(Source: ECI/ABP News/ABP Majha)
ਪਾਕਿਸਤਾਨ ਆਰਮੀ ਅੱਗੇ ਝੁਕੇ ਪ੍ਰਧਾਨ ਮੰਤਰੀ ਇਮਰਾਨ ਖਾਨ, ਨਵੇਂ ISIS ਚੀਫ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ
ਨਿਯੁਕਤੀ ਨੂੰ ਲੈਕੇ ਅੱਜ ਇਮਰਾਨ ਖਾਨ ਤੇ ਪਾਕਿਸਤਾਨ ਦੇ ਚੀਨ ਆਫ ਆਰਮੀ ਸਟਾਫ਼ ਦੇ ਵਿੱਚ ਮੁਲਾਕਾਤ ਹੋਈ। ਜਿਸ ‘ਚ ਨਵੇਂ ਆਈਐਸਆਈ ਵੱਜੀ ਨੂੰ ਲੈਕੇ ਫੈਸਲਾ ਹੋਇਆ।
New ISI Chief: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਸ ਸ਼ਖਸ ਨੂੰ ਆਈਐਸਆਈ ਦਾ ਮੁਖੀ ਨਿਯੁਕਤ ਕਰਨਾ ਪਿਆ ਹੈ ਜਿਸ ਨੂੰ 4 ਅਕਤੂਬਰ ਨੂੰ ਪਾਕਿਸਤਾਨੀ ਆਰਮੀ ਨੇ ਆਈਐਸਆਈ ਦੇ ਡਾਇਰੈਕਟਰ ਜਨਰਲ ਦੇ ਤੌਰ ‘ਤੇ ਨਿਯੁਕਤ ਕੀਤਾ ਸੀ। ਆਰਮੀ ਨੇ ਕਰੀਬ ਤਿੰਨ ਹਫ਼ਤੇ ਪਹਿਲਾਂ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਨੂੰ ਆਈਐਸਆਈ ਦਾ ਨਵਾਂ ਚੀਫ ਬਣਾਇਆ ਗਿਆ ਸੀ। ਪਰ ਪ੍ਰਧਾਨ ਮੰਤਰੀ ਨੇ ਇਸ ਫੈਸਲੇ ‘ਤੇ ਆਪਣੀ ਮੋਹਰ ਨਹੀਂ ਲਾਈ ਸੀ। ਜਿਸ ਤੋਂ ਬਾਅਦ ਆਰਮੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਹਮੋ ਸਾਹਮਣੇ ਹੋ ਗਏ ਸਨ। ਹਾਲਾਂਕਿ ਹੁਣ ਇਮਰਾਨ ਖਾਨ ਨੇ ISI ਚੀਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਨਿਯੁਕਤੀ ਨੂੰ ਲੈਕੇ ਅੱਜ ਇਮਰਾਨ ਖਾਨ ਤੇ ਪਾਕਿਸਤਾਨ ਦੇ ਚੀਨ ਆਫ ਆਰਮੀ ਸਟਾਫ਼ ਦੇ ਵਿੱਚ ਮੁਲਾਕਾਤ ਹੋਈ। ਜਿਸ ‘ਚ ਨਵੇਂ ਆਈਐਸਆਈ ਵੱਜੀ ਨੂੰ ਲੈਕੇ ਫੈਸਲਾ ਹੋਇਆ। ਨਵੇਂ ਆਈਐਸਆਈ ਚੀਨ ਨਦੀਮ ਅੰਜੁਮ 20 ਨਵੰਬਰ, 2021 ਨੂੰ ਅਹੁਦਾ ਸੰਭਾਲ਼ਣਗੇ। ਨਦੀਮ ਅੰਜੁਮ ਵਰਤਮਾਨ ਆਈਐਸਆਈ ਚੀਫ ਲੈਫਟੀਨੈਂਟ ਜਨ ਫ਼ੈਜ਼ ਹਮੀਦ ਦੀ ਥਾਂ ਲੈਣਗੇ।
ਇਮਰਾਨ ਖਾਨ ਤੇ ਪਾਕਿਸਤਾਨ ਆਰਮੀ ‘ਚ ਹੋਇਆ ਸੀ ਟਕਰਾਅ
ਇਮਰਾਨ ਸਰਕਾਰ ਤੇ ਪਾਕਿਸਤਾਨੀ ਫੌਜ ਦੇ ਵਿੱਚ ਨਵੇਂ ISI ਮੁਖੀ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਦੀ ਨਿਯੁਕਤੀ ਨੂੰ ਲੈਕੇ ਟਕਰਾਅ ਦੀ ਸਥਿਤੀ ਬਣੀ ਹੋਈ ਸੀ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਿਯੁਕਤ ਕੀਤੇ ਗਏ ISI ਦੀ ਨਿਯੁਕਤੀ ‘ਤੇ ਰੋਕ ਲਾ ਦਿੱਤੀ ਸੀ। ਹਾਲਾਂਕਿ ਹੁਣ ਪੀਐਮ ਨੇ ਨਿਯੁਕਤੀ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਮੂਮਨ ISI ਮੁਖੀ ਦੀ ਨਿਯੁਕਤੀ ਦਾ ਐਲਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫਤਰ ਵੱਲੋਂ ਕੀਤੀ ਜਾਂਦੀ ਹੈ। ਪਰ ਇਸ ਵਾਰ ਪਾਕਿਸਤਾਨ ਫੌਜ ਨੇ ਖੁਦ ਹੀ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਸੀ। ਸੂਤਰਾਂ ਨੇ ਦੱਸਿਆ ਸੀ ਕਿ ਫੌਜ ਦੇ ਇਸ ਫੈਸਲੇ ‘ਤੇ ਪਾਕਿਸਤਾਨੀ ਪੀਐਮ ਨੇ ਰੋਕ ਲਾ ਦਿੱਤੀ ਸੀ।