Bilawal Bhutto Visit India: ਭਾਰਤ ਦੇ ਦੌਰੇ 'ਤੇ ਆਉਣਗੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ, ਨਵਾਜ਼ ਸ਼ਰੀਫ ਤੋਂ ਬਾਅਦ ਕਿਸੇ ਪਾਕਿਸਤਾਨੀ ਨੇਤਾ ਦਾ ਇਹ ਪਹਿਲਾ ਦੌਰਾ
Bilawal Bhutto Visit India: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਭਾਰਤ ਦੌਰੇ 'ਤੇ ਆਉਣਗੇ। ਬਿਲਾਵਲ ਦਾ ਇਹ ਦੌਰਾ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਹੋਵੇਗਾ। ਜਾਣੋ ਕਦੋਂ ਪਹੁੰਚਣਗੇ ਦਿੱਲੀ?
Bilawal Bhutto India Visit: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਭਾਰਤ ਦੌਰੇ 'ਤੇ ਆਉਣਗੇ। ਬਿਲਾਵਲ ਦਾ ਇਹ ਦੌਰਾ ਅਗਲੇ ਮਹੀਨੇ ਦੀ ਸ਼ੁਰੂਆਤ 'ਚ 4 ਮਈ ਨੂੰ ਹੋਵੇਗਾ। 2014 'ਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੋਂ ਬਾਅਦ ਸੱਤਾਧਾਰੀ ਪਾਕਿਸਤਾਨੀ ਨੇਤਾ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ।
ਅਧਿਕਾਰਤ ਸੂਤਰਾਂ ਮੁਤਾਬਕ ਚੀਨ ਦੀ ਅਗਵਾਈ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ ਭਾਰਤ 'ਚ 4-5 ਮਈ ਨੂੰ ਹੋਵੇਗੀ। ਇਸ ਸੰਗਠਨ ਵਿਚ ਚੀਨ, ਰੂਸ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ ਅਤੇ ਤਾਜਿਕਸਤਾਨ ਸ਼ਾਮਲ ਸਨ, ਬਾਅਦ ਵਿੱਚ ਭਾਰਤ ਅਤੇ ਪਾਕਿਸਤਾਨ ਵੀ ਇਸ ਵਿੱਚ ਸ਼ਾਮਲ ਹੋ ਗਏ। ਇਸ ਵਾਰ ਜਦੋਂ SCO ਦੀ ਬੈਠਕ ਭਾਰਤ 'ਚ ਕਰਵਾਉਣ ਦਾ ਫੈਸਲਾ ਹੋਇਆ ਤਾਂ ਪਾਕਿਸਤਾਨ ਨੇ ਇਤਰਾਜ਼ ਜਤਾਇਆ ਸੀ ਪਰ ਹੁਣ ਖਬਰ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਇਸ ਬੈਠਕ 'ਚ ਹਿੱਸਾ ਲੈਣਗੇ। ਉਸ ਦਿਨ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਸੰਮੇਲਨ ਹੋਣਾ ਹੈ।
ਪਾਕਿਸਤਾਨੀ ਵਿਦੇਸ਼ ਮੰਤਰੀ SCO ਦੀ ਬੈਠਕ 'ਚ ਹਿੱਸਾ ਲੈਣਗੇ
ਪਾਕਿਸਤਾਨੀ ਮੀਡੀਆ ਵਿੱਚ ਵੀ ਬਿਲਾਵਲ ਦੇ ਐਸਸੀਓ ਮੀਟਿੰਗ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਦੱਸ ਦੇਈਏ ਕਿ ਬਿਲਾਵਲ ਭੁੱਟੋ ਪਾਕਿਸਤਾਨ ਦੇ ਸਭ ਤੋਂ ਨੌਜਵਾਨ ਮੰਤਰੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਉਮਰ 34 ਸਾਲ ਹੈ। ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਪੁੱਤਰ ਹਨ। ਬਿਲਾਵਲ ਦਾ ਜਨਮ 21 ਸਤੰਬਰ 1988 ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਨੇ ਵਿਦੇਸ਼ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। 27 ਅਪ੍ਰੈਲ 2022 ਨੂੰ, ਬਿਲਾਵਲ ਨੂੰ ਦੇਸ਼ ਦਾ 37ਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਹ ਜਿਸ ਪਾਰਟੀ ਵਿੱਚ ਨੇ ਉਸਦਾ ਨਾਮ 'ਪਾਕਿਸਤਾਨ ਪੀਪਲਜ਼ ਪਾਰਟੀ' ਹੈ।
ਭੁੱਟੋ ਅਕਸਰ ਭਾਰਤ ਬਾਰੇ ਤਿੱਖੇ ਬਿਆਨ ਦਿੰਦੇ ਨੇ
ਬਿਲਾਵਲ ਭੁੱਟੋ ਆਪਣੀ 'ਭਾਰਤ ਵਿਰੋਧੀ' ਬਿਆਨਬਾਜ਼ੀ ਕਾਰਨ ਪਾਕਿਸਤਾਨੀ ਸਿਆਸਤ 'ਚ ਸੁਰਖੀਆਂ 'ਚ ਰਹੇ ਹਨ। ਬਿਲਾਵਲ ਭੁੱਟੋ ਸਾਲਾਂ ਤੋਂ ਕਸ਼ਮੀਰ ਬਾਰੇ ਤਿੱਖੀਆਂ ਟਿੱਪਣੀਆਂ ਕਰਦਾ ਆ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਉਨ੍ਹਾਂ ਨੇ ਕਸ਼ਮੀਰ ਰਾਗ ਦਾ ਵਾਰ-ਵਾਰ ਉਚਾਰਨ ਕੀਤਾ। ਹਾਲਾਂਕਿ ਉਥੋਂ ਦੇ ਭਾਰਤੀ ਪ੍ਰਤੀਨਿਧੀ ਨੇ ਹਰ ਵਾਰ ਉਸ ਨੂੰ ਢੁੱਕਵੀਂ ਭਾਸ਼ਾ ਵਿੱਚ ਜਵਾਬ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।