ਬਿਸ਼ਨੋਈ ਗੈਂਗ ਨੂੰ ਖ਼ਤਮ ਕਰਨ ਦੀ ਪੱਪੂ ਯਾਦਵ ਨੇ ਦਿੱਤੀ ਸੀ ਖੁੱਲ੍ਹੀ ਚੁਣੌਤੀ, ਹੁਣ ਗੈਂਗਸਟਰ ਵੱਲੋਂ ਮਿਲੀ ਧਮਕੀ ਤਾਂ ਕਿਹਾ-ਮੇਰਾ ਬਿਆਨ ਸੀ ਸਿਆਸੀ, ਵਧਾਈ ਜਾਵੇ ਮੇਰੀ ਸੁਰੱਖਿਆ
ਲਾਰੈਂਸ ਬਿਸ਼ਨੋਈ ਦੇ ਖਾਤਮੇ ਲਈ ਖੁੱਲ੍ਹੀ ਚੁਣੌਤੀ ਦੇਣ ਤੋਂ ਬਾਅਦ ਪੱਪੂ ਯਾਦਵ ਨੂੰ ਧਮਕੀਆਂ ਮਿਲੀਆਂ ਹਨ। ਸਾਹੂ ਗੈਂਗ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਇੱਕ ਵਾਰ ਫੋਨ ਕਰਨ ਦਾ ਮਕਸਦ ਸੀ, ਆਪਣੇ ਆਪ ਨੂੰ ਸੁਧਾਰੋ, ਨਹੀਂ ਤਾਂ ਅਸੀਂ ਦੇਖ ਲਵਾਂਗੇ।
ਲਾਰੈਂਸ ਬਿਸ਼ਨੋਈ ਦੇ ਨੈੱਟਵਰਕ ਨੂੰ 24 ਘੰਟਿਆਂ ਅੰਦਰ ਖਤਮ ਕਰਨ ਦੀ ਗੱਲ ਕਰਨ ਵਾਲੇ ਸੰਸਦ ਮੈਂਬਰ ਪੱਪੂ ਯਾਦਵ ਨੂੰ ਸੋਮਵਾਰ (28 ਅਕਤੂਬਰ) ਨੂੰ ਇੱਕ ਗੈਂਗਸਟਰ ਵੱਲੋਂ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਪੱਪੂ ਯਾਦਵ ਨੇ ਪੁਲਿਸ ਨੂੰ ਸੂਚਨਾ ਦਿੱਤੀ। 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਪੱਪੂ ਯਾਦਵ ਨੇ ਕਿਹਾ ਕਿ ਮੈਨੂੰ ਧਮਕੀ ਮਿਲੀ ਹੈ, ਮੈਂ ਇਸ ਦੀ ਜਾਣਕਾਰੀ ਡੀਜੀਪੀ ਨੂੰ ਦੇ ਦਿੱਤੀ ਹੈ।
ਝਾਰਖੰਡ ਦੇ ਬਦਨਾਮ ਅਮਨ ਸਾਹੂ ਗੈਂਗ ਨੇ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੱਪੂ ਯਾਦਵ ਨੇ ਲਾਰੈਂਸ ਬਿਸ਼ਨੋਈ ਨੂੰ ਦੋ ਟਕਿਆਂ ਦਾ ਅਪਰਾਧੀ ਕਿਹਾ ਸੀ। ਇਸ ਦੇ ਜਵਾਬ 'ਚ ਅਮਨ ਸਾਹੂ ਗੈਂਗ ਦੇ ਗੁੰਡਿਆਂ ਨੇ ਪੱਪੂ ਯਾਦਵ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਦਿੱਤੀ ਹੈ।
'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਪੱਪੂ ਯਾਦਵ ਨੇ ਕੇਂਦਰ ਸਰਕਾਰ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਪੱਪੂ ਯਾਦਵ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਕਈ ਵਾਰ ਧਮਕੀਆਂ ਮਿਲ ਰਹੀਆਂ ਹਨ।
ਪੱਪੂ ਯਾਦਵ ਨੇ ਲਿਖਿਆ ਕਿ ਬਿਹਾਰ ਸਰਕਾਰ ਸਰਗਰਮ ਨਹੀਂ ਹੈ। ਲੱਗਦਾ ਹੈ ਕਿ ਮੇਰੇ ਕਤਲ ਤੋਂ ਬਾਅਦ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਸ਼ੋਕ ਪ੍ਰਗਟ ਕਰਨ ਲਈ ਸਰਗਰਮ ਹੋਣਗੇ। ਪੱਪੂ ਯਾਦਵ ਨੇ ਚਿੱਠੀ 'ਚ ਲਿਖਿਆ ਹੈ ਕਿ ਜੇ ਸੁਰੱਖਿਆ ਨਾ ਵਧਾਈ ਗਈ ਤਾਂ ਮੇਰੀ ਕਿਸੇ ਵੀ ਸਮੇਂ ਹੱਤਿਆ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਅਤੇ ਬਿਹਾਰ ਸਰਕਾਰ ਦੀ ਹੋਵੇਗੀ।
ਪੱਪੂ ਯਾਦਵ ਨੂੰ ਵਟਸਐਪ 'ਤੇ ਕਾਲ ਕਰਕੇ ਧਮਕੀ ਵੀ ਦਿੱਤੀ ਗਈ ਹੈ। ਜਿਸ ਨੰਬਰ ਤੋਂ ਪੱਪੂ ਯਾਦਵ ਨੂੰ ਫੋਨ ਕੀਤਾ ਗਿਆ ਸੀ, ਉਸ ਦੀ ਡੀਪੀ ਵਿੱਚ ਲਾਰੈਂਸ ਬਿਸ਼ਨੋਈ ਦੀ ਤਸਵੀਰ ਹੈ। ਮਹਾਰਾਸ਼ਟਰ 'ਚ ANC ਅਜੀਤ ਗਰੁੱਪ ਦੇ ਨੇਤਾ ਅਤੇ ਕਾਰੋਬਾਰੀ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ 'ਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂਅ ਸਾਹਮਣੇ ਆਇਆ ਹੈ।
ਪੂਰਨੀਆ ਦੇ ਸੰਸਦ ਮੈਂਬਰ ਪੱਪੂ ਯਾਦਵ ਨੂੰ ਕਥਿਤ ਤੌਰ 'ਤੇ ਅਮਨ ਸਾਹੂ ਗੈਂਗ ਵੱਲੋਂ ਇੱਕ ਫੋਨ ਕਰਕੇ ਧਮਕੀ ਦਿੱਤੀ ਗਈ ਹੈ ਕਿ ਉਹ ਕਿਸੇ ਦੇ ਖਿਲਾਫ ਟਿੱਪਣੀ ਕਰਨ ਜਾਂ ਬੋਲਣ ਤੋਂ ਪਹਿਲਾਂ ਸੋਚ ਲੈਣ, ਕੀ ਤੁਸੀਂ ਸਮਝ ਰਹੇ ਹੋ ਕਿ ਅਸੀਂ ਕੀ ਕਹਿ ਰਹੇ ਹਾਂ ? ਇਸ 'ਤੇ ਪੱਪੂ ਯਾਦਵ ਨੇ ਕਿਹਾ ਕਿ ਇਹ ਸਿਆਸੀ ਟਵੀਟ ਸੀ। ਲਾਰੈਂਸ ਬਿਸ਼ਨੋਈ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ।
ਸਾਹੂ ਗੈਂਗ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਇੱਕ ਵਾਰ ਫੋਨ ਕਰਨ ਦਾ ਮਕਸਦ ਸੀ, ਆਪਣੇ ਆਪ ਨੂੰ ਸੁਧਾਰੋ, ਨਹੀਂ ਤਾਂ ਦੇਖ ਲਵਾਂਗੇ।
ਪੱਪੂ ਯਾਦਵ ਨੇ ਲਿਖਿਆ ਸੀ, "ਇਹ ਦੇਸ਼ ਹੈ ਜਾਂ ਖੁਸਰਿਆਂ ਦੀ ਫੌਜ।" ਇੱਕ ਅਪਰਾਧੀ ਜੇਲ੍ਹ ਵਿੱਚ ਬੈਠ ਕੇ ਲੋਕਾਂ ਨੂੰ ਲਲਕਾਰ ਰਿਹਾ ਹੈ ਤੇ ਕਤਲ ਕਰ ਰਿਹਾ ਹੈ, ਹਰ ਕੋਈ ਮੂਕ ਦਰਸ਼ਕ ਬਣਿਆ ਹੋਇਆ ਹੈ। ਕਦੇ ਮੂਸੇਵਾਲਾ, ਕਦੇ ਕਰਣੀ ਸੈਨਾ ਦਾ ਮੁਖੀ, ਹੁਣ ਉਸ ਨੇ ਇੱਕ ਉਦਯੋਗਪਤੀ ਤੇ ਸਿਆਸਤਦਾਨ ਨੂੰ ਮਾਰ ਦਿੱਤਾ ਹੈ, ਜੇ ਕਾਨੂੰਨ ਇਜਾਜ਼ਤ ਦਿੰਦਾ ਹੈ, ਤਾਂ ਮੈਂ 24 ਘੰਟਿਆਂ ਦੇ ਅੰਦਰ ਲਾਰੈਂਸ ਬਿਸ਼ਨੋਈ ਵਰਗੇ ਦੋ ਟਕੇ ਦੇ ਅਪਰਾਧੀ ਦਾ ਸਾਰਾ ਨੈੱਟਵਰਕ ਤਬਾਹ ਕਰ ਦੇਵਾਂਗਾ।