ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਿੱਥੇ ਉਹ ਦੌਰ ਆਇਆ ਕਿ ਆਪਣਿਆਂ ਨੇ ਵੀ ਮੂੰਹ ਫੇਰ ਲਿਆ ਉੱਥੇ ਹੀ ਇਨਸਾਨੀਅਤ ਦੀਆਂ ਮਿਸਾਲਾਂ ਵੀ ਮਿਲ ਰਹੀਆਂ ਹਨ। ਅਜਿਹੇ 'ਚ ਮੁੰਬਈ ਦੀ ਰਹਿਣ ਵਾਲੀ 25 ਸਾਲਾ ਦੀਪਿਕਾ ਸਿੰਘ ਨੇ ਦਿੱਲੀ 'ਚ ਫਸੇ ਪਾਲਤੂ ਜਾਨਵਰਾਂ ਨੂੰ ਉਨ੍ਹਾਂ ਦੇ ਮਾਲਕਾਂ ਨਾਲ ਦੁਬਾਰਾ ਮਿਲਵਾਉਣ ਲਈ ਇਕ ਨਿੱਜੀ ਜੈੱਟ ਬੁੱਕ ਕੀਤਾ। ਇਹ ਜਹਾਜ਼ ਜੂਨ ਦੇ ਮੱਧ 'ਚ ਦਿੱਲੀ ਤੋਂ ਮੁੰਬਈ ਲਈ ਉਡਾਣ ਭਰੇਗਾ। ਜਹਾਜ਼ ਨੂੰ ਬੁੱਕ ਕਰਨ ਦਾ ਖਰਚ 9.6 ਲੱਖ ਰੁਪਏ ਆਇਆ ਹੈ। ਇਕ ਸੀਟ ਦੇ 1.6 ਲੱਖ ਰੁਪਏ ਅਦਾ ਕੀਤੇ ਗਏ ਹਨ।


ਸਾਇਬਰ ਸਿਕਿਓਰਟੀ ਰਿਸਰਚਰ ਦੀਪਿਕਾ ਨੇ ਕਿਹਾ ਫਿਲਹਾਲ ਚਾਰ ਲੋਕਾਂ ਨੇ ਇਸ ਜਹਾਜ਼ ਜ਼ਰੀਏ ਆਪਣੇ ਪਾਲਤੂ ਜਾਨਵਰਾਂ ਨੂੰ ਘਰ ਲਿਆਉਣ ਦੇ ਦਸਤਾਵੇਜ਼ਾਂ 'ਤੇ ਦਸਤਖ਼ਤ ਕੀਤੇ ਹਨ। ਕੋਸ਼ਿਸ਼ ਹੈ ਕਿ ਦੋ ਹੋਰ ਲੋਕ ਮਿਲ ਜਾਣ ਤਾਂ ਜੋ ਸਭ ਤੇ ਆਉਣ ਵਾਲਾ ਖਰਚ ਘੱਟ ਹੋ ਸਕੇ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਦਿੱਲੀ ਤੋਂ ਆਪਣੇ ਰਿਸ਼ਤੇਦਾਰਾਂ ਲਈ ਇਕ ਜਹਾਜ਼ ਦੀ ਵਿਵਸਥਾ ਕਰ ਰਹੀ ਸੀ ਉਸ ਵੇਲੇ ਕਈਆਂ ਨੇ ਪਾਲਤੂ ਜਾਨਵਰਾਂ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਉਦੋਂ ਉਨ੍ਹਾਂ ਦੇ ਦਿਮਾਗ 'ਚ ਖਿਆਲ ਆਇਆ ਕਿ ਜਾਨਵਰਾਂ ਨੂੰ ਵੀ ਆਪਣੇ ਪਰਿਵਾਰ ਨੂੰ ਮਿਲਣ ਦਾ ਪੂਰਾ ਹੱਕ ਹੈ।


ਉਨ੍ਹਾਂ ਦੱਸਿਆ ਕਿ ਜੋ ਜਹਾਜ਼ ਕਿਰਾਏ 'ਤੇ ਕੀਤਾ ਗਿਆ ਹੈ ਉਹ ਕੁੱਤੇ, ਬਿੱਲੀ, ਚਿੜੀ ਤੇ ਹੋਰ ਪਾਲਤੂ ਜਾਨਵਰਾਂ ਲਈ ਉਪਲਬਧ ਹੈ। ਛੇ ਸੀਟਾਂ ਵਾਲੇ ਜੈੱਟ ਲਈ ਦੀਪਿਕਾ ਨੇ ਨਿੱਜੀ ਜੈੱਟ ਕੰਪਨੀ ਐਕਰੀਸ਼ਨ ਏਵੀਏਸ਼ਨ ਨਾਲ ਸੰਪਰਕ ਕੀਤਾ। ਇਸ ਦੀ ਇਕ ਸੀਟ ਦੀ ਕੀਮਤ 1.6 ਲੱਖ ਰੁਪਏ ਹੈ।


ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਅੰਧ ਵਿਸ਼ਵਾਸ ਨੇ ਫੜ੍ਹਿਆ ਜ਼ੋਰ, ਔਰਤਾਂ ਨੇ ਵਾਇਰਸ ਨੂੰ ਦਿੱਤਾ ਦੇਵੀ ਦਾ ਰੂਪ


ਓਧਰ ਜਹਾਜ਼ ਕੰਪਨੀ ਦੇ ਮਾਲਕ ਰਾਹੁਲ ਮੁੱਚਛਲ ਨੇ ਕਿਹਾ ਕਿ ਪਹਿਲਾਂ ਸਾਰੇ ਜਾਨਵਰਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੂੰ ਪਿੰਜਰਿਆਂ 'ਚ ਰੱਖਿਆ ਜਾਵੇਗਾ। ਜੇਕਰ ਜਹਾਜ਼ ਰਾਹੀਂ ਉਨ੍ਹਾਂ ਨੂੰ ਲਿਜਾਣਾ ਸੰਭਵ ਨਾ ਹੋਇਆ ਤਾਂ ਕਾਰਗੋ ਜਹਾਜ਼ ਜ਼ਰੀਏ ਭੇਜਿਆ ਜਾਏਗਾ।


ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਭਾਰਤ ਦੀ ਭਿਆਨਕ ਸਥਿਤੀ, ਦੁਨੀਆਂ ਭਰ ਦੇ ਪੀੜਤ ਦੇਸ਼ਾਂ 'ਚ ਛੇਵੇਂ ਸਥਾਨ 'ਤੇ ਪਹੁੰਚਿਆ


ਕੈਪਟਨ ਦਾ ਨਵਜੋਤ ਸਿੱਧੂ ਬਾਰੇ ਵੱਡਾ ਬਿਆਨ, ਸਿਆਸੀ ਹਲਕਿਆਂ 'ਚ ਛੇੜੀ ਚਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ