ਸਾਲ 'ਚ ਪੈਟਰੋਲ 21.58 ਤੇ ਡੀਜ਼ਲ 19.18 ਰੁਪਏ ਮਹਿੰਗਾ, ਅੱਜ ਸਿਰਫ 18 ਪੈਸੇ ਘਟਾਈ ਕੀਮਤ
ਪਿਛਲੇ ਇੱਕ ਸਾਲ 'ਚ ਪੈਟਰੋਲ ਦੀ ਕੀਮਤ 'ਚ ਰਿਕਾਰਡ 21.58 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 'ਚ 19.18 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਨਵੀਂ ਦਿੱਲੀ: ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਚੱਲਦਿਆਂ ਪੈਟਰੋਲ ਦੀ ਕੀਮਤ 'ਚ 18 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਹੋਈ ਜਦਕਿ ਡੀਜਲ 17 ਪੈਸੇ ਸਸਤਾ ਹੋਇਆ ਹੈ। ਪੈਟਰੋਲ ਡੀਜਲ ਦੀ ਕੀਮਤ 'ਚ ਇਸ ਸਾਲ ਇਹ ਪਹਿਲੀ ਵਾਰ ਕਟੌਤੀ ਹੈ। ਵੱਡੀ ਗੱਲ ਇਹ ਹੈ ਕਿ ਆਖਰੀ ਵਾਰ ਕੀਮਤਾਂ 16 ਮਾਰਚ, 2020 ਨੂੰ ਘਟਾਈਆਂ ਗਈਆਂ ਸੀ।
ਪਿਛਲੇ ਇੱਕ ਸਾਲ 'ਚ ਪੈਟਰੋਲ ਦੀ ਕੀਮਤ 'ਚ ਰਿਕਾਰਡ 21.58 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 'ਚ 19.18 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 91.17 ਰੁਪਏ ਪ੍ਰਤੀ ਲੀਟਰ ਤੋਂ ਘਟ ਕੇ 90.99 ਰੁਪਏ ਪ੍ਰਤੀ ਲੀਟਰ ਹੋ ਗਈ। ਇਸ ਤਰ੍ਹਾਂ ਕੌਮੀ ਰਾਜਧਾਨੀ 'ਚ ਹੁਣ ਡੀਜ਼ਲ ਦੀ ਕੀਮਤ 81 ਰੁਪਏ 30 ਪੈਸੇ ਪ੍ਰਤੀ ਲੀਟਰ ਹੈ। ਜੋ ਪਹਿਲਾਂ 81 ਰੁਪਏ 47 ਪੈਸੇ ਸੀ।
ਹੋਰ ਸ਼ਹਿਰਾਂ 'ਚ ਪੈਟਰੋਲ ਦੀਆਂ ਤਾਜ਼ਾ ਕੀਮਤਾਂ
ਕੋਲਕਾਤਾ-ਇਕ ਲੀਟਰ ਪੈਟਰੋਲ ਦੀ ਕੀਮਤ 91.18 ਰੁਪਏ
ਮੁੰਬਈ- ਇਕ ਲੀਟਰ ਪੈਟਰੋਲ ਦੀ ਕੀਮਤ 97.95 ਰੁਪਏ
ਚੇਨਈ- ਇਕ ਲੀਟਰ ਪੈਟਰੋਲ ਦੀ ਕੀਮਤ 92.95 ਰੁਪਏ
ਸੂਬਿਆਂ 'ਚ ਵੈਟ ਦੀਆਂ ਸਥਾਨਕ ਦਰਾਂ 'ਤੇ ਟ੍ਰਾਂਸਪੋਰਟ ਲਾਗਤ ਦੇ ਆਧਾਰ 'ਤੇ ਦੇਸ਼ ਭਰ 'ਚ ਤੇਲ ਦੀਆਂ ਕੀਮਤਾਂ 'ਚ ਅੰਤਰ ਹੁੰਦਾ ਹੈ। ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ 'ਚ ਇਸ ਸਾਲ ਇਹ ਪਹਿਲੀ ਕਟੌਤੀ ਹੈ।
ਪਿਛਲੇ ਮਹੀਨੇ ਰਾਜਸਥਾਨ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ 'ਚ ਕੁਝ ਥਾਵਾਂ 'ਤੇ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈ ਸੀ। ਅੰਤਰ ਰਾਸ਼ਟਰੀ ਬਜ਼ਾਰਾਂ 'ਚ ਫਰਵਰੀ ਤੋਂ ਕੀਮਤਾਂ 'ਚ ਗਿਰਾਵਟ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ ਜਿਸ ਨਾਲ ਘਰੇਲੂ ਪੱਧਰ 'ਤੇ ਵੀ ਰਾਹਤ ਦੇਖਣ ਨੂੰ ਮਿਲੀ ਹੈ।