PM ਮੋਦੀ ਅੱਜ ਦੇਸ਼ਵਾਸੀਆਂ ਨਾਲ ਕਰਨਗੇ 'ਮਨ ਕੀ ਬਾਤ', ਰਾਸ਼ਟਰਮੰਡਲ 'ਚ ਭਾਰਤ ਦੇ ਪ੍ਰਦਰਸ਼ਨ ਦਾ ਹੋਵੇਗਾ ਜ਼ਿਕਰ
Mann ki Baat: ਮਹੀਨੇ ਦੇ ਆਖਰੀ ਐਤਵਾਰ ਯਾਨੀ ਅੱਜ ਇੱਕ ਵਾਰ ਪੀਐਮ ਮੋਦੀ ਦੇਸ਼ਵਾਸੀਆਂ ਨਾਲ 'ਮਨ ਕੀ ਬਾਤ' ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਸੰਬੋਧਨ ਕਰਨਗੇ।
Mann ki Baat: ਮਹੀਨੇ ਦੇ ਆਖਰੀ ਐਤਵਾਰ ਯਾਨੀ ਅੱਜ ਇੱਕ ਵਾਰ ਪੀਐਮ ਮੋਦੀ ਦੇਸ਼ਵਾਸੀਆਂ ਨਾਲ 'ਮਨ ਕੀ ਬਾਤ' ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਹਰ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ਆਲ ਇੰਡੀਆ ਰੇਡੀਓ ਅਤੇ ਡੀਡੀ ਚੈਨਲਾਂ 'ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ 'ਮਨ ਕੀ ਬਾਤ' ਦਾ ਇਹ 91ਵਾਂ ਐਪੀਸੋਡ ਹੈ। ਇਸ ਪ੍ਰੋਗਰਾਮ 'ਚ ਪੀਐੱਮ ਕਈ ਮੁੱਦਿਆਂ 'ਤੇ ਚਰਚਾ ਕਰਦੇ ਹਨ ਅਤੇ ਲੋਕਾਂ ਤੱਕ ਆਪਣੇ ਮਨ ਕੀ ਗੱਲ ਪਹੁੰਚਾਉਣ ਦਾ ਕੰਮ ਕਰਦੇ ਹਨ।
23 ਭਾਸ਼ਾਵਾਂ ਵਿੱਚ ਪ੍ਰਸਾਰਣ
ਪ੍ਰਸਾਰ ਭਾਰਤੀ ਇਸ ਪ੍ਰੋਗਰਾਮ ਨੂੰ ਆਪਣੇ ਏਆਈਆਰ ਨੈੱਟਵਰਕ 'ਤੇ 23 ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਵਿੱਚ ਪ੍ਰਸਾਰਿਤ ਕਰਦਾ ਹੈ। ਇਸ ਤੋਂ ਇਲਾਵਾ ਪ੍ਰਸਾਰ ਭਾਰਤੀ ਆਪਣੇ ਵੱਖ-ਵੱਖ ਡੀਡੀ ਚੈਨਲਾਂ 'ਤੇ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਪ੍ਰੋਗਰਾਮ ਦੇ ਵਿਜ਼ੂਅਲ ਵਰਜ਼ਨ ਦਾ ਪ੍ਰਸਾਰਣ ਵੀ ਕਰਦਾ ਹੈ। ਹਰ ਮਹੀਨੇ ਹੋਣ ਵਾਲੇ ਇਸ ਪ੍ਰੋਗਰਾਮ ਲਈ ਭਾਜਪਾ ਵੀ ਵਿਸ਼ੇਸ਼ ਤਿਆਰੀਆਂ ਕਰਦੀ ਹੈ। ਇਸ ਦੇ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਰੇਡੀਓ ਲਗਾਏ ਜਾਂਦੇ ਹਨ ।
ਕਾਮਨਵੈਲਥ ਬਾਰੇ ਕਰ ਸਕਦੇ ਗੱਲ
ਭਾਰਤ ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਲਗਾਤਾਰ ਤਗਮੇ ਜਿੱਤ ਰਿਹਾ ਹੈ। ਭਾਰਤ ਦੀ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ ਹੈ। ਨਾਲ ਹੀ ਉਹਨਾਂ ਤੋਂ ਇਲਾਵਾ ਕੁਝ ਹੋਰ ਭਾਰਤੀ ਖਿਡਾਰੀਆਂ ਨੇ ਭਾਰਤ ਦੀ ਝੋਲੀ 'ਚ ਤਗਮੇ ਪਾਏ ਹਨ। ਦੂਜੇ ਪਾਸੇ ਭਾਰਤ ਨੂੰ ਕੁਝ ਹੋਰ ਮੈਡਲ ਮਿਲਣ ਦੀ ਉਮੀਦ ਹੈ। ਹੁਣ ਪੀਐਮ ਮੋਦੀ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਇਸ ਦਾ ਜ਼ਿਕਰ ਕਰ ਸਕਦੇ ਹਨ ਅਤੇ ਖਿਡਾਰੀਆਂ ਨੂੰ ਵਧਾਈ ਦੇ ਨਾਲ-ਨਾਲ ਹੌਂਸਲਾ ਵੀ ਦੇਣਗੇ।