ਪੜਚੋਲ ਕਰੋ

ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

PM Modi in Punjab: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਤੇ ਜਲੰਧਰ ਦਾ ਦੌਰਾ ਕਰ ਰਹੇ ਹਨ। ਇਸ ਦੌਰੇ ਦੌਰਾਨ, ਉਹ 12,070 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ।

PM Modi in Punjab: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਤੇ ਜਲੰਧਰ ਦਾ ਦੌਰਾ ਕਰ ਰਹੇ ਹਨ। ਇਸ ਦੌਰੇ ਦੌਰਾਨ, ਉਹ 12,070 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਚੰਡੀਗੜ੍ਹ ‘ਚ ਇੱਕ ਜਨ ਸਭ ਨੂੰ ਸੰਬੋਧਨ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਰੇਲਵੇ ਤੇ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਮੁੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਜਲੰਧਰ ਜਾਣਗੇ।

ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਤੇ ਜਲੰਧਰ ਵਿੱਚ 10,000 ਤੋਂ ਵੱਧ ਪੁਲਿਸ ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਦੋਵਾਂ ਸ਼ਹਿਰਾਂ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਤੇ ਸਿਰਫ਼ ਵੈਧ ਐਂਟਰੀ ਪਾਸ ਵਾਲੇ ਲੋਕਾਂ ਨੂੰ ਹੀ ਇਸ ਸਮਾਗਮ ‘ਚ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।

ਪ੍ਰਧਾਨ ਮੰਤਰੀ ਚੰਡੀਗੜ੍ਹ ਹਵਾਈ ਅੱਡੇ ‘ਤੇ ਦੁਪਹਿਰ 1:15 ਵਜੇ ਪਹੁੰਚਣਗੇ। ਉੱਥੋਂ ਉਹ ਹੈਲੀਕਾਪਟਰ ਰਾਹੀਂ ਰਾਜਿੰਦਰਾ ਪਾਰਕ ਰਾਹੀਂ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਜਾਣਗੇ।

ਪੀਈਸੀ ਕੈਂਪਸ ਵਿਖੇ, ਉਹ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ 10 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਸਮਾਗਮ ਲਈ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਏਅਰ-ਕੰਡੀਸ਼ਨਡ ਟੈਂਟ ਲਗਾਇਆ, ਜਿਸ ‘ਚ ਲਗਭਗ 7,500 ਲੋਕਾਂ ਲਈ ਬੈਠਣ ਦੀ ਵਿਵਸਥਾ ਹੈ।

ਚੰਡੀਗੜ੍ਹ ਸਮਾਗਮ ਤੋਂ ਬਾਅਦ, ਪ੍ਰਧਾਨ ਮੰਤਰੀ ਜਲੰਧਰ ਲਈ ਰਵਾਨਾ ਹੋਣਗੇ ਤੇ ਲਗਭਗ ਦੁਪਹਿਰ 3:40 ‘ਤੇ ਪੀਏਪੀ ਗ੍ਰਾਊਂਡ ‘ਚ ਪਹੁੰਚਣਗੇ। ਇਸ ਤੋਂ ਬਾਅਦ, ਉਹ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਪੁਨਰਵਿਕਸਿਤ ਇਮਾਰਤ ਦਾ ਉਦਘਾਟਨ ਕਰਨਗੇ। ਉਹ ਅੰਮ੍ਰਿਤਸਰ-ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿਖਾਉਣਗੇ ਤੇ ਦੇਸ਼ ਭਰ ਵਿੱਚ 75 ਪੁਨਰਵਿਕਸਿਤ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ।

ਸ਼ਾਮ ਨੂੰ ਆਯੋਜਿਤ ਇੱਕ ਜਨ ਸਭ ‘ਚ, ਪ੍ਰਧਾਨ ਮੰਤਰੀ 5,470 ਰੁਪਏ ਕਰੋੜ ਤੋਂ ਵੱਧ ਦੇ ਸੜਕ ਤੇ ਰੇਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਨੀਂਹ ਪੱਥਰ ਰੱਖਣਗੇ।

ਪੰਜਾਬ ਚੋਣਾਂ ਦੀ ਤਿਆਰੀ

ਪ੍ਰਧਾਨ ਦੀ ਦੌਰੇ ਦੇ ਮੱਦੇਨਜ਼ਰ ਦੋਵਾਂ ਸ਼ਹਿਰਾਂ ‘ਚ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵੈਧ ਪਾਸ ਵਾਲੇ ਲੋਕਾਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ। ਆਵਾਜਾਈ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਸੁਰੱਖਿਆ ਏਜੰਸੀਆਂ ਪੂਰੇ ਸਮਾਗਮ ‘ਤੇ ਨਜ਼ਰ ਰੱਖਣਗੀਆਂ। ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਨੂੰ ਰਾਜਨੀਤਿਕ ਤੌਰ ‘ਤੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਨੂੰ ਸੂਬੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Advertisement

ਟਾਪ ਹੈਡਲਾਈਨ

ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
Jodhpur : ਜੇਲ੍ਹ 'ਚ ਸਜੇਗਾ ਵਿਆਹ ਦਾ ਮੰਡਪ , ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ 2 ਕੈਦੀ ਲੈਣਗੇ ਸੱਤ ਫੇਰੇ
Jodhpur : ਜੇਲ੍ਹ 'ਚ ਸਜੇਗਾ ਵਿਆਹ ਦਾ ਮੰਡਪ , ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ 2 ਕੈਦੀ ਲੈਣਗੇ ਸੱਤ ਫੇਰੇ
 Jagannath Rath Yatra :  ਜਗਨਨਾਥ ਰਥ ਯਾਤਰਾ ਦੌਰਾਨ  ਭਗਦੜ ਵਰਗੇ ਹਾਲਾਤ, 1 ਵਿਅਕਤੀ ਦੀ ਮੌਤ, 200 ਤੋਂ ਵੱਧ ਹਸਪਤਾਲ 'ਚ ਦਾਖਲ
 Jagannath Rath Yatra :  ਜਗਨਨਾਥ ਰਥ ਯਾਤਰਾ ਦੌਰਾਨ  ਭਗਦੜ ਵਰਗੇ ਹਾਲਾਤ, 1 ਵਿਅਕਤੀ ਦੀ ਮੌਤ, 200 ਤੋਂ ਵੱਧ ਹਸਪਤਾਲ 'ਚ ਦਾਖਲ
Advertisement

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget