ਪੜਚੋਲ ਕਰੋ
Advertisement
'ਪੀਐਮ ਮੋਦੀ ਨੋਬਲ ਸ਼ਾਂਤੀ ਪੁਰਸਕਾਰ ਲਈ ਸਭ ਤੋਂ ਵੱਡੇ ਦਾਅਵੇਦਾਰ , ਰੂਸ ਨੂੰ ਜੰਗ ਰੋਕਣ ਲਈ...' ਬੋਲੇ ਨੋਬਲ ਕਮੇਟੀ ਦੇ ਲੀਡਰ
Nobel Prize For PM Modi : ਯੂਰਪ ਵਿੱਚ ਰੂਸ-ਯੂਕਰੇਨ ਯੁੱਧ (Russia Ukraine War) ਨੂੰ ਰੁਕਵਾਉਣ ਲਈ ਭਾਰਤ ਦੇ ਯਤਨਾਂ ਦੀ ਨੋਬਲ ਪੁਰਸਕਾਰ ਕਮੇਟੀ ਨੇ ਸ਼ਲਾਘਾ ਕੀਤੀ ਹੈ। ਨੋਬਲ ਕਮੇਟੀ ਦੇ ਡਿਪਟੀ ਲੀਡਰ
Nobel Prize For PM Modi : ਯੂਰਪ ਵਿੱਚ ਰੂਸ-ਯੂਕਰੇਨ ਯੁੱਧ (Russia Ukraine War) ਨੂੰ ਰੁਕਵਾਉਣ ਲਈ ਭਾਰਤ ਦੇ ਯਤਨਾਂ ਦੀ ਨੋਬਲ ਪੁਰਸਕਾਰ ਕਮੇਟੀ ਨੇ ਸ਼ਲਾਘਾ ਕੀਤੀ ਹੈ। ਨੋਬਲ ਕਮੇਟੀ ਦੇ ਡਿਪਟੀ ਲੀਡਰ ਅਸਲੇ ਤੋਜੇ (Asle Toje) ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਨੂੰ ਜੰਗ ਬਾਰੇ ਸਮਝਾਇਆ ਹੈ, ਉਹ ਸ਼ਲਾਘਾਯੋਗ ਹੈ। ਉਸ ਨੇ ਬਿਨਾਂ ਕੋਈ ਧਮਕੀ ਦਿੱਤੇ ਪਰਮਾਣੂ ਯੁੱਧ ਦੇ ਨਤੀਜਿਆਂ ਬਾਰੇ ਸਖ਼ਤ ਸੰਦੇਸ਼ ਦਿੱਤਾ, ਸਾਨੂੰ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਅਜਿਹੇ ਹੋਰ ਨੇਤਾਵਾਂ ਦੀ ਲੋੜ ਹੈ।
ਇਹ ਵੀ ਪੜ੍ਹੋ : ਵਿਅਕਤੀ ਨੇ ਆਪਣੀ ਅਸਲੀ ਭੈਣ ਨਾਲ ਕਰਵਾਇਆ ਵਿਆਹ, ਦਿੱਤਾ ਦੋ ਬੱਚਿਆਂ ਨੂੰ ਜਨਮ, 6 ਸਾਲ ਬਾਅਦ ਸਾਹਮਣੇ ਆਇਆ ਅਜੀਬ ਸੱਚ!
'ਮੋਦੀ ਬੇਹੱਦ ਭਰੋਸੇਮੰਦ ਨੇਤਾ, ਉਹ ਸ਼ਾਂਤੀ ਸਥਾਪਿਤ ਕਰ ਸਕਦੇ ਹਨ'
ਭਾਰਤੀ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਦੇ ਹੋਏ ਨੋਬਲ ਕਮੇਟੀ ਦੇ ਨੇਤਾ ਆਸਲ ਟੋਜੇ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਬਲ ਸ਼ਾਂਤੀ ਪੁਰਸਕਾਰ ਦੇ ਮਜ਼ਬੂਤ ਦਾਅਵੇਦਾਰ ਹੋ ਸਕਦੇ ਹਨ।" ਅਸਲੇ ਤੋਜੇ ਨੇ ਕਿਹਾ ਕਿ ਪੀਐਮ ਮੋਦੀ ਬਹੁਤ ਭਰੋਸੇਮੰਦ ਨੇਤਾ ਹਨ, ਜੋ ਸ਼ਾਂਤੀ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦੁਨੀਆ ਦੇ ਵੱਡੇ ਸਿਆਸਤਦਾਨਾਂ ਵਿੱਚੋਂ ਇੱਕ ਹਨ ਅਤੇ ਸ਼ਾਂਤੀ ਲਈ ਵੱਡਾ ਯੋਗਦਾਨ ਪਾ ਰਹੇ ਹਨ। ਅਸਲੇ ਤੋਜੇ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਇਹ ਕਹਿਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ ਕਿ 'ਇਹ ਯੁੱਧ ਦਾ ਦੌਰ ਨਹੀਂ ਹੈ'।
'ਭਾਰਤ ਸ਼ਾਂਤੀ ਦੀ ਵਿਰਾਸਤ , ਇਸ ਦਾ ਮਹਾਂਸ਼ਕਤੀ ਬਣਨਾ ਯਕੀਨੀ'
ਨੋਬਲ ਕਮੇਟੀ ਦੇ ਨੇਤਾ ਨੇ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਵੀ ਸ਼ਲਾਘਾ ਕੀਤੀ। ਅਸਲੇ ਤੋਜੇ ਨੇ ਭਾਰਤ ਨੂੰ ਸ਼ਾਂਤੀ ਦੀ ਵਿਰਾਸਤ ਦੱਸਦਿਆਂ ਕਿਹਾ ਕਿ ਭਾਰਤ ਇੱਕ ਮਹਾਂਸ਼ਕਤੀ ਬਣਨਾ ਤੈਅ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੀਐਮ ਮੋਦੀ ਜੰਗ ਨੂੰ ਰੋਕਣ ਲਈ ਸਭ ਤੋਂ ਭਰੋਸੇਮੰਦ ਨੇਤਾ ਹਨ ਅਤੇ ਉਹ ਯਕੀਨੀ ਤੌਰ 'ਤੇ ਦੁਨੀਆ ਵਿਚ ਸ਼ਾਂਤੀ ਸਥਾਪਿਤ ਕਰ ਸਕਦੇ ਹਨ।
'ਏਬੀਪੀ ਨਿਊਜ਼' ਨਾਲ ਗੱਲਬਾਤ 'ਚ ਅਸਲੇ ਤੋਜੇ ਨੇ ਕਿਹਾ, ''ਮੈਨੂੰ ਖੁਸ਼ੀ ਹੈ ਕਿ ਮੋਦੀ ਨਾ ਸਿਰਫ ਭਾਰਤ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਹੇ ਹਨ, ਸਗੋਂ ਉਨ੍ਹਾਂ ਮੁੱਦਿਆਂ 'ਤੇ ਵੀ ਕੰਮ ਕਰ ਰਹੇ ਹਨ ਜੋ ਵਿਸ਼ਵ 'ਚ ਸ਼ਾਂਤੀ ਲਈ ਮਹੱਤਵਪੂਰਨ ਹਨ। ਸਿੱਖਣ ਦੀ ਲੋੜ ਹੈ। ਭਾਰਤ ਇੱਕ ਮਹਾਂਸ਼ਕਤੀ ਬਣ ਜਾਵੇਗਾ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement