Free Stock Trading Scam: ਹੋ ਜਾਓ ਸਾਵਧਾਨ! ਇਦਾਂ ਗਾਇਬ ਹੋ ਜਾਂਦੇ ਖਾਤੇ 'ਚੋਂ ਪੈਸੇ, ਸਰਕਾਰ ਨੇ ਵੀ ਜਾਰੀ ਕਰ ਦਿੱਤਾ ਅਲਰਟ
Free Stock Trading Scam: ਹੁਣ ਲੋਕਾਂ ਨਾਲ ਸਟਾਕ ਮਾਰਕਿਟ ਦੇ ਨਾਮ ‘ਤੇ ਵੀ ਸਕੈਮ ਕੀਤਾ ਜਾ ਰਿਹਾ ਹੈ। ਇਸ ਸਕੈਮ ਨੂੰ ਫ੍ਰੀ ਸਟਾਕ ਟ੍ਰੇਡਿੰਗ ਬੁਕ ਸਕੈਮ ਕਹਿੰਦੇ ਹਨ, ਜਿਸ ਰਾਹੀਂ ਠੱਗੀ ਕੀਤੀ ਜਾ ਰਹੀ ਹੈ।
Free Stock Trading Scam: ਬਜ਼ਾਰ ਵਿੱਚ ਅੱਜਕੱਲ੍ਹ ਕਈ ਤਰ੍ਹਾਂ ਦੇ ਸਕੈਮ ਹੋ ਰਹੇ ਹਨ। ਲੋਕਾਂ ਨੂੰ ਠੱਗਣ ਲਈ ਕਈ ਤਰ੍ਹਾਂ ਦੇ ਠੱਗ ਹਾਈਟੈਕ ਹੁੰਦੇ ਜਾ ਰਹੇ ਹਨ। ਸਟਾਕ ਮਾਰਕਿਟ ਜਿਸ ਨੂੰ ਨਿਵੇਸ਼ ਦਾ ਚੰਗਾ ਸਾਧਨ ਮੰਨਿਆ ਜਾਂਦਾ ਹੈ। ਪਰ ਇਹ ਯਕੀਨੀ ਤੌਰ 'ਤੇ ਥੋੜਾ ਖ਼ਤਰਨਾਕ ਜ਼ਰੂਰ ਹੁੰਦਾ ਹੈ। ਜੇਕਰ ਤੁਹਾਨੂੰ ਸਟਾਕ ਮਾਰਕੀਟ ਦੀ ਸਮਝ ਹੈ ਤਾਂ ਫਿਰ ਇਹ ਠੀਕ ਹੈ, ਨਹੀਂ ਤਾਂ ਥੋੜੀ ਜਿਹੀ ਗਲਤੀ ਤੁਹਾਡੇ ਪੈਸੇ ਡੁਬੋ ਸਕਦੀ ਹੈ।
ਤਾਂ ਉੱਥੇ ਹੀ ਸਟਾਕ ਮਾਰਕਿਟ ਦੇ ਨਾਮ ‘ਤੇ ਲੋਕਾਂ ਨਾਲ ਠੱਗੀ ਵੀ ਹੋ ਰਹੀ ਹੈ। ਇਸ ਸਕੈਮ ਨੂੰ ਫਰੀ ਸਟਾਕ ਟ੍ਰੇਡਿੰਗ ਬੁਕ ਸਕੈਮ ਦਾ ਨਾਮ ਦਿੱਤਾ ਗਿਆ ਹੈ। ਜਿਸ ਵਿੱਚ ਲੋਕਾਂ ਨਾਲ ਸਟਾਕ ਦੇ ਨਾਮ ਨਾਲ ਠੱਗੀ ਕੀਤੀ ਜਾ ਰਹੀ ਹੈ।
ਠੱਗ ਕਿਵੇਂ ਕਰਦੇ ਠੱਗੀ?
ਫਰੀ ਸਟਾਕ ਟ੍ਰੇਡਿੰਗ ਬੁਕ ਸਕੈਮ ਵਿੱਚ ਦਰਅਸਲ ਠੱਗ ਪਹਿਲਾਂ ਹੀ ਕੁਝ ਸਟਾਕਸ ਨੂੰ ਬਲਕ ਵਿੱਚ ਖਰੀਦ ਲੈਂਦੇ ਹਨ। ਇਸ ਤੋਂ ਬਾਅਦ ਉਹ ਵਾਟਸਐਪ, ਟੈਲੀਗ੍ਰਾਮ ਜਾਂ ਹੋਰ ਸੋਰਸ ਰਾਹੀਂ ਲੋਕਾਂ ਨੂੰ ਇਹ ਸਟਾਕਸ ਖਰੀਦਣ ਲਈ ਕਹਿੰਦੇ ਹਨ। ਇਸ ਦੇ ਨਾਲ ਇਸ ਬਾਰੇ ਕਈ ਸਾਰੀਆਂ ਗੱਲਾਂ ਦੱਸਦੇ ਹਨ। ਉੱਥੇ ਹੀ ਜਦੋਂ ਕਾਫੀ ਲੋਕ ਇਹ ਸਾਰੇ ਸਟੋਕਸ ਖਰੀਦ ਲੈਂਦੇ ਹਨ ਅਤੇ ਜਦੋਂ ਉਨ੍ਹਾਂ ਦੀ ਕੀਮਤ ਵੱਧ ਜਾਂਦੀ ਹੈ ਤਾਂ ਠੱਗ ਉਨ੍ਹਾਂ ਸਟਾਕਸ ਨੂੰ ਵੇਚ ਕੇ ਚੰਗਾ ਪੈਸਾ ਕਮਾ ਲੈਂਦੇ ਹਨ।
ਇਹ ਵੀ ਪੜ੍ਹੋ: Election 2024: ਘਰ ਤੋਂ ਕਿਵੇਂ ਵੋਟ ਪਾ ਸਕਦੇ ਨੇ ਬਜ਼ੁਰਗ ? ਜਾਣੋ ਹਰ ਜਾਣਕਾਰੀ
ਲੋਕਾਂ ਨੂੰ ਇਸ ਗੱਲ ਦਾ ਅੰਦਾਜਾ ਤੱਕ ਨਹੀਂ ਹੁੰਦਾ ਕਿ ਉਨ੍ਹਾਂ ਨਾਲ ਠੱਗੀ ਵੱਜ ਗਈ ਹੈ, ਕਿਉਂਕਿ ਉਹ ਵਾਟਸਐਪ ਅਤੇ ਟੈਲੀਗ੍ਰਾਮ ਰਾਹੀਂ ਮੈਸੇਜ ਭੇਜਦੇ ਹਨ ਅਤੇ ਬਾਅਦ ਵਿੱਚ ਆਪਣੇ ਮੈਸੇਜ ਨੂੰ ਐਡਿਟ ਵੀ ਕਰ ਦਿੰਦੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਦੱਸਦੇ ਹਨ ਕਿ ਅਸੀਂ ਤੁਹਾਨੂੰ ਕਿਸੇ ਹੋਰ ਸਟਾਕ ਵਿੱਚ ਪੈਸੇ ਲਾਉਣ ਲਈ ਕਿਹਾ ਸੀ ਅਤੇ ਤੁਸੀਂ ਕਿਸੇ ਹੋਰ ਸਟਾਕ ਵਿੱਚ ਨਿਵੇਸ਼ ਕਰ ਦਿੱਤਾ ਹੈ।
ਸਰਕਾਰ ਨੇ ਵੀ ਦਿੱਤੀ ਆਹ ਚੇਤਾਵਨੀ
ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਵੀਡੀਓ ਦੇਖਣ ਨੂੰ ਮਿਲ ਜਾਣਗੇ। ਜਿਨ੍ਹਾਂ ਵਿੱਚ ਲੋਕ ਸਟਾਕ ਮਾਰਕਿਟ ਸਬੰਧੀ ਸਿਖਲਾਈ ਦੇਣ ਦਾ ਦਾਅਵਾ ਕਰਦੇ ਹਨ। ਜਦੋਂ ਇਨ੍ਹਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਇਹ ਕਹਿੰਦੇ ਹਨ ਕਿ ਤੁਸੀਂ ਇਸ ਐਪ ਨੂੰ ਡਾਊਨਲੋਡ ਕਰਕੇ ਇਸ ਵਿੱਚ ਆਈਡੀ ਬਣਾਓ। ਇਸ ਤੋਂ ਬਾਅਦ ਇਹ ਕਿਸੇ ਨੰਬਰ ‘ਤੇ ਵਪਾਰ ਲਈ ਕਿਸੇ ਨੰਬਰ ‘ਤੇ ਲੈਣ-ਦੇਣ ਕਰਨ ਲਈ ਕਹਿੰਦੇ ਹਨ। ਜਿਵੇਂ ਹੀ ਖਾਤੇ ਵਿੱਚ ਪੈਸੇ ਪਹੁੰਚਦੇ ਹਨ ਤਾਂ ਜਿਹੜੇ ਠੱਗ ਹੁੰਦੇ ਹਨ, ਉਹ ਲੋਕਾਂ ਨੂੰ ਸੰਪਰਕ ਖ਼ਤਮ ਕਰ ਦਿੰਦੇ ਹਨ। ਉਹ ਪੈਸੇ ਲੈਕੇ ਗਾਇਬ ਹੋ ਜਾਂਦੇ ਹਨ।
ਇਦਾਂ ਕਰ ਸਕਦੇ ਆਪਣਾ ਬਚਾਅ
ਜੇਕਰ ਤੁਸੀਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਚੰਗਾ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਇਸ ਬਾਰੇ ਜਾਣਕਾਰੀ ਲਓ। ਜੇਕਰ ਤੁਹਾਨੂੰ ਸਟਾਕ ਮਾਰਕੀਟ ਬਾਰੇ ਪਤਾ ਹੈ ਤਾਂ ਹੀ ਇਸ ਵਿੱਚ ਨਿਵੇਸ਼ ਕਰਨ ਦਾ ਪੰਗਾ ਲਓ ਨਹੀਂ ਤਾਂ ਤੁਸੀਂ ਵੀ ਕਿਸੇ ਠੱਗ ਕੋਲੋਂ ਠੱਗੇ ਜਾਓਗੇ।
ਇਹ ਵੀ ਪੜ੍ਹੋ: Heart Attack: ਹਾਰਟ ਅਟੈਕ ਤੋਂ 6 ਮਹੀਨੇ ਪਹਿਲਾਂ ਹੀ ਲੱਗ ਜਾਂਦਾ ਪਤਾ...ਇੰਝ ਬਚਾਈ ਜਾ ਸਕਦੀ ਜਾਨ