ਤੇਲ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਲਗਾਤਾਰ ਦੂਜੇ ਦਿਨ ਵਧੇ ਪੈਟਰੋਲ-ਡੀਜ਼ਲ ਦੇ ਰੇਟ
ਤੇਜ਼ੀ ਨਾਲ ਵਧ ਰਹੀ ਕੱਚੇ ਤੇਲ ਦੀ ਮੰਗ ਦੀ ਵਜ੍ਹਾ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਤੇਜ਼ੀ ਦਿਖਣ ਨੂੰ ਮਿਲ ਰਹੀ ਹੈ। ਕੱਚੇ ਤੇਲ ਦੀ ਮੰਗ 'ਚ ਜਿਸ ਤਰ੍ਹਾਂ ਤੇਜ਼ੀ ਆ ਰਹੀ ਹੈ ਉਸ ਹਿਸਾਬ ਨਾਲ ਉਤਪਾਦਨ ਨਹੀਂ ਹੋ ਰਿਹਾ।
ਨਵੀਂ ਦਿੱਲੀ: Petrol Price Today on 07 October 2021: ਸਰਕਾਰੀ ਤੇਲ ਕੰਪਨੀਆਂ ਨੇ ਲਗਾਤਾਰ ਤੀਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫਾ ਕਰ ਦਿੱਤਾ ਹੈ। ਦੇਸ਼ ਦੀ ਰਾਜਧਾਨੀ ਸਮੇਤ ਸਾਰੇ ਮਹਾਂਨਗਰਾਂ ਦੇ ਲੋਕਾਂ ਨੂੰ ਅੱਜ ਗੱਡੀ ਦੀ ਟੈਂਕੀ ਫੁੱਲ ਕਰਾਉਣ ਲਈ ਜ਼ਿਆਦਾ ਪੈਸੇ ਖਰਚਣੇ ਪੈਣਗੇ।
IOCL ਦੀ ਵੈਬਸਾਈਟ ਦੇ ਮੁਤਾਬਕ, ਅੱਜ ਪੈਟਰੋਲ ਦੀ ਕੀਮਤ 'ਚ 30 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ 'ਚ 35 ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਹੈ। ਇਸ ਇਜ਼ਾਫੇ ਤੋਂ ਬਾਅਦ ਦੇਸ਼ ਦੀ ਰਾਜਦਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 103.24 ਰੁਪਏ ਤੇ ਡੀਜ਼ਲ ਦੀ ਕੀਮਤ 91.77 ਰੁਪਏ ਹੋ ਗਈ ਹੈ। ਆਓ ਚੈੱਕ ਕਰੀਏ ਹੋਰ ਮਹਾਂਨਗਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਿੰਨੀ ਤੇਜ਼ੀ ਆਈ ਹੈ।
ਵੱਖ-ਵੱਖ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ
ਦਿੱਲੀ 'ਚ ਪੈਟਰੋਲ ਦੀ ਕੀਮਤ 103.24 ਰੁਪਏ ਜਦਕਿ ਡੀਜ਼ਲ ਦਾ ਰੇਟ 91.77 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ ਦੀ ਕੀਮਤ 109.25 ਰੁਪਏ ਤੇ ਡੀਜ਼ਲ ਦੀ ਕੀਮਤ 99.55 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 103.94 ਰੁਪਏ ਜਦਕਿ ਡੀਜ਼ਲ ਦਾ ਰੇਟ 94.88 ਰੁਪਏ ਲੀਟਰ ਹੈ।
ਚੇਨੱਈ 'ਚ ਵੀ ਪੈਟਰੋਲ 100.75 ਰੁਪਏ ਲੀਟਰ ਹੈ ਤਾਂ ਡੀਜ਼ਲ 96.26 ਰੁਪਏ ਪ੍ਰਤੀ ਲੀਟਰ ਹੈ।
ਕਿਉਂ ਆ ਰਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ
ਦੁਨੀਆਂ ਭਰ 'ਚ ਤੇਜ਼ੀ ਨਾਲ ਵਧ ਰਹੀ ਕੱਚੇ ਤੇਲ ਦੀ ਮੰਗ ਦੀ ਵਜ੍ਹਾ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਤੇਜ਼ੀ ਦਿਖਣ ਨੂੰ ਮਿਲ ਰਹੀ ਹੈ। ਕੱਚੇ ਤੇਲ ਦੀ ਮੰਗ 'ਚ ਜਿਸ ਤਰ੍ਹਾਂ ਤੇਜ਼ੀ ਆ ਰਹੀ ਹੈ ਉਸ ਹਿਸਾਬ ਨਾਲ ਉਤਪਾਦਨ ਨਹੀਂ ਹੋ ਰਿਹਾ। ਹਾਲ ਹੀ 'ਚ ਓਪੇਕ ਦੇਸ਼ਾਂ ਦੀ ਬੈਠਕ ਹੋਈ ਸੀ। ਜਿਸ 'ਚ ਹਰ ਦਿਨ ਸਿਰਫ਼ 4 ਲੱਖ ਬੈਰਲ ਉਤਪਾਦਨ ਵਧਾਉਣ ਦੀ ਮੰਗ ਕੀਤੀ ਗਈ ਸੀ। ਇਸ ਵਜ੍ਹਾ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ ਤੇ ਜਦੋਂ ਵੀ ਦੁਨੀਆਂਭਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਘਰੇਲੂ ਬਜ਼ਾਰ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਆਉਣਾ ਸੁਭਾਵਕ ਹੈ। ਬ੍ਰੇਂਟ ਕ੍ਰੂਡ ਤਾਂ 82.38 ਡਾਲਰ 'ਤੇ ਬੰਦ ਹੋਇਆ ਸੀ।