![ABP Premium](https://cdn.abplive.com/imagebank/Premium-ad-Icon.png)
PM Modi Security Breach : ਕਰਨਾਟਕ 'ਚ PM ਮੋਦੀ ਦੀ ਸੁਰੱਖਿਆ 'ਚ ਫ਼ਿਰ ਹੋਈ ਚੂਕ, ਪ੍ਰਧਾਨ ਮੰਤਰੀ ਵੱਲ ਭੱਜਿਆ ਆਇਆ ਨੌਜਵਾਨ, ਪੁਲਿਸ ਨੇ ਫੜਿਆ, ਵੀਡੀਓ ਆਈ ਸਾਹਮਣੇ
PM Narendra Modi Security Breach In Karnataka : ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਚੂਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਚੂਕ ਸ਼ਨੀਵਾਰ (25 ਮਾਰਚ) ਨੂੰ ਪੀਐਮ ਮੋਦੀ ਦੇ ਕਰਨਾਟਕ ਦੌਰੇ
![PM Modi Security Breach : ਕਰਨਾਟਕ 'ਚ PM ਮੋਦੀ ਦੀ ਸੁਰੱਖਿਆ 'ਚ ਫ਼ਿਰ ਹੋਈ ਚੂਕ, ਪ੍ਰਧਾਨ ਮੰਤਰੀ ਵੱਲ ਭੱਜਿਆ ਆਇਆ ਨੌਜਵਾਨ, ਪੁਲਿਸ ਨੇ ਫੜਿਆ, ਵੀਡੀਓ ਆਈ ਸਾਹਮਣੇ PM Modi Security lapse another time in karnataka as Man came Running towards him arrested probe on PM Modi Security Breach : ਕਰਨਾਟਕ 'ਚ PM ਮੋਦੀ ਦੀ ਸੁਰੱਖਿਆ 'ਚ ਫ਼ਿਰ ਹੋਈ ਚੂਕ, ਪ੍ਰਧਾਨ ਮੰਤਰੀ ਵੱਲ ਭੱਜਿਆ ਆਇਆ ਨੌਜਵਾਨ, ਪੁਲਿਸ ਨੇ ਫੜਿਆ, ਵੀਡੀਓ ਆਈ ਸਾਹਮਣੇ](https://feeds.abplive.com/onecms/images/uploaded-images/2023/03/25/67f07a68bfea5b81463d02f6403323d41679757723560345_original.jpg?impolicy=abp_cdn&imwidth=1200&height=675)
PM Narendra Modi Security Breach In Karnataka : ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਚੂਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਚੂਕ ਸ਼ਨੀਵਾਰ (25 ਮਾਰਚ) ਨੂੰ ਪੀਐਮ ਮੋਦੀ ਦੇ ਕਰਨਾਟਕ ਦੌਰੇ ਦੌਰਾਨ ਹੋਈ। ਜਦੋਂ ਪੀਐਮ ਮੋਦੀ ਦੀ ਕਾਰ ਦਾਵਨਗੇਰੇ ਤੋਂ ਲੰਘ ਰਹੀ ਸੀ ਤਾਂ ਇੱਕ ਨੌਜਵਾਨ ਉਨ੍ਹਾਂ ਦੀ ਕਾਰ ਕੋਲ ਪਹੁੰਚ ਗਿਆ। ਪੀਐਮ ਦੇ ਰੋਡ ਸ਼ੋਅ ਦੌਰਾਨ ਨੌਜਵਾਨ ਕਾਫ਼ਲੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਤੁਰੰਤ ਨੌਜਵਾਨ ਨੂੰ ਫੜ ਲਿਆ। ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਚੂਕ ਹੋਈ ਹੈ। ਜਨਵਰੀ ਵਿੱਚ ਕਰਨਾਟਕ ਦੇ ਹੁਬਲੀ ਵਿੱਚ ਇੱਕ ਬੱਚਾ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਨੇੜੇ ਆਇਆ ਸੀ।
ਇਹ ਵੀ ਪੜ੍ਹੋ : ਬੇਮੌਸਮੀ ਬਰਸਾਤ ਕਾਰਨ ਕਈ ਥਾਵਾਂ 'ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ,ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
ਪੀਐਮ ਦੀ ਕਾਰ ਵੱਲ ਭੱਜਿਆ ਨੌਜਵਾਨ
ਕਰਨਾਟਕ ਵਿੱਚ ਮਈ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਭਾਜਪਾ ਨੇ ਸ਼ਨੀਵਾਰ (25 ਮਾਰਚ) ਨੂੰ ਦਾਵਾਂਗੇਰੇ 'ਚ 'ਵਿਜੇ ਸੰਕਲਪ ਯਾਤਰਾ' ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਭਾਜਪਾ ਦੇ ਪ੍ਰਚਾਰ ਦੇ ਹਿੱਸੇ ਵਜੋਂ ਕਰਨਾਟਕ ਪਹੁੰਚੇ ਅਤੇ ਦਾਵਾਂਗੇਰੇ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੌਰਾਨ ਇਕ ਨੌਜਵਾਨ ਅਚਾਨਕ ਸੁਰੱਖਿਆ ਘੇਰਾ ਤੋੜ ਕੇ ਪੀਐੱਮ ਮੋਦੀ ਦੀ ਕਾਰ ਵੱਲ ਵਧਣ ਲੱਗਾ। ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ।
#WATCH | Karnataka: Security breach during PM Modi's roadshow in Davanagere, earlier today, when a man tried to run towards his convoy. He was later detained by police.
— ANI (@ANI) March 25, 2023
(Visuals confirmed by police) pic.twitter.com/nibVxzgekz
PM ਮੋਦੀ ਦੀ ਸੁਰੱਖਿਆ 'ਚ ਚੂਕ ਦਾ ਵੀਡੀਓ
ਨਿਊਜ਼ ਏਜੰਸੀ ਏਐਨਆਈ ਨੇ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਚੂਕ ਦਾ ਵੀਡੀਓ ਸ਼ੇਅਰ ਕੀਤਾ ਹੈ। ਪੁਲਿਸ ਦੇ ਹਵਾਲੇ ਨਾਲ ਇਸ ਵੀਡੀਓ ਦੀ ਪੁਸ਼ਟੀ ਕੀਤੀ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਾਵਾਂਗੇਰੇ 'ਚ ਰੋਡ ਸ਼ੋਅ ਦੌਰਾਨ ਜਦੋਂ ਪੀਐੱਮ ਮੋਦੀ ਦਾ ਕਾਫਲਾ ਸੜਕ ਤੋਂ ਗੁਜ਼ਰ ਰਿਹਾ ਹੈ ਤਾਂ ਜ਼ੋਰ-ਸ਼ੋਰ ਨਾਲ 'ਮੋਦੀ-ਮੋਦੀ' ਦੇ ਨਾਅਰੇ ਲਗਾਏ ਜਾ ਰਹੇ ਹਨ। ਲੋਕ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਨਾਅਰੇ ਲਗਾ ਰਹੇ ਹਨ, ਇਸੇ ਦੌਰਾਨ ਚੈੱਕ ਸ਼ਰਟ ਅਤੇ ਨੀਲੀ ਜੀਨਸ ਪਹਿਨੇ ਇਕ ਨੌਜਵਾਨ ਉਸ ਸੜਕ ਵੱਲ ਭੱਜਿਆ ,ਜਿਸ ਤੋਂ ਕਾਫਲਾ ਲੰਘ ਰਿਹਾ ਸੀ। ਉਹ ਪੀਐਮ ਮੋਦੀ ਦੀ ਕਾਰ ਦੇ ਬਿਲਕੁਲ ਸਾਹਮਣੇ ਪਹੁੰਚਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਹੱਥ ਚੁੱਕ ਕੇ ਜਨਤਾ ਦਾ ਸਵਾਗਤ ਕਰ ਰਹੇ ਹਨ। ਪੁਲਿਸ ਨੌਜਵਾਨ ਨੂੰ ਫੜਦੀ ਹੈ ਅਤੇ ਪ੍ਰਧਾਨ ਮੰਤਰੀ ਦਾ ਕਾਫਲਾ ਅੱਗੇ ਵਧਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)