Terrorist Attack: ਮਾਸਕੋ 'ਚ ਹੋਏ ਅੱਤਵਾਦੀ ਹਮਲੇ ਦੀ PM ਮੋਦੀ ਨੇ ਕੀਤੀ ਕੜੀ ਨਿੰਦਾ, ਕਿਹਾ- ਭਾਰਤ ਰੂਸ ਦੇ ਨਾਲ ਖੜ੍ਹਾ
PM Modi Condemn Moscow Terrorist Attack: ਰੂਸ ਦੇ ਮਾਸਕੋ 'ਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਇਸ ਹਮਲੇ 'ਚ 70 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 145 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।
Moscow Terrorist Attack: ਰੂਸ ਦੇ ਮਾਸਕੋ ਵਿੱਚ ਕ੍ਰੋਕਸ ਸਿਟੀ ਹਾਲ ਵਿੱਚ ਸ਼ੁੱਕਰਵਾਰ (22 ਮਾਰਚ) ਸ਼ਾਮ ਨੂੰ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ 'ਚ 70 ਲੋਕਾਂ ਦੀ ਮੌਤ ਹੋ ਗਈ ਜਦਕਿ 145 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸਲਾਮਿਕ ਸਟੇਟ (IS) ਨੇ ਇਸ ਅੱਤਵਾਦੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਉਹਨਾਂ ਕਿਹਾ, "ਅਸੀਂ ਮਾਸਕੋ ਵਿੱਚ ਹੋਏ ਅੱਤਵਾਦੀ ਹਮਲੇ ਦੀ ਕੜੀ ਨਿੰਦਾ ਕਰਦੇ ਹਾਂ। ਸਾਡੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਪਰਿਵਾਰਾਂ ਦੇ ਨਾਲ ਹੈ। ਦੁੱਖ ਦੀ ਇਸ ਘੜੀ ਵਿੱਚ ਭਾਰਤ ਰੂਸੀ ਸੰਘ ਦੀ ਸਰਕਾਰ ਤੇ ਲੋਕਾਂ ਨਾਲ ਇਕਜੁਤਾ ਨਾਲ ਖੜ੍ਹਾ ਹੈ।"
We strongly condemn the heinous terrorist attack in Moscow. Our thoughts and prayers are with the families of the victims. India stands in solidarity with the government and the people of the Russian Federation in this hour of grief.
— Narendra Modi (@narendramodi) March 23, 2024
ਅਸਾਲਟ ਰਾਈਫਲ ਤੋਂ ਕੀਤੀ ਗਿਆ ਹਮਲਾ
ਤਿੰਨ ਤੋਂ ਪੰਜ ਅਣਪਛਾਤੇ ਬੰਦੂਕਧਾਰੀਆਂ ਨੇ ਸਰੀਰ ਦੇ ਕਵਚ ਪਹਿਨੇ ਅਤੇ ਅਸਾਲਟ ਰਾਈਫਲਾਂ ਨਾਲ ਲੈਸ ਸ਼ੁੱਕਰਵਾਰ ਨੂੰ ਮਾਸਕੋ ਦੇ ਇੱਕ ਮਾਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਨਾਲ ਅੱਗ ਲੱਗ ਗਈ। ਕ੍ਰੋਕਸ ਸਿਟੀ ਮਾਲ ਕਤਲੇਆਮ ਵਿੱਚ ਹੋਏ ਹਮਲੇ ਦੀ ਸੁਰੱਖਿਆ ਏਜੰਸੀ ਐਫਐਸਬੀ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਇਹ ਮਾਲ ਸ਼ਹਿਰ ਦੀ ਸੀਮਾ ਤੋਂ ਬਿਲਕੁਲ ਬਾਹਰ ਮਾਸਕੋ ਖੇਤਰ ਵਿੱਚ ਹੈ। ਰੂਸੀ ਸਮੇਂ ਮੁਤਾਬਕ ਇਹ ਹਮਲਾ ਰਾਤ ਕਰੀਬ 8 ਵਜੇ ਹੋਇਆ।
ਇਮਾਰਤ 'ਤੇ ਸੁੱਟੇ ਗਏ ਗ੍ਰੇਨੇਡ
ਆਰਟੀ ਰਿਪੋਰਟ ਮੁਤਾਬਕ ਹਮਲੇ ਤੋਂ ਬਾਅਦ ਉਥੇ ਹਫੜਾ-ਦਫੜੀ ਫੈਲ ਗਈ। ਹਮਲਾਵਰਾਂ ਨੇ ਸੰਗੀਤ ਸਮਾਰੋਹ ਵਿੱਚ ਆਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਘਟਨਾ ਦੀ ਵੀਡੀਓ ਵਿੱਚ ਚਾਰੇ ਪਾਸੇ ਲਾਸ਼ਾਂ ਹੀ ਲਾਸਾਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਨੇ ਕਥਿਤ ਤੌਰ 'ਤੇ ਇਮਾਰਤ ਨੂੰ ਅੱਗ ਲਾਉਣ ਲਈ ਹੱਥਗੋਲੇ ਵੀ ਸੁੱਟੇ। ਅਧਿਕਾਰੀਆਂ ਨੇ ਇੱਕ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕੀਤੀ, ਕਈ ਐਂਬੂਲੈਂਸਾਂ ਦੇ ਨਾਲ-ਨਾਲ ਭਾਰੀ ਹਥਿਆਰਬੰਦ ਪੁਲਿਸ ਯੂਨਿਟਾਂ ਨੂੰ ਤਾਇਨਾਤ ਕੀਤਾ। ਭਾਰੀ ਅੱਗ ਬੁਝਾਉਣ ਲਈ ਇੱਕ ਹੈਲੀਕਾਪਟਰ ਵੀ ਤਾਇਨਾਤ ਕੀਤਾ ਗਿਆ ਸੀ।
ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਰੂਸ ਦੇ ਵਿਦੇਸ਼ ਮੰਤਰਾਲੇ ਨੂੰ ਮਾਸਕੋ ਦੇ ਕ੍ਰੋਕਸ ਸਿਟੀ ਹਾਲ 'ਚ ਵਾਪਰੀ ਭਿਆਨਕ ਤ੍ਰਾਸਦੀ ਤੋਂ ਬਾਅਦ ਸੰਵੇਦਨਾ ਪ੍ਰਗਟਾਉਣ ਲਈ ਦੁਨੀਆ ਭਰ ਦੇ ਆਮ ਨਾਗਰਿਕਾਂ ਦੇ ਫੋਨ ਆ ਰਹੇ ਹਨ। ਉਹ ਇਸ ਖੂਨੀ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰ ਰਹੇ ਹਨ।