ਪਿਛਲੇ 19 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਬ੍ਰੇਕ, ਹੁਣ ਸਰਕਾਰ ਨਹੀਂ ਘਟਾਏਗੀ ਰੇਟ
ਸਰਕਾਰ ਨੇ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਟਾਲਾ ਵੱਟ ਲਿਆ ਹੈ ਲਗਾਤਾਰ ਵਧਦੇ ਭਾਅ ਕਾਰਨ ਸਰਕਾਰ ਕਸੂਤੀ ਫਸ ਗਈ ਸੀ। ਇਸ ਲਈ ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦੀ ਚਰਚਾ ਛਿੜੀ ਸੀ ਪਰ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਬ੍ਰੇਕ ਲੱਗਣ ਨਾਲ ਸਰਕਾਰ ਵੀ ਚੁੱਪ ਹੋ ਗਈ ਹੈ।
ਨਵੀਂ ਦਿੱਲੀ: ਤੇਲ ਕੀਮਤਾਂ ’ਚ ਪਿਛਲੇ ਦੋ ਮਹੀਨੇ ਹੱਦੋਂ ਵੱਧ ਵਾਧਾ ਹੁੰਦਾ ਰਿਹਾ ਹੈ ਪਰ ਪਿਛਲੇ 19 ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ। ਪਿਛਲੇ ਮਹੀਨੇ ਫ਼ਰਵਰੀ ’ਚ ਕੁੱਲ 14 ਦਿਨਾਂ ਤੇਲ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ ਪਰ 27 ਫ਼ਰਵਰੀ, 2021 ਤੋਂ ਬਾਅਦ ਤੇਲ ਮਾਰਕਿਟਿੰਗ ਕੰਪਨੀਆਂ ਨੇ ਕੀਮਤਾਂ ’ਚ ਕੋਈ ਵਾਧਾ ਨਹੀਂ ਕੀਤਾ। ਫਿਰ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਪਣੇ ਰਿਕਾਰਡ ਪੱਧਰ ਉੱਤੇ ਹਨ।
ਇਸ ਦੇ ਨਾਲ ਹੀ ਹੁਣ ਸਰਕਾਰ ਨੇ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਟਾਲਾ ਵੱਟ ਲਿਆ ਹੈ ਲਗਾਤਾਰ ਵਧਦੇ ਭਾਅ ਕਾਰਨ ਸਰਕਾਰ ਕਸੂਤੀ ਫਸ ਗਈ ਸੀ। ਇਸ ਲਈ ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦੀ ਚਰਚਾ ਛਿੜੀ ਸੀ ਪਰ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਬ੍ਰੇਕ ਲੱਗਣ ਨਾਲ ਸਰਕਾਰ ਵੀ ਚੁੱਪ ਹੋ ਗਈ ਹੈ।
ਇਸ ਵੇਲੇ ਦਿੱਲੀ ’ਚ ਪੈਟਰੋਲ ਦੀ ਕੀਮਤ 91.17 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 81.47 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ਵਿੱਚ ਪੈਟਰੋਲ 97.57 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 88.60 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਦੇਸ਼ ਦੇ ਚਾਰ ਮਹਾਂਨਗਰਾਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚੋਂ ਸਭ ਤੋਂ ਮਹਿੰਗਾ ਪੈਟਰੋਲ ਮੁੰਬਈ ’ਚ ਹੈ।
ਕੋਲਕਾਤਾ ’ਚ ਪੈਟਰੋਲ ਦੀ ਕੀਮਤ 91.35 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 84.35 ਰੁਪਏ ਪ੍ਰਤੀ ਲਿਟਰ ਹੈ। ਚੇਨਈ ’ਚ ਪੈਟਰੋਲ 93.11 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 86.45 ਰੁਪਏ ਪ੍ਰਤੀ ਲਿਟਰ ਹੈ।
ਦੇਸ਼ ’ਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ ਕਿਉਂਇਕ ਕੱਚੇ ਤੇਲ ਦੀਆਂ ਕੀਮਤਾਂ ਤੇ ਵਿਦੇਸ਼ੀ ਮੁਦਰਾ ਦੀਆਂ ਦਰਾਂ ਦੇ ਹਿਸਾਬ ਨਾਲ ਦੇਸ਼ ਵਿੱਚ ਹਰ ਰੋਜ਼ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਤਬਦੀਲੀ ਹੁੰਦੀ ਹੈ।
ਤੁਸੀਂ ਇੱਕ SMSਰਾਹੀਂ ਹਰ ਰੋਜ਼ ਆਪਣੇ ਫ਼ੋਨ ਤੋਂ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਣ ਸਕਦੇ ਹੋ। ਇਸ ਲਈ ਤੁਸੀਂ ਇੰਡੀਅਨ ਆਇਲ SMS ਸੇਵਾ ਅਧੀਨ ਮੋਬਾਇਲ ਨੰਬਰ 9224992249 ਉੱਤੇ SMS ਭੇਜ ਸਕਦੇ ਹੋ। ਤੁਸੀਂ ਮੈਸੇਜ ਕੁਝ ਇੰਝ ਲਿਖਣਾ ਹੋਵੇਗਾ: RSP<ਸਪੇਸ>ਪੈਟਰੋਲ ਪੰਪ ਡੀਲਰ ਕੋਡ। ਆਪਣੇ ਇਲਾਕੇ ਦਾ RSP ਕੋਡ ਤੁਸੀਂ ਸਾਈਟ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ।