ਪੜਚੋਲ ਕਰੋ

PM ਮੋਦੀ ਨੇ Vantara Wildlife ਦਾ ਕੀਤਾ ਉਦਘਾਟਨ, ਵਿਸ਼ਵ ਪੱਧਰੀ ਸਹੂਲਤਾਂ ਦਾ ਲਿਆ ਜਾਇਜ਼ਾ, ਆਪਣੇ ਹੱਥਾਂ ਨਾਲ ਬਾਘ, ਸ਼ੇਰ ਤੇ ਗੈਂਡੇ ਦੇ ਬੱਚਿਆਂ ਨੂੰ ਪਿਆਇਆ ਦੁੱਧ

ਵੰਤਾਰਾ ਪਹੁੰਚਣ 'ਤੇ, ਅੰਬਾਨੀ ਪਰਿਵਾਰ ਨੇ ਪ੍ਰਧਾਨ ਮੰਤਰੀ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਖਾਂ ਦੀਆਂ ਧੁਨਾਂ, ਮੰਤਰਾਂ ਦੇ ਜਾਪ ਤੇ ਲੋਕ ਕਲਾਕਾਰਾਂ ਦੇ ਗਾਇਨ ਵਿਚਕਾਰ ਵੰਤਾਰਾ ਦਾ ਉਦਘਾਟਨ ਕੀਤਾ। ਨਰਿੰਦਰ ਮੋਦੀ ਨੇ ਕੰਪਲੈਕਸ ਵਿੱਚ ਬਣੇ ਮੰਦਰ ਵਿੱਚ ਹੋਈ ਪੂਜਾ ਵਿੱਚ ਵੀ ਹਿੱਸਾ ਲਿਆ।

PM Modi in Vantara: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਜੰਗਲੀ ਜੀਵ ਦਿਵਸ ਦੇ ਮੌਕੇ 'ਤੇ ਗੁਜਰਾਤ ਦੇ ਜਾਮਨਗਰ ਵਿੱਚ ਸਥਿਤ ਪਸ਼ੂ ਸੰਭਾਲ ਕੇਂਦਰ 'Vantara' ਦਾ ਉਦਘਾਟਨ ਕੀਤਾ। Vantara ਇੱਕ ਕੇਂਦਰ ਹੈ ਜੋ ਜੰਗਲੀ ਜੀਵਾਂ ਦੀ ਸੰਭਾਲ ਤੇ ਪ੍ਰਚਾਰ ਲਈ ਸਮਰਪਿਤ ਹੈ। 
ਪ੍ਰਧਾਨ ਮੰਤਰੀ ਨੇ 3,000 ਏਕੜ ਵਿੱਚ ਫੈਲੇ ਵੰਤਾਰਾ ਵਿਖੇ ਬਹੁਤ ਸਮਾਂ ਬਿਤਾਇਆ ਅਤੇ ਉੱਥੇ ਜਾਨਵਰਾਂ ਲਈ ਬਣੀਆਂ ਵਿਸ਼ਵ ਪੱਧਰੀ ਸਹੂਲਤਾਂ ਦਾ ਜਾਇਜ਼ਾ ਲਿਆ। ਵੰਤਾਰਾ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ (mukesh ambani) ਦੇ ਪੁੱਤਰ ਅਨੰਤ ਅੰਬਾਨੀ (anant ambani) ਦੀ ਪਹਿਲਕਦਮੀ 'ਤੇ ਬਣਾਇਆ ਗਿਆ ਹੈ।

ਵੰਤਾਰਾ ਪਹੁੰਚਣ 'ਤੇ, ਅੰਬਾਨੀ ਪਰਿਵਾਰ ਨੇ ਪ੍ਰਧਾਨ ਮੰਤਰੀ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਖਾਂ ਦੀਆਂ ਧੁਨਾਂ, ਮੰਤਰਾਂ ਦੇ ਜਾਪ ਤੇ ਲੋਕ ਕਲਾਕਾਰਾਂ ਦੇ ਗਾਇਨ ਵਿਚਕਾਰ ਵੰਤਾਰਾ ਦਾ ਉਦਘਾਟਨ ਕੀਤਾ। ਨਰਿੰਦਰ ਮੋਦੀ ਨੇ ਕੰਪਲੈਕਸ ਵਿੱਚ ਬਣੇ ਮੰਦਰ ਵਿੱਚ ਹੋਈ ਪੂਜਾ ਵਿੱਚ ਵੀ ਹਿੱਸਾ ਲਿਆ।

ਵੰਤਾਰਾ ਵਿਖੇ ਜਾਨਵਰਾਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਮਲਟੀ-ਸਪੈਸ਼ਲਿਟੀ ਹਸਪਤਾਲ ਦਾ ਨਿਰੀਖਣ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਡਾਇਗਨੌਸਟਿਕ ਸੂਟ ਵਿੱਚ ਸੀਟੀ ਸਕੈਨ, ਐਮਆਰਆਈ, ਅਲਟਰਾਸਾਊਂਡ ਤੇ ਐਂਡੋਸਕੋਪੀ ਵਰਗੇ ਵਿਸ਼ੇਸ਼ ਡਾਕਟਰੀ ਉਪਕਰਣਾਂ ਦਾ ਲਾਈਵ ਪ੍ਰਦਰਸ਼ਨ ਦੇਖਿਆ। 
ਉਨ੍ਹਾਂ ਨੇ ਜਾਨਵਰਾਂ ਲਈ ਬਣਾਏ ਗਏ ਆਈਸੀਯੂ ਤੇ ਆਪ੍ਰੇਸ਼ਨ ਥੀਏਟਰ ਵਿੱਚ ਵੀ ਦਿਲਚਸਪੀ ਦਿਖਾਈ। ਨਵੇਂ ਜਨਮੇ ਜਾਨਵਰਾਂ ਦੇ ਬੱਚਿਆਂ ਲਈ ਵੰਤਾਰਾ ਵਿਖੇ ਇੱਕ ਨਰਸਰੀ ਵੀ ਸਥਾਪਤ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਵੰਤਾਰਾ ਵਿਖੇ ਕੰਮ ਕਰ ਰਹੇ ਕਰਮਚਾਰੀਆਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਏਸ਼ੀਆਈ ਸ਼ੇਰ ਦੇ ਬੱਚਿਆਂ, ਚਿੱਟੇ ਸ਼ੇਰ ਦੇ ਬੱਚਿਆਂ, ਦੁਰਲੱਭ ਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੇ ਬੱਦਲਾਂ ਵਾਲੇ ਤੇਂਦੁਏ ਦੇ ਬੱਚਿਆਂ ਨੂੰ ਦੇਖਿਆ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਹੱਥਾਂ ਨਾਲ ਚਿੱਟੇ ਸ਼ੇਰ, ਬਾਘ ਅਤੇ ਗੈਂਡੇ ਦੇ ਬੱਚਿਆਂ ਨੂੰ ਦੁੱਧ ਪਿਲਾਇਆ। ਕੇਂਦਰ ਵਿੱਚ ਏਸ਼ੀਆਈ ਸ਼ੇਰ, ਬਰਫ਼ ਦਾ ਤੇਂਦੁਆ, ਇੱਕ ਸਿੰਗ ਵਾਲਾ ਗੈਂਡਾ ਵਰਗੇ ਜਾਨਵਰਾਂ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਈ ਖਤਰਨਾਕ ਜਾਨਵਰਾਂ ਨੂੰ ਨੇੜਿਓਂ ਵੀ ਦੇਖਿਆ। ਇਨ੍ਹਾਂ ਵਿੱਚ ਸੁਨਹਿਰੀ ਬਾਘ, ਚਿੱਟੇ ਸ਼ੇਰ ਤੇ ਬਰਫ਼ੀਲੇ ਤੇਂਦੁਏ ਸ਼ਾਮਲ ਸਨ।

ਵਿਸ਼ਾਲ ਵੰਤਾਰਾ ਵਿੱਚ ਹਰ ਜਾਨਵਰ ਨੂੰ ਆਪਣੀ ਜ਼ਰੂਰਤ ਅਨੁਸਾਰ ਘਰ ਮਿਲਿਆ ਹੋਇਆ ਹੈ। ਜਾਨਵਰਾਂ ਨੂੰ ਕਈ ਕੇਂਦਰਾਂ ਵਿੱਚ ਰੱਖਿਆ ਜਾਂਦਾ ਹੈ ਜਿਵੇਂ ਕਿ ਕਿੰਗਡਮ ਆਫ਼ ਲਾਇਨ, ਕਿੰਗਡਮ ਆਫ਼ ਰੀਪਟਾਈਲਜ਼, ਕਿੰਗਡਮ ਆਫ਼ ਸੀਲ, ਚੀਤਾ ਬ੍ਰੀਡਿੰਗ ਸੈਂਟਰ ਪਰ ਸਭ ਤੋਂ ਵੱਡਾ ਆਕਰਸ਼ਣ ਕੇਂਦਰ ਗਜਨਗਰੀ ਹੈ ਜੋ ਹਾਥੀਆਂ ਲਈ ਲਗਭਗ 1 ਹਜ਼ਾਰ ਏਕੜ ਵਿੱਚ ਬਣਿਆ ਹੈ। ਇੱਥੇ 240 ਤੋਂ ਵੱਧ ਬਚਾਏ ਗਏ ਜਾਂ ਬਿਮਾਰ ਹਾਥੀਆਂ ਨੂੰ ਰੱਖਿਆ ਗਿਆ ਹੈ। ਇਹ ਹਾਥੀ ਜਿਨ੍ਹਾਂ ਨੂੰ ਅਣਗਹਿਲੀ ਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ, ਵੰਤਾਰਾ ਵਿਖੇ ਵਿਸ਼ਵ ਪੱਧਰੀ ਪਸ਼ੂ ਚਿਕਿਤਸਾ ਇਲਾਜ ਅਤੇ ਦੇਖਭਾਲ ਪ੍ਰਾਪਤ ਕਰਦੇ ਹਨ। ਵੰਤਾਰਾ ਵਿੱਚ ਹਾਥੀਆਂ ਲਈ ਦੁਨੀਆ ਦਾ ਸਭ ਤੋਂ ਵੱਡਾ ਹਸਪਤਾਲ ਵੀ ਹੈ। ਹਾਥੀਆਂ ਲਈ ਤਲਾਬ ਅਤੇ ਜੈਕੂਜ਼ੀ ਵਰਗੀਆਂ ਸਹੂਲਤਾਂ ਵੀ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਬਾਥਰੂਮ ‘ਚ ਦੋ ਵਾਰ ਬੇਹੋਸ਼ ਹੋਏ ਸਾਬਕਾ ਉੱਪਰਾਸ਼ਟਰਪਤੀ Jagdeep Dhankar, ਦਿੱਲੀ AIIMS ‘ਚ ਕਰਵਾਇਆ ਭਰਤੀ
ਬਾਥਰੂਮ ‘ਚ ਦੋ ਵਾਰ ਬੇਹੋਸ਼ ਹੋਏ ਸਾਬਕਾ ਉੱਪਰਾਸ਼ਟਰਪਤੀ Jagdeep Dhankar, ਦਿੱਲੀ AIIMS ‘ਚ ਕਰਵਾਇਆ ਭਰਤੀ
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
Embed widget