(Source: ECI/ABP News)
ਪਾਕਿਸਤਾਨ ਨੇ ਮੁੜ ਕੀਤੀ ਸੀਜ਼ਫਾਇਰ ਦੀ ਉਲੰਘਣਾ, ਔਰਤ ਦੀ ਮੌਤ
ਖਿਆ ਬੁਲਾਰੇ ਨੇ ਦੱਸਿਆ ਭਾਰਤੀ ਫੌਜ ਵੀ ਇਸ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਪਾਕਿਸਤਾਨ ਵੱਲੋਂ ਕੀਤੀ ਗੋਲ਼ੀਬਾਰੀ 'ਚ ਅਖਤਰ ਬੇਗਮ ਨਾਂ ਦੀ ਮਹਿਲਾ ਦੀ ਮੌਤ ਹੋਈ ਹੈ। ਉਨ੍ਹਾਂ ਦੇ ਘਰ 'ਤੇ ਇਕ ਗੋਲ਼ਾ ਡਿੱਗਾ ਸੀ ਇਸ ਦੌਰਾਨ 23 ਸਾਲਾ ਲੜਕੀ ਵੀ ਜ਼ਖਮੀ ਹੋਈ ਹੈ।

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦਾ ਰਾਮਪੁਰਾ ਸੈਕਟਰ 'ਚ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਸੀਜ਼ਫਾਇਰ ਦਾ ਉਲੰਘਣ ਕਰਦਿਆਂ ਮੁੜ ਗੋਲ਼ੀਬਾਰੀ ਕੀਤੀ ਹੈ। ਇਸ ਗੋਲ਼ੀਬਾਰੀ 'ਚ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਇਕ ਲੜਕੀ ਜ਼ਖਮੀ ਹੋਈ ਹੈ।
ਰੱਖਿਆ ਬੁਲਾਰੇ ਨੇ ਦੱਸਿਆ ਭਾਰਤੀ ਫੌਜ ਵੀ ਇਸ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਪਾਕਿਸਤਾਨ ਵੱਲੋਂ ਕੀਤੀ ਗੋਲ਼ੀਬਾਰੀ 'ਚ ਅਖਤਰ ਬੇਗਮ ਨਾਂ ਦੀ ਮਹਿਲਾ ਦੀ ਮੌਤ ਹੋਈ ਹੈ। ਉਨ੍ਹਾਂ ਦੇ ਘਰ 'ਤੇ ਇਕ ਗੋਲ਼ਾ ਡਿੱਗਾ ਸੀ ਇਸ ਦੌਰਾਨ 23 ਸਾਲਾ ਲੜਕੀ ਵੀ ਜ਼ਖਮੀ ਹੋਈ ਹੈ।
#WATCH J&K: Pakistan had initiated an unprovoked ceasefire violation along the LoC in Rampur Sector of District Baramulla by firing mortars, today morning. (Visuals deferred by unspecified time) pic.twitter.com/PSeFSLEuIB
— ANI (@ANI) June 12, 2020
ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਵੱਲੋਂ ਗੋਲ਼ੀਬਾਰੀ 'ਚ ਚਾਰ ਘਰ ਤੇ ਇਕ ਮਸਜਿਦ ਨੂੰ ਨੁਕਸਾਨ ਪਹੁੰਚਿਆ ਹੈ। ਕਈ ਪਰਿਵਾਰਾਂ ਨੇ ਜ਼ਮੀਨ 'ਚ ਬਣੇ ਬੰਕਰਾਂ 'ਚ ਸ਼ਰਣ ਲਈ ਤੇ ਕਈ ਹੋਰ ਸੁਰੱਖਿਅਤ ਸਥਾਨਾਂ 'ਤੇ ਚਲੇ ਗਏ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: 24 ਘੰਟਿਆਂ 'ਚ ਇਕ ਲੱਖ, 40 ਹਜ਼ਾਰ ਤੋਂ ਵੱਧ ਨਵੇਂ ਪੈਜ਼ੇਟਿਵ ਕੇਸ ਆਏ ਸਾਹਮਣੇ ਰਾਹੁਲ ਗਾਂਧੀ ਨੇ ਸ਼ੇਅਰ ਕੀਤਾ ਕੋਰੋਨਾ ਗ੍ਰਾਫ, ਮੋਦੀ ਸਰਕਾਰ ਦੇ ਹੰਕਾਰ ਨੂੰ ਦੱਸਿਆ ਜ਼ਿੰਮੇਵਾਰਇਹ ਵੀ ਪੜ੍ਹੋ: ਕੋਰੋਨਾ ਨਾਲ ਨਜਿੱਠਣ ਲਈ ਕੈਪਟਨ ਸਰਕਾਰ ਰੱਖੇਗੀ ਹਰ ਘਰ 'ਤੇ ਨਜ਼ਰ
ਹੱਥ ਚੁੰਮ ਕੇ ਕੋਰੋਨਾ ਦਾ ਇਲਾਜ ਕਰਨ ਵਾਲਾ ਅਖੌਤੀ ਬਾਬਾ ਕੋਰੋਨਾ ਨਾਲ ਮਰਿਆ, ਕਈਆਂ ਨੂੰ ਲੈ ਡੁੱਬਿਆ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
