PM Modi Deoghar Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਵਘਰ ਹਵਾਈ ਅੱਡੇ ਦਾ ਕੀਤਾ ਉਦਘਾਟਨ, ਸੀਐਮ ਸੋਰੇਨ ਨੇ ਕਹੀ ਇਹ ਗੱਲ
Deoghar News: ਝਾਰਖੰਡ ਦੇ ਸੀਐਮ ਹੇਮੰਤ ਸੋਰੇਨ ਨੇ ਕਿਹਾ ਕਿ 2010 ਵਿੱਚ ਦੇਖਿਆ ਗਿਆ ਦੇਵਘਰ ਏਅਰਪੋਰਟ ਦਾ ਸੁਪਨਾ ਪੀਐਮ ਮੋਦੀ ਨੇ ਪੂਰਾ ਕਰ ਦਿੱਤਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।
PM Modi inaugurates Deoghar Airport: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi)ਦੇਵਘਰ ਪਹੁੰਚ ਚੁੱਕੇ ਹਨ। ਉਨ੍ਹਾਂ ਇੱਥੇ ਨਵੇਂ ਬਣੇ ਦੇਵਘਰ ਹਵਾਈ ਅੱਡੇ (Deoghar Airport) ਅਤੇ ਏਮਜ਼ ਦਾ ਉਦਘਾਟਨ ਕੀਤਾ। ਇਸ ਮੌਕੇ ਝਾਰਖੰਡ (Jharkhand) ਦੇ ਰਾਜਪਾਲ ਰਮੇਸ਼ ਬੈਸ, ਮੁੱਖ ਮੰਤਰੀ ਹੇਮੰਤ ਸੋਰੇਨ (Hemant Soren), ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਤੋਂ ਇਲਾਵਾ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਮੌਜੂਦ ਸਨ। ਇਸ ਤੋਂ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਜੌਹਰ ਤੋਂ ਸਾਰਿਆਂ ਦਾ ਸਵਾਗਤ ਕੀਤਾ। ਦੇਵਘਰ ਹਵਾਈ ਅੱਡੇ 'ਤੇ ਉਨ੍ਹਾਂ ਕਿਹਾ ਕਿ ਇਹ ਦਿਨ ਇਤਿਹਾਸਕ ਹੈ। ਦੇਵਘਰ ਹਵਾਈ ਅੱਡੇ ਦਾ ਅੱਜ ਰਸਮੀ ਉਦਘਾਟਨ ਕੀਤਾ ਜਾ ਰਿਹਾ ਹੈ। ਸੂਬੇ ਦੇ ਵਿਕਾਸ ਵਿੱਚ ਸੜਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸਾਹਿਬਗੰਜ ਵਿੱਚ ਪਾਣੀ ਵਾਲੀ ਸੜਕ ਤਿਆਰ ਹੈ। ਇਸ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ।
'ਪ੍ਰਧਾਨ ਮੰਤਰੀ ਮੋਦੀ ਨੇ ਪੂਰਾ ਕੀਤਾ ਆਪਣਾ ਸੁਪਨਾ'
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ 2010 'ਚ ਦੇਖਿਆ ਗਿਆ ਦੇਵਘਰ ਹਵਾਈ ਅੱਡੇ ਦਾ ਸੁਪਨਾ ਪੀਐੱਮ ਮੋਦੀ ਨੇ ਪੂਰਾ ਕਰ ਦਿੱਤਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।
Deoghar | The dream of this airport which was visioned in 2010 has been fulfilled by PM Modi. It's a matter of pride for us, says Jharkhand CM Hemant Soren pic.twitter.com/tdFWGagqIa
— ANI (@ANI) July 12, 2022
ਬਿਹਾਰ ਅਤੇ ਪੱਛਮੀ ਬੰਗਾਲ ਨੂੰ ਵੀ ਲਾਭ ਮਿਲੇਗਾ
ਦੇਵਘਰ 'ਚ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਵੇਂ ਝਾਰਖੰਡ ਤੋਂ ਸ਼ੁਰੂ ਹੋ ਰਹੇ ਹਨ, ਪਰ ਬਿਹਾਰ ਅਤੇ ਪੱਛਮੀ ਬੰਗਾਲ ਦੇ ਕਈ ਖੇਤਰਾਂ ਨੂੰ ਵੀ ਇਨ੍ਹਾਂ ਦਾ ਸਿੱਧਾ ਫਾਇਦਾ ਹੋਵੇਗਾ। ਇਹ ਪ੍ਰੋਜੈਕਟ ਪੂਰਬੀ ਭਾਰਤ ਦੇ ਵਿਕਾਸ ਨੂੰ ਵੀ ਹੁਲਾਰਾ ਦੇਣਗੇ। ਰਾਜਾਂ ਤੋਂ ਵਿਕਾਸ ਕਰਕੇ ਦੇਸ਼ ਦਾ ਵਿਕਾਸ ਹੁੰਦਾ ਹੈ, ਇਸ ਸੋਚ ਨਾਲ ਦੇਸ਼ ਪਿਛਲੇ 8 ਸਾਲਾਂ ਤੋਂ ਕੰਮ ਕਰ ਰਿਹਾ ਹੈ।
We had dreamt of Deoghar airport for a long time, it's being fulfilled now. These projects will make the lives of people easy. The development projects worth Rs 16,800 crores will improve connectivity, tourism and trade prospects of the state: PM Modi in Deoghar, Jharkhand pic.twitter.com/rSYTVZUCHi
— ANI (@ANI) July 12, 2022
ਪੀਐਮ ਮੋਦੀ ਨੇ ਕਿਹਾ ਕਿ ਬਾਬਾ ਧਾਮ ਵਿੱਚ ਆ ਕੇ ਸਾਰਿਆਂ ਦਾ ਮਨ ਖੁਸ਼ ਹੋ ਜਾਂਦਾ ਹੈ। ਅੱਜ ਸਾਨੂੰ ਸਾਰਿਆਂ ਨੂੰ ਦੇਵਘਰ ਤੋਂ ਝਾਰਖੰਡ ਦੇ ਵਿਕਾਸ ਨੂੰ ਹੁਲਾਰਾ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਾਬਾ ਬੈਦਿਆਨਾਥ ਦੇ ਆਸ਼ੀਰਵਾਦ ਨਾਲ 16,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ। ਇਸ ਨਾਲ ਝਾਰਖੰਡ ਦੀ ਆਧੁਨਿਕ ਕਨੈਕਟੀਵਿਟੀ, ਊਰਜਾ, ਸਿਹਤ, ਵਿਸ਼ਵਾਸ ਅਤੇ ਸੈਰ-ਸਪਾਟੇ ਨੂੰ ਬਹੁਤ ਉਤਸ਼ਾਹ ਮਿਲੇਗਾ।