ਪੜਚੋਲ ਕਰੋ
Advertisement
ਪਠਾਨਕੋਟ ਹਮਲੇ ਦਾ ਕੇਸ ਰਿੜ੍ਹਿਆ, ਹੁਣ ਗਵਾਹਾਂ ਦੀ ਹੋਏਗੀ ਪੇਸ਼ੀ
ਮੁਹਾਲੀ: ਪਠਾਨਕੋਟ ਏਅਰ ਬੇਸ ਹਮਲੇ ਦੇ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੇਂਸੀ (NIA) ਨੇ ਅੱਜ ਮੁਹਾਲੀ ਕੋਰਟ ਨੂੰ ਦੱਸਿਆ ਕਿ ਉਹ ਇਸ ਕੇਸ ਦੇ ਗਵਾਹ ਜਲਦ ਹੀ ਪੇਸ਼ ਕਰਨਗੇ। ਕੋਰਟ ਨੇ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੈਂਬਰ ਮੌਲਾਨਾ ਮਸੂਦ ਅਜ਼ਹਰ, ਮੁਫਤੀ ਅਬਦੁਲ ਰੌਫ ਅਸਗ਼ਰ ਤੇ ਸ਼ਾਹਿਦ ਲਤੀਫ ਕਾਸ਼ਿਫ਼ ਜਾਨ ਨੂੰ ਕੇਸ ਵਿੱਚ ਭਗੌੜਾ ਕਰਾਰ ਦੇਣ ਪਿੱਛੋਂ ਇਨ੍ਹਾਂ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਦਿੱਤਾ ਸੀ।
NIA ਦੇ ਸੀਨੀਅਰ ਪ੍ਰੋਸੀਕਿਊਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਗਲੀ ਤਾਰੀਕ ਤੋਂ ਗਵਾਹੀਆਂ ਸ਼ੁਰੂ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ 2 ਜਨਵਰੀ ਨੂੰ ਪਠਾਨਕੋਟ ਏਅਰ ਬੇਸ 'ਤੇ ਹੋਏ ਹਮਲੇ ਵਿੱਚ NIA ਦੀ ਤਫਤੀਸ਼ ਵਿੱਚ ਇਨ੍ਹਾਂ ਤੋਂ ਇਲਾਵਾ ਕੋਈ ਵੀ ਚੌਥਾ ਨਾਮ ਹਾਲੇ ਤਕ ਅੱਗੇ ਨਹੀਂ ਆਇਆ।
ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਬੇਸ 'ਤੇ 2 ਤੋਂ 4 ਜਨਵਰੀ ਤੱਕ ਚੱਲਣ ਵਾਲੇ ਇਸ ਹਮਲੇ ਵਿੱਚ 6 ਪੁਲਿਸ ਕਰਮੀ ਤੇ 4 ਅੱਤਵਾਦੀ ਮਾਰੇ ਗਏ ਸਨ। NIA ਨੇ ਇਕ ਪੰਜਾਬ ਪੁਲਿਸ ਦੇ ਐਸ.ਪੀ. ਸਲਵਿੰਦਰ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਕਿਉਂਕਿ ਸਲਵਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਹਮਲੇ ਤੋਂ ਇੱਕ ਰਾਤ ਪਹਿਲਾਂ ਹੀ ਕੁਝ ਅੱਤਵਾਦੀ ਉਸ ਦੀ ਗੱਡੀ ਖੋ ਕੇ ਲੈ ਗਏ ਸੀ। NIA ਨੂੰ ਸ਼ੱਕ ਹੋਇਆ ਸੀ ਕਿ ਸਲਵਿੰਦਰ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋ ਸਕਦਾ ਹੈ, ਪਰ ਤਫਤੀਸ਼ ਦੌਰਾਨ ਇਸ ਤਰ੍ਹਾਂ ਦਾ ਕੁਝ ਸਾਹਮਣੇ ਨਹੀਂ ਆਇਆ ਤੇ NIA ਨੇ ਸਲਵਿੰਦਰ ਨੂੰ ਛੱਡ ਦਿੱਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement