ਅਮਰੀਕਾ ਤੋਂ ਭਾਰਤ ਲਈ ਰਵਾਨਾ ਹੋਏ ਮੋਦੀ, ਆਪਣੇ ਨਾਲ ਲਿਆ ਰਹੇ ਤੋਹਫ਼ੇ 'ਚ ਮਿਲੀਆਂ ਕਲਾਕ੍ਰਿਤੀਆਂ
ਪੀਐਮ ਮੋਦੀ ਐਤਵਾਰ ਜਦੋਂ ਦੇਸ਼ ਪਰਤਣਗੇ ਤਾਂ ਆਪਣੇ ਨਾਲ 157 ਪ੍ਰਾਚੀਨ ਕਲਾਕ੍ਰਿਤੀਆਂ ਤੇ ਚੀਜ਼ਾਂ ਲੈਕੇ ਆਉਣਗੇ। ਅਮਰੀਕਾ ਨੇ ਇਨ੍ਹਾਂ ਕਲਾਕ੍ਰਿਤੀਆਂ ਤੇ ਵਸਤੂਆਂ ਨੂੰ ਪ੍ਰਧਾਨ ਮੰਤਰੀ ਨੂੰ ਭੇਂਟ ਕੀਤਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਨੀਵਾਰ ਨਿਊਯਾਰਕ ਦੇ ਜੌਨ ਐਫ ਕੈਨੇਡੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋ ਗਏ। ਚਾਰ ਦਿਨਾਂ ਆਪਣੀ ਅਮਰੀਕੀ ਯਾਤਰਾ ਤੋਂ ਬਾਅਦ ਅੱਜ ਉਹ ਦੇਸ਼ ਪਰਤਣਗੇ। ਉਹ ਅੱਜ ਸਵੇਰੇ ਸਾਢੇ 11 ਵਜੇ ਦਿੱਲੀ ਪਹੁੰਚਣਗੇ। ਪੀਐਮ ਮੋਦੀ ਬੁੱਧਵਾਰ ਚਾਰ ਦਿਨਾਂ ਦੌਰੇ 'ਤੇ ਅਮਰੀਕਾ ਰਵਾਨਾ ਹੋਏ ਸਨ।
ਇਸ ਯਾਤਰਾ 'ਚ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਦੇ ਨਾਲ ਦੋ-ਪੱਖੀ ਵਾਰਤਾ, ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਮੁਲਾਕਾਤ, ਵਿਅਕਤਗੀਤ ਤੌਰ 'ਤੇ ਪਹਿਲਾਂ ਕੁਆਡ ਲੀਡਰ ਸ਼ਿਖਰ ਸ਼ੰਮੇਲਨ 'ਚ ਹਿੱਸਾ ਲਿਆ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਵੀ ਕੀਤਾ।
ਅਮਰੀਕਾ ਤੋਂ ਲੈਕੇ ਆਏ 157 ਕਲਾਕ੍ਰਿਤੀਆਂ
ਪੀਐਮ ਮੋਦੀ ਐਤਵਾਰ ਜਦੋਂ ਦੇਸ਼ ਪਰਤਣਗੇ ਤਾਂ ਆਪਣੇ ਨਾਲ 157 ਪ੍ਰਾਚੀਨ ਕਲਾਕ੍ਰਿਤੀਆਂ ਤੇ ਚੀਜ਼ਾਂ ਲੈਕੇ ਆਉਣਗੇ। ਅਮਰੀਕਾ ਨੇ ਇਨ੍ਹਾਂ ਕਲਾਕ੍ਰਿਤੀਆਂ ਤੇ ਵਸਤੂਆਂ ਨੂੰ ਪ੍ਰਧਾਨ ਮੰਤਰੀ ਨੂੰ ਭੇਂਟ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਤੋਂ ਜ਼ਿਆਦਾਤਰ ਕਲਾਕ੍ਰਿਤੀਆਂ ਤੇ ਚੀਜ਼ਾਂ 11ਵੀਂ ਤੋਂ 14ਵੀਂ ਸ਼ਤਾਬਦੀ ਦਰਮਿਆਨ ਦੀਆਂ ਹਨ। ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਨ੍ਹਾਂ ਕਲਾਕ੍ਰਿਤੀਆਂ ਲਈ ਅਮਰੀਕਾ ਦਾ ਧੰਨਵਾਦ ਕੀਤਾ ਹੈ। ਪੀਐਮਓ ਮੁਤਾਬਕ ਪ੍ਰਧਾਨ ਮੰਤਰੀ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਚੋਰੀ, ਗੈਰ-ਕਾਨੂੰਨੀ ਵਪਾਰ ਤੇ ਸੰਸਕ੍ਰਿਤਕ ਵਸਤੂਆਂ ਦੀ ਤਸਕਰੀ ਨੂੰ ਰੋਕਣ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ।
ਇਨ੍ਹਾਂ 157 ਕਲਾਕ੍ਰਿਤੀਆਂ ਚ 10ਵੀਂ ਸ਼ਤਾਬਦੀ ਦੀ ਬਲੂਆ ਪੱਥਰ ਨਾਲ ਤਿਆਰ ਕੀਤੀ ਗਈ ਡੇਢ ਮੀਟਰ ਦੀ ਨੱਕਾਸ਼ੀ ਤੋਂ ਲੈਕੇ 12ਵੀਂ ਸ਼ਤਾਬਦੀ ਦੀ ਤਾਂਬੇ ਦੀ 8.5 ਸੈਂਟੀਮੀਟਰ ਉੱਚੀ ਨਟਰਾਜ ਦੀ ਮੂਰਤੀ ਸ਼ਾਮਲ ਹੈ। ਪੀਐਮਓ ਨੇ ਕਿਹਾ, 'ਇਨ੍ਹਾਂ 'ਚੋਂ ਜ਼ਿਆਦਾਤਰ ਵਸਤੂਆਂ 11ਵੀਂ ਤੇ 14ਵੀਂ ਸ਼ਤਾਬਦੀ ਦੀਆਂ ਹਨ। ਇਨ੍ਹਾਂ 'ਚ ਮਨੁੱਖ ਰੂਪੀ ਤਾਂਬੇ ਦੀ 2000 ਈਸਾ ਪੂਰਵ ਵਸਤੂ ਜਾਂ ਦੂਜੀ ਸ਼ਤਾਬਦੀ ਦੀ ਟੈਰਾਕੋਟਾ ਦਾ ਫੁੱਲਦਾਨ ਹੈ।'
ਕਰੀਬ 71 ਪ੍ਰਾਚੀਨ ਕਲਾਕ੍ਰਿਤੀਆਂ ਸੰਸਕ੍ਰਿਤਕ ਹਨ। ਉੱਥੇ ਹੀ ਬਾਕੀ ਛੋਟੀਆਂ ਮੂਰਤੀਆਂ ਹਨ ਜਿੰਨ੍ਹਾਂ ਦਾ ਸਬੰਧ ਹਿੰਦੂ, ਬੁੱਧ, ਜੈਨ ਧਰਮ ਨਾਲ ਹੈ। ਇਹ ਸਾਰੀਆਂ ਧਾਤੂ, ਪੱਥਰ ਤੇ ਟੈਰਾਕੋਟਾ ਤੋਂ ਬਣੀਆਂ ਹਨ। ਕਈ ਹੋਰ ਕਲਾਕ੍ਰਿਤੀਆਂ ਵੀ ਹਨ ਜਿੰਨ੍ਹਾਂ 'ਚ ਘੱਟ ਲੋਕਪ੍ਰਿਯ ਕਨਕਲਾਮੂਰਤੀ, ਬ੍ਰਹਮੀ ਤੇ ਨੰਦੀਕੇਸਾ ਸ਼ਾਮਿਲ ਹਨ। ਪੀਐਮਓ ਨੇ ਕਿਹਾ ਕਿ ਇਹ ਦੇਸ਼ ਦੀਆਂ ਪ੍ਰਾਚੀਨ ਕਲਾਕ੍ਰਿਤੀਆਂ ਤੇ ਵਸਤੂਆਂ ਨੂੰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਦੇਸ਼ ਵਾਪਸ ਲਿਆਉਣ ਦਾ ਕੇਂਦਰ ਸਰਕਾਰ ਦੇ ਯਤਨਾਂ ਦਾ ਹਿੱਸਾ ਹੈ।