PMJDY ਦੇ ਸੱਤ ਸਾਲ ਪੂਰੇ, ਹੁਣ ਤੱਕ ਖੋਲ੍ਹੇ ਗਏ 43.04 ਕਰੋੜ ਖਾਤੇ, ਪੀਐਮ ਮੋਦੀ ਨੇ ਜ਼ਾਹਰ ਕੀਤੀ ਖੁਸ਼ੀ
ਪ੍ਰਧਾਨ ਮੰਤਰੀ ਜਨ-ਧਨ ਯੋਜਨਾ (PMJDY) ਨੂੰ ਸੱਤ ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਪੀਐਮ ਮੋਦੀ ਨੇ ਟਵੀਟ ਕੀਤਾ ਕਿ ਇਸ ਪਹਿਲਕਦਮੀ ਨੇ ਭਾਰਤ ਦੇ ਵਿਕਾਸ ਦੀ ਗਤੀ ਨੂੰ ਬਦਲ ਦਿੱਤਾ ਹੈ। PMJDY ਸਕੀਮ 2014 ਵਿੱਚ ਸ਼ੁਰੂ ਕੀਤੀ ਗਈ ਸੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਜਨ-ਧਨ ਯੋਜਨਾ (PMJDY) ਦੇ ਸੱਤ ਸਾਲਾਂ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਨਾਹ ਸਿਰਫ ਭਾਰਤ ਦੇ ਵਿਕਾਸ ਦੀ ਗਤੀ ਨੂੰ ਹਮੇਸ਼ਾ ਦੇ ਲਈ ਬਦਲ ਦਿੱਤਾ ਹੈ, ਸਗੋਂ ਇਸ ਨਾਲ ਅਣਗਿਣਤ ਭਾਰਤੀਆਂ ਦਾ ਵਿੱਤੀ ਸਮਾਵੇਸ਼ਨ, ਸਨਮਾਨ ਦਾ ਜੀਵਨ ਅਤੇ ਸ਼ਕਤੀਕਰਨ ਹਾਸਲ ਹੋਇਆ ਹੈ।
ਦੱਸ ਦਈਏ ਕਿ ਦੇਸ਼ ਦੇ ਨਾਗਰਿਕਾਂ ਨੂੰ ਬੈਂਕਿੰਗ ਸਹੂਲਤਾਂ ਤੱਕ ਸਰਵ ਵਿਆਪਕ ਪਹੁੰਚ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਵਲੋਂ ਸਾਲ 2014 ਵਿੱਚ ਸ਼ੁਰੂ ਕੀਤੀ ਗਈ PMJDY ਨੇ 28 ਅਗਸਤ 2021 ਨੂੰ ਸੱਤ ਸਾਲ ਪੂਰੇ ਕਰ ਲਏ ਹਨ।
ਪੀਐਮ ਮੋਦੀ ਨੇ ਜਨ ਧਨ ਯੋਜਨਾ ਦੇ ਸੱਤ ਸਾਲ ਪੂਰੇ ਹੋਣ ‘ਤੇ ਕੀਤਾ ਟਵੀਟ
ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, “ਅੱਜ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਸੱਤ ਸਾਲ ਹੋ ਗਏ ਹਨ। ਇੱਕ ਅਜਿਹੀ ਪਹਿਲ ਜਿਸ ਨੇ ਭਾਰਤ ਦੇ ਵਿਕਾਸ ਦੀ ਗਤੀ ਨੂੰ ਸਦਾ ਲਈ ਬਦਲ ਦਿੱਤਾ। ਇਸ ਯੋਜਨਾ ਨੇ ਵਿੱਤੀ ਸ਼ਮੂਲੀਅਤ ਅਤੇ ਸਨਮਾਨਜਨਕ ਜੀਵਨ ਨੂੰ ਯਕੀਨੀ ਬਣਾਉਂਦੇ ਹੋਏ ਅਣਗਿਣਤ ਭਾਰਤੀਆਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਇਆ ਹੈ। ਜਨ ਧਨ ਯੋਜਨਾ ਨੇ ਪਾਰਦਰਸ਼ਤਾ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕੀਤੀ ਹੈ।"
Today we mark seven years of #PMJanDhan, an initiative that has forever transformed India’s development trajectory. It has ensured financial inclusion and a life of dignity as well as empowerment for countless Indians. Jan Dhan Yojana has also helped further transparency.
— Narendra Modi (@narendramodi) August 28, 2021
ਯੋਜਨਾ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਦੀ ਕਰੋ ਸ਼ਲਾਘਾ
ਇਸ ਮੌਕੇ ਪੀਐਮ ਨੇ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਯੋਜਨਾ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ ਅਤੇ ਕਿਹਾ, "ਉਨ੍ਹਾਂ ਦੇ ਯਤਨਾਂ ਨੇ ਭਾਰਤ ਦੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਯਕੀਨੀ ਬਣਾਇਆ ਹੈ।"
ਜਾਣੋ ਕੀ ਹੈ ਪ੍ਰਧਾਨ ਮੰਤਰੀ ਜਨ ਧਨ ਯੋਜਨਾ
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਲਾਂਚ ਕੀਤਾ ਸੀ। ਇਸ ਯੋਜਨਾ ਦੇ ਤਹਿਤ ਦੇਸ਼ ਦੇ ਗਰੀਬਾਂ ਦਾ ਖਾਤਾ ਬੈਂਕਾਂ, ਡਾਕਘਰਾਂ ਅਤੇ ਰਾਸ਼ਟਰੀਕ੍ਰਿਤ ਬੈਂਕਾਂ ਵਿੱਚ ਜ਼ੀਰੋ ਬੈਲੇਂਸ 'ਤੇ ਖੋਲ੍ਹਿਆ ਜਾਂਦਾ ਹੈ। ਜਿਨ੍ਹਾਂ ਖਾਤਿਆਂ ਨਾਲ ਆਧਾਰ ਕਾਰਡ ਲਿੰਕ ਕੀਤਾ ਜਾਵੇਗਾ ਉਨ੍ਹਾਂ ਨੂੰ 6 ਮਹੀਨਿਆਂ ਬਾਅਦ ਓਵਰਡਰਾਫਟ ਦੀ ਸਹੂਲਤ, 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ, ਜੀਵਨ ਸਹੂਲਤਾਂ ਸਮੇਤ ਕਈ ਸਹੂਲਤਾਂ ਦਿੱਤੀਆਂ ਗਈਆਂ। ਜਨ ਧਨ ਖਾਤਾ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 43 ਕਰੋੜ ਤੋਂ ਵੱਧ ਖਾਤੇ ਖੋਲ੍ਹੇ ਜਾ ਚੁੱਕੇ ਹਨ। ਸਰਕਾਰ ਇਸ ਖਾਤੇ ਰਾਹੀਂ ਗਰੀਬਾਂ ਦੀ ਹੋਰ ਮਦਦ ਕਰ ਸਕਦੀ ਹੈ।
ਇਹ ਵੀ ਪੜ੍ਹੋ: ਗੱਡੀਆ ਦੇ ਟ੍ਰਾਂਸਫਰ ਦੀ ਸਮੱਸਿਆ ਖ਼ਤਮ, BH ਸੀਰੀਜ਼ ਲਾਂਚ, ਜਾਣੋ ਵਧੇਰੇ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin