PM Security Breach: ਸੁਪਰੀਮ ਕੋਰਟ ਨੇ ਸਾਬਕਾ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ 'ਚ ਜਾਂਚ ਕਮੇਟੀ ਦਾ ਕੀਤਾ ਗਠਨ
Supreme Court on PM Modi Security Breach: ਅੱਜ ਸੁਪਰੀਮ ਕੋਰਟ (Supreme Court) ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Security Breach) ਦੀ ਸੁਰੱਖਿਆ ਵਿੱਚ ਕੁਤਾਹੀ ਨੂੰ ਲੈ ਕੇ ਜਸਟਿਸ ਇੰਦੂ ਮਲਹੋਤਰਾ
ਨਵੀਂ ਦਿੱਲੀ: Supreme Court on PM Modi Security Breach: ਅੱਜ ਸੁਪਰੀਮ ਕੋਰਟ (Supreme Court) ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Security Breach) ਦੀ ਸੁਰੱਖਿਆ ਵਿੱਚ ਕੁਤਾਹੀ ਨੂੰ ਲੈ ਕੇ ਜਸਟਿਸ ਇੰਦੂ ਮਲਹੋਤਰਾ (Indu Malhotra) ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਜਿਹੇ ਮਾਮਲੇ ਦੀ ਜਾਂਚ ਇਕਪਾਸੜ ਨਹੀਂ ਕੀਤੀ ਜਾ ਸਕਦੀ। ਜਸਟਿਸ ਇੰਦੂ ਮਲਹੋਤਰਾ ਦੀ ਪ੍ਰਧਾਨਗੀ ਹੇਠ ਬਣਾਈ ਗਈ ਕਮੇਟੀ ਇਸ ਦੀ ਦੇਖਰੇਖ ਕਰੇਗੀ।
ਸੁਰੱਖਿਆ ਵਿੱਚ ਕੀ ਚੂਕ ਹੋਈ ?
ਕੌਣ ਜ਼ਿੰਮੇਵਾਰ ਹੈ?
ਭਵਿੱਖ ਵਿੱਚ ਕੀ ਕੀਤਾ ਜਾਵੇ ?
ਕਮੇਟੀ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਪੇਸ਼ ਕਰਨ ਦੀ ਕੋਸ਼ਿਸ਼ ਕਰੇਗੀ।
ਕਮੇਟੀ ਮੈਂਬਰ-
ਜਸਟਿਸ ਇੰਦੂ ਮਲਹੋਤਰਾ (ਚੇਅਰਮੈਨ)
NIA ਦਾ ਡੀਜੀ ਜਾਂ ਉਸ ਦਾ ਨਿਯੁਕਤ ਅਧਿਕਾਰੀ ਆਈਜੀ ਦੇ ਰੈਂਕ ਤੋਂ ਹੇਠਾਂ ਨਾ ਹੋਵੇ।
ਚੰਡੀਗੜ੍ਹ ਦੇ ਡੀਜੀਪੀ
ਪੰਜਾਬ ਦੇ ਏਡੀਜੀਪੀ (ਸੁਰੱਖਿਆ)
ਪੰਜਾਬ-ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ
ਵਕੀਲਾਂ ਦੀ ਇੱਕ ਸੰਸਥਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਹ ਮੁੱਦਾ ਉਠਾਇਆ ਸੀ। ਸੰਸਥਾ ਨੇ ਅਦਾਲਤ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਬੀਤੇ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਦੇ ਧਿਆਨ ਵਿੱਚ ਆਇਆ ਕਿ ਪੰਜਾਬ ਤੇ ਕੇਂਦਰ ਸਰਕਾਰ ਦੋਵਾਂ ਨੇ ਆਪਣੀ ਤਰਫੋਂ ਜਾਂਚ ਲਈ ਕਮੇਟੀਆਂ ਦਾ ਗਠਨ ਕੀਤਾ ਹੈ। ਸੁਣਵਾਈ ਦੌਰਾਨ ਦੋਵਾਂ ਸਰਕਾਰਾਂ ਨੇ ਇਕ-ਦੂਜੇ ਦੇ ਕਮੇਟੀ ਮੈਂਬਰਾਂ 'ਤੇ ਸਵਾਲ ਚੁੱਕ ਕੇ ਉਨ੍ਹਾਂ ਦੀ ਨਿਰਪੱਖਤਾ 'ਤੇ ਸ਼ੰਕੇ ਖੜ੍ਹੇ ਕੀਤੇ। ਉਸੇ ਦਿਨ ਅਦਾਲਤ ਨੇ ਸੰਕੇਤ ਦਿੱਤਾ ਸੀ ਕਿ ਉਹ ਜਾਂਚ ਲਈ ਆਪਣੀ ਤਰਫੋਂ ਇੱਕ ਕਮੇਟੀ ਦਾ ਗਠਨ ਕਰ ਸਕਦੀ ਹੈ।
ਪੀਐਮ ਮੋਦੀ ਫਲਾਈਓਵਰ 'ਤੇ 20 ਮਿੰਟ ਤੱਕ ਫਸੇ ਰਹੇ
ਦੱਸ ਦਈਏ ਕਿ ਪੰਜਾਬ ਦੇ ਚੋਣਾਵੀ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ 'ਗੰਭੀਰ ਲਾਪਰਵਾਹੀ' ਦੀ ਘਟਨਾ ਉਸ ਸਮੇਂ ਵਾਪਰੀ ,ਜਦੋਂ ਫਿਰੋਜ਼ਪੁਰ 'ਚ ਕੁਝ ਪ੍ਰਦਰਸ਼ਨਕਾਰੀਆਂ ਨੇ ਇਕ ਸੜਕ ਜਾਮ ਕਰ ਦਿੱਤੀ, ਜਿਸ ਤੋਂ ਉਨ੍ਹਾਂ ਨੇ ਲੰਘਣਾ ਸੀ। ਇਸ ਕਾਰਨ ਪ੍ਰਧਾਨ ਮੰਤਰੀ 20 ਮਿੰਟ ਤੱਕ ਫਲਾਈਓਵਰ 'ਤੇ ਫਸੇ ਰਹੇ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਦਿੱਲੀ ਪਰਤ ਗਏ ਸਨ। ਉਹ ਨਾ ਤਾਂ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਤੇ ਨਾ ਹੀ ਦੋ ਸਾਲਾਂ ਬਾਅਦ ਸੂਬੇ ਵਿੱਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰ ਸਕੇ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਪਹੁੰਚੇ ਸਟੇਟ ਕ੍ਰਾਈਮ ਬ੍ਰਾਂਚ, ਵਿਸ਼ੇਸ਼ ਜਾਂਚ ਟੀਮ ਕਰੇਗੀ ਪੁੱਛਗਿੱਛ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490