ਪੜਚੋਲ ਕਰੋ
Advertisement
(Source: ECI/ABP News/ABP Majha)
'ਆਪ' ਨੂੰ ਛੱਡ ਕੇ ਫੂਲਕਾ ਲੜਨਗੇ ਦੋ ਫਰੰਟਾਂ 'ਤੇ ਲੜਾਈ
ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਦੋ ਵੱਖ-ਵੱਖ ਫਰੰਟਾਂ 'ਤੇ ਆਪਣੀ ਲੜਾਈ ਸ਼ੁਰੂ ਕਰਨ ਦਾ ਅਹਿਦ ਲਿਆ ਹੈ। ਫੂਲਕਾ ਨੇ ਕਿਹਾ ਕਿ ਉਹ ਹੁਣ ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਅਤੇ ਪੰਥਕ ਸੁਧਾਰਾਂ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ 'ਆਪ' ਦੀਆਂ ਨੀਤੀਆਂ ਨਾ ਪਸੰਦ ਹੋਣ ਕਰਕੇ ਹੀ ਪਾਰਟੀ ਨੂੰ ਛੱਡਿਆ ਹੈ। ਸੀਨੀਅਰ ਵਕੀਲ ਨੇ ਕਿਹਾ ਕਿ ਹਾਲੇ ਤਕ ਪਾਰਟੀ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਹੈ।
ਫੂਲਕਾ ਨੇ ਦਿੱਲੀ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਆਪਣੇ ਸਿਆਸੀ ਕਰੀਅਰ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਫੂਲਕਾ ਨੇ ਲੋਕ ਸਭਾ ਚੋਣਾਂ ਨਾ ਲੜਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਾਲ ਤੋਂ ਹੀ ਸਰਗਰਮ ਸਿਆਸਤ ਤੋਂ ਪਰ੍ਹੇ ਸਨ ਅਤੇ ਹੁਣ ਰਾਜਨੀਤੀ ਤੋਂ ਬਿਲਕੁਲ ਹੀ ਦੂਰ ਹੋ ਗਏ ਹਨ। ਫੂਲਕਾ ਕਿਹਾ ਕਿ ਹੁਣ ਉਹ ਦੋ ਸੰਗਠਨ ਬਣਾਉਣਗੇ ਜਿਨ੍ਹਾਂ ਦਾ ਕੰਮ ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਹੋਵੇਗਾ ਅਤੇ ਦੂਜੇ ਦੀ ਮਦਦ ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਸਿਆਸਤ ਨੂੰ ਖ਼ਤਮ ਕਰਨਗੇ।
ਉਨ੍ਹਾਂ ਸਿੱਖ ਕਤਲੇਆਮ ਬਾਰੇ ਕਿਹਾ ਕਿ ਨਿਆਂ ਲਈ ਲੰਬੀ ਲੜਾਈ ਲੜੀ ਤੇ ਅੱਜ ਇਹ ਲੜਾਈ ਜਿੱਤ ਲਈ ਹੈ। ਫੂਲਕਾ ਨੇ ਕਿਹਾ ਕਿ 34 ਸਾਲਾ ਵਿੱਚ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਲਈ ਬੜੀਆਂ ਪੇਸ਼ਕਸ਼ਾਂ ਹੋਈਆਂ ਪਰ ਉਹ ਨਾ ਆਏ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਵਾਲੀ ਮੁਹਿੰਮ ਕਾਫੀ ਅਸਰਦਾਰ ਸੀ ਤੇ ਅੱਜ ਵੀ ਇਸ ਦੀ ਲੋੜ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement