Nitin Gadkari: ਕੀ ਭਾਰਤ 'ਚ ਨਹੀਂ ਚੱਲਣਗੀਆਂ ਪੈਟਰੋਲ-ਡੀਜ਼ਲ ਵਾਲੀਆਂ ਗੱਡੀਆਂ? ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ
Nitin Gadkari: ਜਦੋਂ ਗਡਕਰੀ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਸੰਭਵ ਹੈ, ਤਾਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ, "100 ਫ਼ੀਸਦੀ।"
Nitin Gadkari: ਭਾਰਤ ਨੂੰ ਗ੍ਰੀਨ ਈਕੋਨੋਮੀ ਬਣਾਉਣ ਦੇ ਆਪਣੇ ਅਭਿਲਾਸ਼ੀ ਟੀਚੇ ਦੇ ਹਿੱਸੇ ਵਜੋਂ, ਕੇਂਦਰੀ ਮੰਤਰੀ ਨਿਤਿਨ ਗਡਕਰੀ ਹਾਈਬ੍ਰਿਡ ਵਾਹਨਾਂ 'ਤੇ ਜੀਐਸਟੀ ਨੂੰ ਘੱਟ ਕਰਨਾ ਚਾਹੁੰਦੇ ਹਨ। ਇਸ ਦੇ ਲਈ ਉਨ੍ਹਾਂ ਨੇ ਦੇਸ਼ ਨੂੰ 36 ਕਰੋੜ ਤੋਂ ਵੱਧ ਪੈਟਰੋਲ ਅਤੇ ਡੀਜ਼ਲ ਵਾਲੇ ਵਾਹਨਾਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦਾ ਟੀਚਾ ਮਿੱਥਿਆ ਹੈ।
ਜਦੋਂ ਗਡਕਰੀ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਸੰਭਵ ਹੈ, ਤਾਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ, "100 ਫ਼ੀਸਦੀ।" ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਗਡਕਰੀ ਨੇ ਕਿਹਾ, "ਇਹ ਮੁਸ਼ਕਲ ਹੈ, ਪਰ ਅਸੰਭਵ ਨਹੀਂ। ਇਹ ਮੇਰਾ ਨਜ਼ਰੀਆ ਹੈ।"
ਇਹ ਵੀ ਪੜ੍ਹੋ: Free Stock Trading Scam: ਹੋ ਜਾਓ ਸਾਵਧਾਨ! ਇਦਾਂ ਗਾਇਬ ਹੋ ਜਾਂਦੇ ਖਾਤੇ 'ਚੋਂ ਪੈਸੇ, ਸਰਕਾਰ ਨੇ ਵੀ ਜਾਰੀ ਕਰ ਦਿੱਤਾ ਅਲਰਟ
ਉਨ੍ਹਾਂ ਕਿਹਾ ਕਿ ਭਾਰਤ ਈਂਧਨ ਦਰਾਮਦ 'ਤੇ 16 ਲੱਖ ਕਰੋੜ ਰੁਪਏ ਖ਼ਰਚ ਕਰਦਾ ਹੈ। ਇਹ ਪੈਸਾ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਵਰਤਿਆ ਜਾਵੇਗਾ। ਇਸ ਨਾਲ ਪਿੰਡ ਖੁਸ਼ਹਾਲ ਹੋਣਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਗਡਕਰੀ ਨੇ ਇਸ ਅਭਿਲਾਸ਼ੀ ਟੀਚੇ ਨੂੰ ਪ੍ਰਾਪਤ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਦੱਸੀ ਹੈ, ਜਿਸ ਨੂੰ ਗ੍ਰੀਨ ਐਨਰਜੀ ਦੇ ਸਮਰਥਕ ਵੀ ਬਹੁਤ ਮੁਸ਼ਕਲ ਸਮਝਦੇ ਹਨ। ਗਡਕਰੀ ਨੇ ਕਿਹਾ ਕਿ ਹਾਈਬ੍ਰਿਡ ਵਾਹਨਾਂ 'ਤੇ ਜੀਐੱਸਟੀ ਘਟਾ ਕੇ 5 ਫੀਸਦੀ ਅਤੇ ਫਲੈਕਸ ਇੰਜਣਾਂ 'ਤੇ 12 ਫੀਸਦੀ ਕਰਨ ਦਾ ਪ੍ਰਸਤਾਵ ਵਿੱਤ ਮੰਤਰਾਲੇ ਨੂੰ ਭੇਜਿਆ ਗਿਆ ਹੈ, ਜੋ ਇਸ ਮੰਗ 'ਤੇ ਵਿਚਾਰ ਕਰ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦੇਸ਼ ਬਾਇਓ ਫਿਊਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ Fossil Fuel ਦੀ ਦਰਾਮਦ ਨੂੰ ਖਤਮ ਕਰ ਸਕਦਾ ਹੈ। ਵਾਤਾਵਰਨ ਕਾਰਕੁੰਨਾਂ ਨੇ ਗ੍ਰੀਨ ਮੋਬੀਲਿਟੀ ਨੂੰ ਵਧਾਉਣ ਲਈ ਗਡਕਰੀ ਦੇ ਦ੍ਰਿਸ਼ਟੀਕੋਣ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਬਿਜਲੀ ਉਤਪਾਦਨ ਵਿੱਚ ਜੈਵਿਕ ਈਂਧਨ ਦੀ ਵਰਤੋਂ ਬਾਰੇ ਚੇਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ: Multibagger Stock: ਸਾਲ ਭਰ ਵਿੱਚ ਇਸ ਸਟਾਕ ਨੇ 160 ਪ੍ਰਤੀਸ਼ਤ ਦੀ ਮਾਰੀ ਛਾਲ, ਜਾਣੋ ਹਰ ਜਾਣਕਾਰੀ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।