ਪੜਚੋਲ ਕਰੋ
Election 2024: ਘਰ ਤੋਂ ਕਿਵੇਂ ਵੋਟ ਪਾ ਸਕਦੇ ਨੇ ਬਜ਼ੁਰਗ ? ਜਾਣੋ ਹਰ ਜਾਣਕਾਰੀ
ਲੋਕ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ ਹੋ ਗਿਆ ਹੈ ਤੇ ਹੁਣ ਵੋਟਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਘਰ ਤੋਂ ਕਿਵੇਂ ਵੋਟ ਪਾ ਸਕਦੇ ਨੇ ਬਜ਼ੁਰਗ ?
1/6

Election 2024: ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ 19 ਅਪ੍ਰੈਲ ਨੂੰ ਪਹਿਲੇ ਗੇੜ ਦੀਆਂ ਚੋਣਾਂ ਹੋਣਗੀਆਂ ਜਿਸ ਦੇ ਨਤੀਜੇ 4 ਜੂਨ ਨੂੰ ਸਾਹਮਣੇ ਆਉਣਗੇ।
2/6

ਵੋਟਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿੰਨਾਂ ਲੋਕਾਂ ਨੂੰ ਘਰੋਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
3/6

ਹਰ ਵਾਰ ਵੋਟਾਂ ਵਿੱਚ 85 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਤੇ 40 ਫ਼ੀਸਦ ਤੋਂ ਜ਼ਿਆਦਾ ਅਪੰਗ ਬਜ਼ੁਰਗਾਂ ਨੂੰ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਦਿੱਤੀ ਜਾਂਦੀ ਹੈ।
4/6

ਚੋਣ ਕਮਿਸ਼ਨ ਦੇ ਕੋਲ ਵੋਟਰਾਂ ਦੀ ਜਾਣਕਾਰੀ ਹੁੰਦੀ ਹੈ ਅਜਿਹੇ ਵਿੱਚ ਵੋਟਰਾਂ ਤੋਂ ਚੋਣ ਅਧਿਕਾਰੀਆਂ ਵੱਲੋਂ ਫਾਰਮ 12ਡੀ ਭਰਵਾਇਆ ਜਾਂਦਾ ਹੈ ਜਿਸ ਵਿੱਚ ਉਹ ਆਪਣਾ ਵੋਟ ਪਾਉਂਦੇ ਹਨ।
5/6

ਇਹ ਇੱਕ ਡਾਕ ਪੱਤਰ ਹੁੰਦਾ ਹੈ ਜਿਸ ਵਿੱਚ ਚੋਣ ਅਧਿਕਾਰੀ ਤੇ ਇੱਕ ਪੁਲਿਸ ਮੁਲਾਜ਼ਮ ਦੀ ਮੌਜੂਦਗੀ ਵਿੱਚ ਭਰਵਾਇਆ ਜਾਂਦਾ ਹੈ ਇਸ ਵਿੱਚ ਘਰਾਂ ਤੋਂ ਹੀ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਕਰਦੇ ਹਨ।
6/6

ਪੋਲਿੰਗ ਬੂਥ ਵਾਂਗ ਇੱਥੇ ਹੀ ਹਰ ਕਿਸੇ ਨੂੰ ਨਿੱਜਤਾ ਦਿੱਤੀ ਜਾਂਦੀ ਹੈ ਯਾਨਿ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਵੋਟ ਕਿਸ ਨੂੰ ਦਿੱਤਾ ਗਿਆ ਹੈ। ਵੋਟ ਪਾਉਣ ਤੋਂ ਬਾਅਦ ਲਿਫਾਫਾ ਸੀਲ ਹੋ ਜਾਂਦਾ ਹੈ।
Published at : 01 Apr 2024 03:39 PM (IST)
ਹੋਰ ਵੇਖੋ





















