ਅੰਦੋਲਨ 'ਚ ਨਾ ਜਾ ਸਕਣ ਵਾਲੇ ਇਸ ਤਰ੍ਹਾਂ ਕਰ ਰਹੇ ਕਿਸਾਨਾਂ ਦਾ ਸਮਰਥਨ
ਸਟਿੱਕਰ ਲਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਕਿਸਾਨ ਅੰਦੋਲਨ 'ਚ ਨਹੀਂ ਜਾ ਪਾ ਰਹੇ ਇਸ ਲਈ ਆਪਣੀਆਂ ਗੱਡੀਆਂ 'ਤੇ ਆਈ ਲਵ ਕਿਸਾਨ ਦੇ ਸਟਿੱਕਰ ਲਵਾ ਕੇ ਇੱਥੋਂ ਹੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰ ਰਹੇ ਹਨ।
ਵਾਹਨਾਂ 'ਤੇ ਅਕਸਰ ਗੋਤ, ਜਾਤ ਨਾਲ ਲਿਖੇ ਸਟਿੱਕਰ ਦਿਖਾਈ ਦਿੰਦੇ ਸਨ। ਪਰ ਹੁਣ ਆਈ ਲਵ ਕਿਸਾਨ ਜਿਹੇ ਸਟਿੱਕਰ ਖੂਬ ਦਿਖਾਈ ਦੇ ਰਹੇ ਹਨ। ਇਹ ਸਟਿੱਕਰ ਲਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਕਿਸਾਨ ਅੰਦੋਲਨ 'ਚ ਨਹੀਂ ਜਾ ਪਾ ਰਹੇ ਇਸ ਲਈ ਆਪਣੀਆਂ ਗੱਡੀਆਂ 'ਤੇ ਆਈ ਲਵ ਕਿਸਾਨ ਦੇ ਸਟਿੱਕਰ ਲਵਾ ਕੇ ਇੱਥੋਂ ਹੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰ ਰਹੇ ਹਨ।
ਪੀਲੀਭੀਤ ਦੇ ਡੀਐਮ ਤੇ ਐਸਐਸਪੀ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਸਨ। ਮੀਟਿੰਗ ਦੌਰਾਨ ਦੇਖਣ 'ਚ ਆਇਆ ਕਿ ਮੀਟਿੰਗ ਤੋਂ ਬਾਹਰ ਜੋ ਗੱਡੀਆਂ ਖੜੀਆਂ ਉਨ੍ਹਾਂ 'ਤੇ ਆਈ ਲਵ ਕਿਸਾਨ ਲਿਖਿਆ ਹੋਇਆ ਹੈ। ਆਈ ਲਵ ਕਿਸਾਨ ਇਕ ਗੱਡੀ 'ਚ ਨਹੀਂ ਬਲਕਿ ਸੈਂਕੜੇ ਗੱਡੀਆਂ 'ਚ ਲਿਖਿਆ ਹੋਇਆ ਹੈ। ਅਸੀਂ ਸਟਿੱਕਰ ਲੱਗੇ ਵਾਹਨਾਂ ਦੇ ਮਾਲਿਕ ਨਾਲ ਜਦੋਂ ਇਸ ਬਾਬਤ ਗੱਲ ਕੀਤੀ ਤੇ ਪੁੱਛਿਆ ਕਿ ਇਸ ਤਰ੍ਹਾਂ ਦੇ ਸਟਿੱਕਰ ਕਿਉਂ ਲਾਏ ਜਾ ਰਹੇ ਹਨ ਤਾਂ ਉਨ੍ਹਾਂ ਦਾ ਕਹਿਣਾ ਹੈ ਅਸੀਂ ਲੋਕ ਦਿੱਲੀ ਕਿਸਾਨ ਅੰਦੋਲਨ 'ਚ ਨਹੀਂ ਜਾ ਪਾ ਰਹੇ। ਇਸ ਲਈ ਆਪਣੀਆਂ ਗੱਡੀਆਂ 'ਚ ਆਈ ਲਵ ਕਿਸਾਨ ਲਿਖ ਕੇ ਅੰਦੋਲਨ ਦਾ ਸਮਰਥਨ ਕਰ ਰਹੇ ਹਨ।
ਕਿਸਾਨਾਂ ਦੇ ਨਾਲ ਮੀਟਿੰਗ ਲੈ ਰਹੇ ਕਈ ਅਧਿਕਾਰੀ
ਪੀਲੀਭੀਤ ਦੇ ਪੂਰਨਪੁਰ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ। ਕਿਸਾਨ ਅੰਦੋਲਨ ਨੂੰ ਲੈਕੇ ਕਿਸਾਨ ਕਈ ਵਾਰ ਰੋਹ 'ਚ ਆ ਚੁੱਕੇ ਹਨ। ਇਸ ਲਈ ਸੂਬਾ ਸਰਕਾਰ ਦੇ ਕਈ ਅਧਿਕਾਰੀ ਪੂਰਨਪੁਰ 'ਚ ਕੈਂਪ ਕੀਤੇ ਹੋਏ ਹਨ ਤੇ ਕਿਸਾਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਖੇਤਰ 'ਚ ਸਭ ਤੋਂ ਜ਼ਿਆਦਾ ਸਟਿੱਕਰ ਲੱਗੇ ਹੋਏ ਹਨ।
ਪੀਲੀਭੀਤ 'ਚ ਛੋਟੀ ਕਾਰ, ਵੱਡੀ ਕਾਰ, ਬਾਈਕ ਤੇ ਆਈ ਲਵ ਕਿਸਾਨ ਲਿਖਿਆ ਹੋਇਆ ਹੈ। ਅਸੀਂ ਸਟਿੱਕਰ ਬਣਾਉਣ ਵਾਲੇ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹੁਣ ਖੇਤਰੀ, ਜੱਟ, ਬ੍ਰਾਹਮਣ, ਯਾਦਵ ਇਸ ਤਰ੍ਹਾਂ ਦੇ ਸਟਿੱਕਰ ਲਵਾਉਣ ਲੋਕ ਨਹੀਂ ਆਉਂਦੇ। ਹੁਣ ਕਿਸਾਨ ਸਮਰਥਨ ਵਾਲੇ ਸਟਿੱਕਰ ਲਵਾਉਣ ਵਾਲਿਆਂ ਦੀ ਸੰਖਿਆ ਜ਼ਿਆਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ