ਪ੍ਰਧਾਨ ਮੰਤਰੀ ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਕੋਰੋਨਾ 'ਤੇ ਸਮੀਖਿਆ ਬੈਠਕ
ਪਿਛਲੇ ਹਫ਼ਤੇ ਬੁੱਧਵਾਰ ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਪੂਰਬ ਉੱਤਰ ਸੂਬਿਆਂ ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈਕੇ ਚਰਚਾ ਕੀਤੀ ਸੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੰਗਲਵਾਰ ਯਾਨੀ ਅੱਜ ਪੂਰਬਉੱਤਰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਸਵੇਰੇ 11 ਵਜੇ ਕੋਰੋਨਾ ਵਾਇਰਸ 'ਤੇ ਸਮੀਖਿਆ ਬੈਠਕ ਕਰਨਗੇ। ਇਸ ਵੀਡੀਓ ਕਾਨਫਰੰਸਿੰਗ ਬੈਠਕ ਜ਼ਰੀਏ ਪੀਐਮ ਅਸਮ, ਨਾਗਾਲੈਂਡ, ਤ੍ਰਿਪੁਰਾ,ਸਿੱਕਮ, ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਤੇ ਮਿਜੋਰਮ ਦੇ ਮੁੱਖ ਮੰਤਰੀਆਂ ਦੇ ਨਾਲ ਸੂਬਿਆਂ 'ਚ ਕੋਰੋਨਾ ਦੀ ਸਥਿਤੀ 'ਤੇ ਗੱਲਬਾਤ ਕਰਨਗੇ।
ਪਿਛਲੇ ਹਫ਼ਤੇ ਬੁੱਧਵਾਰ ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਪੂਰਬ ਉੱਤਰ ਸੂਬਿਆਂ ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈਕੇ ਚਰਚਾ ਕੀਤੀ ਸੀ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਕਿਹਾ ਕਿ ਭਾਰਤ 'ਚ ਇਸ ਸਮੇਂ ਕੋਰੋਨਾ ਵਾਇਰਸ ਦੇ ਲਗਪਗ 80 ਫੀਸਦ ਮਾਮਲੇ 90 ਜ਼ਿਲ੍ਹਿਆਂ 'ਚ ਦੇਖੇ ਜਾ ਰਹੇ ਹਨ ਤੇ ਉਨ੍ਹਾਂ 'ਚ 14 ਉੱਤਰ ਪੂਰਬ ਤੋਂ ਹਨ। ਉੱਥੇ ਹੀ ਪਿਛਲੇ ਹਫ਼ਤੇ ਹੋਈ ਸਮੀਖਿਆ ਬੈਠਕ ਦੌਰਾਨ ਇਹ ਪਤਾ ਲੱਗਾ ਕਿ ਦੇਸ਼ 'ਚ 73 ਜ਼ਿਲ੍ਹਿਆਂ 'ਚ 10 ਫੀਸਦ ਤੋਂ ਜ਼ਿਆਦਾ ਪੌਜ਼ੇਟਿਵ ਦਰ ਹੈ।
ਇਨ੍ਹਾਂ 73 ਜ਼ਿਲ੍ਹਿਆਂ 'ਚੋਂ 46 ਜ਼ਿਲ੍ਹੇ ਪੂਰਬਉੱਤਰ ਸੂਬਿਆਂ ਦੇ ਹੈ। ਇਸ ਵਜ੍ਹਾ ਨਾਲ ਕੇਂਦਰ ਸਰਕਾਰ ਪੂਰਬ ਉੱਤਰ ਸੂਬਿਆਂ ਚ ਕੋਰੋਨਾ ਦੇ ਮਾਮਲਿਆਂ ਨੂੰ ਲੈਕੇ ਫਿਕਰਮੰਦ ਹੈ। ਜੁਲਾਈ ਦੀ ਸ਼ੁਰੂਆਤ 'ਚ ਕੇਂਦਰ ਸਰਕਾਰ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਅਸਮ, ਮਣੀਪੁਰ, ਅਰੁਣਾਂਚਲ ਪ੍ਰਦੇਸ਼, ਤ੍ਰਿਪੁਰਾ ਸਮੇਤ ਛੇ ਸੂਬਿਆਂ ਦੀ ਸਥਿਤੀ ਦੀ ਸਮੀਖਿਆ ਲਈ ਟੀਮਾਂ ਭੇਜੀਆਂ ਸਨ।