Lok Sabha Election Result: ਮਾਪਿਆਂ ਨੇ BJP ਨੂੰ ਪਾਈ ਵੋਟ, ਲੋਕਾਂ ਨੇ ਪੁੱਤ ਨੂੰ ਕਰ'ਤਾ ਗੰਜਾ, ਵਾਪਰੀ ਸ਼ਰਮਨਾਕ ਘਟਨਾ
Lok Sabha Election Result : ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ, ਮੋਦੀ ਸਰਕਾਰ ਦਾ ਤੀਜਾ ਕਾਰਜਕਾਲ ਸ਼ੁਰੂ ਹੋ ਗਿਆ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਕੁਝ ਹੈਰਾਨ ਕਰਨ ਵਾਲੇ ਸਨ, ਜਿਸ ਚਭਾਰਤੀ ਜਨਤਾ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ ।
Lok Sabha Election Result : ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਮੋਦੀ ਸਰਕਾਰ ਦਾ ਤੀਜਾ ਕਾਰਜਕਾਲ ਸ਼ੁਰੂ ਹੋ ਗਿਆ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਕੁਝ ਹੈਰਾਨ ਕਰਨ ਵਾਲੇ ਸਨ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ ਤੇ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ, ਜਿਸ ਬਾਰੇ ਹਰ ਪਾਸੇ ਚਰਚਾ ਚੱਲ ਰਹੀ ਹੈ। ਲੋਕ ਵਿਰੋਧ ਤੇ ਹੱਕ ਵਿੱਚ ਬੋਲ ਰਹੇ ਹਨ।
ਇਸੇ ਲੜੀ 'ਚ ਬਦਾਯੂੰ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਨਾਈ ਨੇ ਮਾਨਸਿਕ ਤੌਰ 'ਤੇ ਅਪਾਹਜ 12 ਸਾਲਾ ਲੜਕੇ ਨੂੰ ਗੰਜਾ ਕਰ ਦਿੱਤਾ ਕਿਉਂਕਿ ਲੜਕੇ ਦੇ ਪਰਿਵਾਰ ਨੇ ਸਮਾਜਵਾਦੀ ਪਾਰਟੀ ਜਾਂ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਕਰਨ ਦੀ ਬਜਾਏ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕੀਤਾ ਸੀ। ਹਾਲਾਂਕਿ, ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਬਦਾਯੂੰ ਦੇ ਬਿਲਸੀ ਵਿੱਚ ਦੁਕਾਨ ਚਲਾਉਣ ਵਾਲੇ ਨਾਈ ਖਿਲਾਫ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ, ਪੁਲਿਸ ਸਟੇਸ਼ਨ ਇੰਚਾਰਜ (ਬਿਲਸੀ) ਕਮਲੇਸ਼ ਕੁਮਾਰ ਮਿਸ਼ਰਾ ਨੇ ਦੱਸਿਆ, 'ਲੜਕੇ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਧਾਰਾ 323 (ਜਾਣਬੁੱਝ ਕੇ ਸੱਟ ਪਹੁੰਚਾਉਣ), 504 (ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ) ਤੇ ਐਸਸੀ/ਐਸਟੀ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੇ ਦੀ ਮਾਂ ਮੁੰਨੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਸਾਡੇ ਪਰਿਵਾਰ ਨੇ ਭਾਜਪਾ ਨੂੰ ਚੁਣਿਆ ਸੀ, ਜਿਸ ਕਾਰਨ ਨਾਈ ਅਤੇ ਸਾਡੇ ਇਲਾਕੇ ਦੇ ਕੁਝ ਹੋਰ ਲੋਕ ਨਾਖੁਸ਼ ਸਨ, ਜਿਸ ਕਾਰਨ ਮੇਰਾ ਲੜਕਾ ਘਰ ਦੇ ਨੇੜੇ ਖੇਡ ਰਿਹਾ ਸੀ, ਉਸ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਇਸ ਦੌਰਾਨ ਮੇਰੇ ਪਤੀ ਨੇ ਵਿਰੋਧ ਕੀਤਾ ਤੇ ਜਦੋਂ ਉਹ ਨਹੀਂ ਮੰਨੇ ਤਾਂ ਅਸੀਂ ਪੁਲਿਸ ਨਾਲ ਸੰਪਰਕ ਕੀਤਾ।
ਦੋਸ਼ੀ ਨਾਈ ਦੇ ਚਾਚੇ ਨੇ ਨਾਬਾਲਗ ਲੜਕੇ ਦੇ ਮਾਤਾ-ਪਿਤਾ ਦੇ ਦਾਅਵਿਆਂ ਦਾ ਖੰਡਨ ਕੀਤਾ ਅਤੇ ਦੋਸ਼ ਲਾਇਆ ਕਿ ਉਸ ਦੇ ਭਤੀਜੇ ਨੇ ਉਸ ਦੀ ਮਾਂ ਦੇ ਕਹਿਣ 'ਤੇ ਲੜਕੇ ਦਾ ਸਿਰ ਮੁੰਨਿਆ ਸੀ। ਦੱਸ ਦੇਈਏ ਕਿ ਬਦਾਯੂੰ ਵਿੱਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਆਦਿਤਿਆ ਯਾਦਵ ਨੇ ਭਾਜਪਾ ਦੇ ਦੁਰਵਿਜੇ ਸਿੰਘ ਸ਼ਾਕਿਆ ਨੂੰ 34991 ਵੋਟਾਂ ਨਾਲ ਹਰਾਇਆ ਹੈ। ਜਦਕਿ ਬਸਪਾ ਦੇ ਮੁਸਲਿਮ ਖਾਨ ਤੀਜੇ ਸਥਾਨ 'ਤੇ ਰਹੇ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇ ਉੱਤਰ ਪ੍ਰਦੇਸ਼ ਵਿੱਚ ਕੁੱਲ 33 ਸੀਟਾਂ ਜਿੱਤੀਆਂ ਸਨ। ਜਦੋਂ ਕਿ ਸਪਾ ਨੇ 37 ਸੀਟਾਂ ਜਿੱਤੀਆਂ ਹਨ। ਜਦਕਿ ਕਾਂਗਰਸ ਨੇ 6 ਸੀਟਾਂ ਜਿੱਤੀਆਂ ਹਨ। ਇਸ ਤੋਂ ਇਲਾਵਾ ਆਰਐਲਡੀ ਨੇ 2 ਅਤੇ ਅਨੁਪ੍ਰਿਆ ਪਟੇਲ ਦੀ ਪਾਰਟੀ ਅਪਨਾ ਦਲ (ਸੋਨੇਲਾਲ) ਨੇ 1 ਸੀਟ ਜਿੱਤੀ ਹੈ।