ਪੜਚੋਲ ਕਰੋ

PM Modi on Petrol-Diesel Price: ਦੇਸ਼ 'ਚ ਘਟਣਗੇ ਪੈਟਰੋਲ-ਡੀਜ਼ਲ ਦੇ ਰੇਟ! ਪੀਐਮ ਮੋਦੀ ਨੇ ਸੂਬਿਆਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਾਂ ਨੂੰ ਤੇਲ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ ਹੈ। ਪੀਐਮ ਮੋਦੀ ਨੇ ਰਾਜਾਂ ਨੂੰ ‘ਸਹਿਕਾਰੀ ਸੰਘਵਾਦ’ ਦੀ ਭਾਵਨਾ ਤਹਿਤ ਵੈਲਿਊ ਐਡਿਡ ਟੈਕਸ (ਵੈਟ) ਨੂੰ ਘਟਾਉਣ ਦੀ ਅਪੀਲ ਕੀਤੀ ਹੈ। 

PM Modi on Petrol-Diesel Price: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਾਂ ਨੂੰ ਤੇਲ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ ਹੈ। ਪੀਐਮ ਮੋਦੀ ਨੇ ਰਾਜਾਂ ਨੂੰ ‘ਸਹਿਕਾਰੀ ਸੰਘਵਾਦ’ ਦੀ ਭਾਵਨਾ ਤਹਿਤ ਵੈਲਿਊ ਐਡਿਡ ਟੈਕਸ (ਵੈਟ) ਨੂੰ ਘਟਾਉਣ ਦੀ ਅਪੀਲ ਕੀਤੀ ਹੈ। 

ਪੀਐਮ ਮੋਦੀ ਨੇ ਅਜਿਹੇ ਸੂਬਿਆਂ ਦਾ ਵੀ ਹਵਾਲਾ ਦਿੱਤਾ ਜਿਨ੍ਹਾਂ ਨੇ ਦੇਸ਼ 'ਚ ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਰਕੇ ਤੇਲ ਦੀਆਂ ਕੀਮਤਾਂ 'ਤੇ ਵੈਟ ਘੱਟ ਕੀਤਾ ਹੈ। ਪੈਟਰੋਲ-ਡੀਜ਼ਲ ਦੇ ਰੇਟ 'ਚ ਵਾਧੇ ਦੌਰਾਨ ਵੈਟ ਨਾ ਘਟਾਉਣ ਵਾਲੇ ਸੂਬਿਆਂ ਬਾਰੇ ਪੀਐਮ ਮੋਦੀ ਨੇ ਕਿਹਾ, 'ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ, ਸਿਰਫ਼ ਚਰਚਾ ਕਰ ਰਿਹਾ ਹਾਂ।'

ਪੀਐਮ ਮੋਦੀ ਨੇ ਕਿਹਾ, ਕੁਝ ਰਾਜਾਂ ਨੇ (ਈਂਧਨ 'ਤੇ ਵੈਟ ਘਟਾਉਣ ਬਾਰੇ) ਨਹੀਂ ਸੁਣਿਆ। ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਬੰਗਾਲ, ਤਾਮਿਲਨਾਡੂ, ਝਾਰਖੰਡ, ਕੇਰਲ ਨੇ ਕੁਝ ਕਾਰਨਾਂ ਕਰਕੇ ਇਸ ਨੂੰ ਨਜ਼ਰਅੰਦਾਜ਼ ਕੀਤਾ।

ਦੱਸ ਦਈਏ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇ ਬਾਵਜੂਦ ਅੱਜ 22ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਫਿਲਹਾਲ 102 ਡਾਲਰ ਦੇ ਆਸ-ਪਾਸ ਚੱਲ ਰਹੀ ਹੈ। ਅਹਿਮ ਗੱਲ ਹੈ ਕਿ ਕੱਚੇ ਤੇਲ ਦੀ ਕੀਮਤ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਡਿੱਗ ਰਹੀ ਹੈ। 18 ਅਪ੍ਰੈਲ ਨੂੰ ਕੱਚਾ ਤੇਲ 114 ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ ਤੇ ਇਹ ਅਪ੍ਰੈਲ ਮਹੀਨੇ 'ਚ ਆਪਣੇ ਉੱਪਰਲੇ ਪੱਧਰ ਤੋਂ 12 ਡਾਲਰ ਹੇਠਾਂ ਤਕ ਪਹੁੰਚ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਬਾਅਦ ਵੀ ਪੈਟਰੋਲ-ਡੀਜ਼ਲ ਵੇਚਣ ਵਾਲੀਆਂ ਕੰਪਨੀਆਂ ਤੇਲ ਦੀਆਂ ਕੀਮਤਾਂ ਨਹੀਂ ਘਟਾ ਰਹੀਆਂ।

ਜ਼ਿਕਰਯੋਗ ਹੈ ਕਿ ਤੇਲ ਕੰਪਨੀਆਂ ਨੇ ਆਖਰੀ ਵਾਰ 6 ਅਪ੍ਰੈਲ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਉਸ ਤੋਂ ਬਾਅਦ ਪਿਛਲੇ 22 ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਪਿਛਲੇ 22 ਦਿਨਾਂ ਤੋਂ ਦੇਸ਼ ਦੇ ਚਾਰ ਮਹਾਨਗਰਾਂ ਸਮੇਤ ਸਾਰੇ ਵੱਡੇ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ ਸਥਿਰ ਹਨ। ਰਾਜਧਾਨੀ ਦਿੱਲੀ 'ਚ ਬੁੱਧਵਾਰ ਨੂੰ ਪੈਟਰੋਲ 105.41 ਰੁਪਏ, ਮੁੰਬਈ 'ਚ 120.51 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਕੱਚਾ ਤੇਲ ਪਹੁੰਚ ਗਿਆ ਸੀ 140 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ 'ਤੇ
ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਯੁੱਧ ਦੀ ਸੰਭਾਵਨਾ ਦੇ ਮੱਦੇਨਜ਼ਰ ਜਨਵਰੀ ਮਹੀਨੇ ਤੋਂ ਹੀ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀ ਕੀਮਤ ਵਧਣੀ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਫ਼ਰਵਰੀ ਮਹੀਨੇ 'ਚ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਮਾਰਚ ਦੀ ਸ਼ੁਰੂਆਤ 'ਚ ਤੇਲ ਦੀ ਕੀਮਤ 140 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ। ਹੁਣ ਇਹ 102 ਡਾਲਰ ਪ੍ਰਤੀ ਬੈਰਲ ਦੇ ਕਰੀਬ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
Punjab Weather Update: ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
Advertisement
ABP Premium

ਵੀਡੀਓਜ਼

ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...ਹਿਰਾਸਤ 'ਚ Lawrence Bishnoi ਦਾ ਭਰਾ Anmol Bishnoi !ਸੁਖਬੀਰ ਬਾਦਲ ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ ਹੈ?Sukhbir Badal ਦੇ ਅਸਤੀਫੇ ਨੂੰ ਲੈ ਕੇ ਮੀਟਿੰਗ 'ਚ ਕੀ ਹੋਇਆ ਫੈਸਲਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
Punjab Weather Update: ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਰੋਜ਼ ਕਰ ਲਓ ਆਹ 6 ਕੰਮ, ਹਮੇਸ਼ਾ ਕੰਟਰੋਲ 'ਚ ਰਹੇਗਾ ਬਲੱਡ ਪ੍ਰੈਸ਼ਰ
ਰੋਜ਼ ਕਰ ਲਓ ਆਹ 6 ਕੰਮ, ਹਮੇਸ਼ਾ ਕੰਟਰੋਲ 'ਚ ਰਹੇਗਾ ਬਲੱਡ ਪ੍ਰੈਸ਼ਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19-11-2024
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
Embed widget