'ਰਾਸ਼ਟਰੀ ਖੇਡ ਦਿਹਾੜੇ' ‘ਤੇ ਮੋਦੀ ਦੀ ‘ਫਿਟ ਇੰਡੀਆ’ ਮੁਹਿੰਮ
ਦੇਸ਼ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਹਾੜਾ ਮਨਾਉਂਦਾ ਹੈ। ਇਸ ਮੌਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ‘ਫਿਟ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੂਵਮੈਂਟ ਦਾ ਮੁਖ ਮਕਸੱਦ ਲੋਕਾਂ ਨੂੰ ਫਿਟ ਰਹਿਣ ਲਈ ਜਾਗਰੂਕ ਬਣਾਉਨਾ ਹੈ।
ਨਵੀਂ ਦਿੱਲੀ: ਦੇਸ਼ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਹਾੜਾ ਮਨਾਉਂਦਾ ਹੈ। ਇਸ ਮੌਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ‘ਫਿਟ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੂਵਮੈਂਟ ਦਾ ਮੁਖ ਮਕਸੱਦ ਲੋਕਾਂ ਨੂੰ ਫਿਟ ਰਹਿਣ ਲਈ ਜਾਗਰੂਕ ਬਣਾਉਨਾ ਹੈ।
ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਤੋਂ ਇੰਦਰਾ ਗਾਂਧੀ ਸਟੇਡੀਅਮ ‘ਚ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹਰ ਕਾਲਜ ਅਤੇ ਯੂਨੀਵਰਸੀਟੀ ਨੂੰ 15 ਦਿਨੀਂ ਫਿਟਨੈਸ ਪਲਾਨ ਵੀ ਤਿਆਰ ਕਰਨਾ ਹੈ ਅਤੇ ਉਸ ਨੂੰ ਆਪਣੇ ਵੈੱਬਸਾਈਟ, ਪੋਰਟਲ ‘ਤੇ ਵੀ ਅਪਲੋਡ ਕਰਨਾ ਹੈ। ਇਸ ਮੁਹਿੰਮ ‘ਤੇ ਭਾਰਤ ਸਰਕਾਰ ਦੇ ਖੇਡ ਮੰਤਰੀ ਤੋਂ ਇਲਾਵਾ, ਮਨੁੱਖੀ ਸਰੋਤ ਵਕਿਾਸ ਮੰਤਰਾਲੇ, ਪੰਚਾਇਤੀ ਰਾਜ ਮੰਤਰਾਲੇ, ਪੇਂਡੂ ਵਕਿਾਸ ਮੰਤਰਾਲੇ ਵਰਗੇ ਮੰਤਰਾਲੇ ਆਪਸੀ ਤਾਲਮੇਲ 'ਚ ਕੰਮ ਕਰਨਗੇ।
ਇਸ ਮੁਹਿੰਮ ਬਾਰੇ ਪ੍ਰਧਾਨ ਮੰਤਰੀ ਨੇ ਹਾਲ ਹੀ ‘ਚ ‘ਮਨ ਕੀ ਬਾਤ’ ‘ਚ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਤੁਹਾਨੂੰ ਸਭ ਨੂੰ ਯਾਦ ਹੀ ਹੋਵੇਗਾ ਕਿ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਹਾੜਾ’ ਹੁੰਦਾ ਹੈ। ਇਸ ਮੌਕੇ ‘ਤੇ ਅਸੀਂ ਦੇਸ਼ ‘ਚ ‘ਫਿਟ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਹਾਂ। ਇਹ ਮੁਹਿੰਮ ਚਾਰ ਸਾਲ ਤਕ ਚਲੇਗੀ।