਗ ਸਥਿਤ ਸੀਆਰਪੀਐਫ ਦੇ ਬੰਕਰ ਵੱਲ ਗ੍ਰੇਨੇਡ ਸੁੱਟਿਆ।
Jammu Kashmir: ਪਾਕਿਸਤਾਨ ਲਗਾਤਾਰ ਆਪਣੇ ਨਾਪਾਕ ਇਰਾਦਿਆਂ ਨੂੰ ਅੰਜ਼ਾਮ ਦੇਣ 'ਚ ਲੱਗਿਆ ਹੋਇਆ ਹੈ। ਉਹ ਸਰਹੱਦੀ ਇਲਾਕਿਆਂ ਨੂੰ ਅਸ਼ਾਂਤ ਕਰਨ 'ਚ ਲੱਗਿਆ ਹੋਇਆ ਹੈ। ਜੰਮੂ ਦੇ ਸਤਵਾਰੀ ਇਲਾਕੇ ਦੇ ਫਲਾਈ ਮੰਡਾਲ 'ਚ ਪਾਕਿਸਤਾਨ ਨੇ ਫਿਰ ਤੋਂ ਡ੍ਰੋਨ ਦੇ ਜ਼ਰੀਏ ਹਥਿਆਰ ਸੁੱਟੇ ਹਨ। ਬੀਤੀ ਰਾਤ ਅੰਤਰ-ਰਾਸ਼ਟਰੀ ਸਰਹੱਦ ਨਾਲ ਲੱਗੇ ਫਲਾਈ ਮੰਡਾਲ ਇਲਾਕੇ 'ਚ ਡ੍ਰੋਨ ਤੋਂ ਇਕ ਐਮ4 ਰਾਇਫਲ, ਕੁਝ ਮੈਗਜ਼ੀਨ ਤੇ ਹੋਰ ਵਿਸਫੋਟਕ ਸੁੱਟੇ ਗਏ।
ਇਸ ਤੋਂ ਪਹਿਲਾਂ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸ਼ਨੀਵਾਰ ਸ਼ਾਮ ਕੇਂਦਰੀ ਰਿਜ਼ਰਵ ਪੁਲਿਸ ਬਲ ਸੀਆਰਪੀਐਫ ਦੇ ਇਕ ਬੰਕਰ ਤੇ ਗ੍ਰੇਨੇਡ ਸੁੱਟਿਆ, ਪਰ ਇਸ ਵਿਸਫੋਟਕ 'ਚ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ, 'ਘਟਨਾ ਸ਼ਾਮ ਲਗਪਗ 6:50 'ਤੇ ਹੋਈ।
ਅੱਤਵਾਦੀਆਂ ਨੇ ਅਨੰਤਨਾਗ ਜ਼ਿਲ੍ਹੇ 'ਚ ਕੇਪੀ ਮਾਰਗ ਸਥਿਤ ਸੀਆਰਪੀਐਫ ਦੇ ਬੰਕਰ ਵੱਲ ਗ੍ਰੇਨੇਡ ਸੁੱਟਿਆ। ਉਨ੍ਹਾਂ ਕਿਹਾ ਕਿ ਗ੍ਰੇਨੇਡ ਬੰਕਰ 'ਤੇ ਨਹੀਂ ਡਿੱਗਿਆ ਤੇ ਇਸ ਦੇ ਕੋਲ ਫਟਿਆ ਜਿਸ ਦਾ ਕੋਈ ਨੁਕਸਾਨ ਨਹੀਂ ਹੋਇਆ।
ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਸ੍ਰੀਨਗਰ 'ਚ ਅੱਤਵਾਦੀਆਂ ਨੇ ਇਕ ਆਮ ਨਾਗਰਿਕ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਮਾਜਿਦ ਅਹਿਮਦ ਨਾਂਅ ਦੇ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਜਿਸ ਨੂੰ ਗੰਭੀਰ ਹਾਲਤ 'ਚ ਐਸਐਮਐਚਐਸ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Farmers Protest: ਝੋਨੇ ਦੀ ਖਰੀਦ ਮੁਲਤਵੀ ਕਰਨ ਕਰਕੇ ਕਿਸਾਨਾੰ ਦਾ ਗੁੱਸਾ ਸਤਵੇਂ ਅਸਮਾਨ 'ਤੇ, ਕਰਨਾਲ 'ਚ ਸੀਐਮ ਖੱਟਰ ਦੇ ਘਰ ਦਾ ਘੇਰਾਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/