ਪੜਚੋਲ ਕਰੋ
(Source: ECI/ABP News)
31 ਮਾਰਚ ਤੋਂ ਪਹਿਲਾਂ ਪੈਨ ਤੇ ਆਧਾਰ ਕਰੋ ਲਿੰਕ, ਨਹੀਂ ਤਾਂ ਹੋਵੇਗੀ ਵੱਡੀ ਮੁਸ਼ਕਲ
![31 ਮਾਰਚ ਤੋਂ ਪਹਿਲਾਂ ਪੈਨ ਤੇ ਆਧਾਰ ਕਰੋ ਲਿੰਕ, ਨਹੀਂ ਤਾਂ ਹੋਵੇਗੀ ਵੱਡੀ ਮੁਸ਼ਕਲ pan and adhaar number linking must be done till 31 march otherwise one can face these difficulties 31 ਮਾਰਚ ਤੋਂ ਪਹਿਲਾਂ ਪੈਨ ਤੇ ਆਧਾਰ ਕਰੋ ਲਿੰਕ, ਨਹੀਂ ਤਾਂ ਹੋਵੇਗੀ ਵੱਡੀ ਮੁਸ਼ਕਲ](https://static.abplive.com/wp-content/uploads/sites/5/2017/08/23090619/1494499586_8xsqeC_pan-aadhar.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪੈਨ ਨੰਬਰ ਤੇ ਆਧਾਰ ਨੂੰ ਲਿੰਕ ਕਰਨ ਦੀ ਸਮਾਂ ਸੀਮਾ 31 ਮਾਰਚ ਹੈ। ਜਿਨ੍ਹਾਂ ਲੋਕਾਂ ਨੇ ਹੁਣ ਤਕ ਇਸ ਨੂੰ ਲਿੰਕ ਨਹੀਂ ਕੀਤਾ, ਹੁਣ ਉਨ੍ਹਾਂ ਕੋਲ ਇਸ ਕੰਮ ਕਰਨ ਲਈ ਸਿਰਫ ਤਿੰਨ ਦਿਨ ਬਚੇ ਹਨ। ਪੈਨ ਤੇ ਆਧਾਰ ਨੂੰ ਲਿੰਕ ਕਰਨ ਨਾਲ ਲੋਕ ਕਈ ਦਿੱਕਤਾਂ ਤੋਂ ਬੱਚ ਸਕਦੇ ਹਨ।
1. ਟੈਕਸ ਫਾਈਲ ਕਰਨ ਵਿੱਚ ਦੇਰੀ 'ਤੇ ਭਰਨਾ ਹੋਵੇਗਾ ਜ਼ੁਰਮਾਨਾ-
ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਮੁਤਾਬਕ ਆਮਦਨ ਕਰ ਐਕਟ ਦੀ ਧਾਰਾ 139 ਏਏ ਤਹਿਤ ਪੈਨ ਤੇ ਆਧਾਰ ਨੂੰ ਜੋੜਨਾ ਲਾਜ਼ਮੀ ਹੈ। ਇਨ੍ਹਾਂ ਦੋਵਾਂ ਦਸਤਾਵੇਜ਼ਾਂ ਦੇ ਨਾ ਜੁੜੇ ਹੋਣ ਦੀ ਸੂਰਤ ਵਿੱਚ ਕਰਦਾਤਾ ਟੈਕਸ ਦੀ ਅਦਾਇਗੀ ਨਹੀਂ ਕਰ ਸਕਣਗੇ। ਜੇਕਰ ਤੁਸੀਂ ਸਮਾਂ ਰਹਿੰਦੇ ਹੋਏ ਕਰ ਦਾ ਭੁਗਤਾਨ ਨਹੀਂ ਕੀਤਾ ਤਾਂ ਲੇਟ ਆਈਟੀਆਰ ਫਾਈਲ ਕਰਨ ਕਾਰਨ 10,000 ਰੁਪਏ ਜ਼ੁਰਮਾਨਾ ਵੀ ਹੋ ਸਕਦਾ ਹੈ।
2. ਟੈਕਸ ਰੀਫੰਡ ਦਾ ਲਾਭ ਨਹੀਂ-
ਪੈਨ ਅਤੇ ਆਧਾਰ ਦੇ ਲਿੰਕ ਨਾ ਹੋਣ ਕਾਰਨ ਲੋਕਾਂ ਨੂੰ ਸਰਕਾਰ ਨੂੰ ਦਿੱਤੇ ਵਾਧੂ ਕਰ ਦੀ ਵਾਪਸੀ ਨਹੀਂ ਹੋਵੇਗੀ। ਅਜਿਹੇ ਵਿੱਚ ਨੁਕਸਾਨ ਤੋਂ ਬਚਣ ਲਈ ਕਰਦਾਤਾ 31 ਮਾਰਚ ਤੋਂ ਪਹਿਲਾਂ ਪੈਨ ਤੇ ਆਧਾਰ ਨੂੰ ਲਿੰਕ ਕਰੋ।
3. ਟੈਕਸ ਛੋਟ ਦਾ ਲਾਭ ਨਹੀਂ-
ਇਨਕਮ ਟੈਕਸ ਫਾਈਲ ਕਰਨ ਦੌਰਾਨ ਕਰਦਾਤਾ ਨੂੰ ਕਈ ਤਰ੍ਹਾਂ ਦੀ ਛੋਟ ਦਿੱਤੀ ਜਾਂਦੀ ਹੈ। ਜੇਕਰ ਪੈਨ ਤੇ ਆਧਾਰ ਨੰਬਰ ਆਪਸ ਵਿੱਚ ਜੁੜੇ ਨਹੀਂ ਹੋਣਗੇ ਤਾਂ ਕਰ ਵਿੱਚ ਛੋਟ ਦਾ ਲਾਭ ਵੀ ਲੋਕਾਂ ਨੂੰ ਨਹੀਂ ਮਿਲੇਗਾ। ਆਈਟੀ ਐਕਟ ਦੀ ਧਾਰਾ 194 1ਏ ਤੇ 194 1ਬੀ ਤਹਿਤ ਲੋਕਾਂ ਨੂੰ ਸਾਰੀ ਛੋਟ ਦਿੱਤੀ ਜਾਂਦੀ ਹੈ।
ਇੰਝ ਕਰੋ ਪੈਨ ਤੇ ਆਧਾਰ ਨੂੰ ਲਿੰਕ-
ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ https://www.incometaxindiaefiling.gov.in/home 'ਤੇ ਜਾਓ > ਇੱਥੇ ਲਿੰਕ ਆਧਾਰ ਟੈਬ 'ਤੇ ਕਲਿੱਕ ਕਰੋ > ਇੱਥੇ ਸਾਰੀ ਜਾਣਕਾਰੀ ਭਰਨ ਮਗਰੋਂ ਤੁਹਾਡਾ ਪੈਨ ਅਤੇ ਆਧਾਰ ਲਿੰਕ ਹੋ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)