ਪੜਚੋਲ ਕਰੋ
Advertisement
PM ਮੋਦੀ ਦਾ ਅੱਜ ਜੰਮੂ-ਕਸ਼ਮੀਰ ਦੌਰਾ , 20 ਹਜ਼ਾਰ ਕਰੋੜ ਦੇ ਵਿਕਾਸ ਕਾਰਜਾਂ ਦਾ ਰੱਖਣਗੇ ਨੀਂਹ ਪੱਥਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ (National Panchayati Raj Day) ਸਮਾਰੋਹ ਵਿੱਚ ਹਿੱਸਾ ਲੈਣ ਲਈ ਜੰਮੂ-ਕਸ਼ਮੀਰ (Jammu and Kashmir) ਦਾ ਦੌਰਾ ਕਰਨਗੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ (National Panchayati Raj Day) ਸਮਾਰੋਹ ਵਿੱਚ ਹਿੱਸਾ ਲੈਣ ਲਈ ਜੰਮੂ-ਕਸ਼ਮੀਰ (Jammu and Kashmir) ਦਾ ਦੌਰਾ ਕਰਨਗੇ ਅਤੇ ਦੇਸ਼ ਭਰ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਨੂੰ ਸੰਬੋਧਨ ਕਰਨਗੇ। ਆਪਣੇ ਦੌਰੇ ਤੋਂ ਇੱਕ ਦਿਨ ਪਹਿਲਾਂ ਪੀਐਮ ਮੋਦੀ ਨੇ ਚਾਰ ਟਵੀਟ ਕੀਤੇ ਅਤੇ ਕਿਹਾ ਕਿ ਕੱਲ੍ਹ 24 ਅਪ੍ਰੈਲ ਨੂੰ ਅਸੀਂ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਵਾਂਗੇ। ਇਸ ਅਹਿਮ ਮੌਕੇ 'ਤੇ ਮੈਂ ਜੰਮੂ-ਕਸ਼ਮੀਰ 'ਚ ਰਹਾਂਗਾ ਅਤੇ ਉਥੋਂ ਭਾਰਤ ਭਰ ਦੀਆਂ ਗ੍ਰਾਮ ਸਭਾਵਾਂ ਨੂੰ ਸੰਬੋਧਨ ਕਰਾਂਗਾ। ਨਾਲ ਹੀ ਕਿਹਾ ਕਿ ਮੈਂ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਵੀ ਕਰਾਂਗਾ।
ਪੀਐਮ ਮੋਦੀ ਨੇ ਕਿਹਾ ਕਿ ਜਿਨ੍ਹਾਂ ਕੰਮਾਂ ਦਾ ਉਦਘਾਟਨ ਕੀਤੇ ਜਾ ਰਿਹਾ ਹੈ , ਉਨ੍ਹਾਂ ਵਿੱਚ ਬਨਿਹਾਲ ਕਾਜ਼ੀਗੁੰਡ ਰੋਡ ਟਨਲ ਸ਼ਾਮਲ ਹੈ, ਜੋ ਜੰਮੂ ਅਤੇ ਕਸ਼ਮੀਰ ਖੇਤਰਾਂ ਵਿੱਚ ਹਰ ਮੌਸਮ ਵਿੱਚ ਸੰਪਰਕ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇੱਕ ਇਤਿਹਾਸਕ ਬੁਨਿਆਦੀ ਪ੍ਰੋਜੈਕਟ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿੱਚ ਫੈਲੇ ਜਨ ਔਸ਼ਧੀ ਕੇਂਦਰਾਂ ਦਾ ਵੀ ਉਦਘਾਟਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੈਰਿਸ਼ ਵਿੱਚ 500 ਕਿਲੋਵਾਟ ਦੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੱਖ-ਵੱਖ ਲਾਭਪਾਤਰੀਆਂ ਨੂੰ ਮਾਲਕੀ ਕਾਰਡ ਵੀ ਦਿੱਤੇ ਜਾਣਗੇ।
ਅੰਮ੍ਰਿਤ ਸਰੋਵਰ ਪਹਲ ਦਾ ਵੀ ਉਦਘਾਟਨ ਕਰਨਗੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅੰਮ੍ਰਿਤ ਸਰੋਵਰ ਪਹਲ ਦਾ ਉਦਘਾਟਨ ਕਰਨ ਲਈ ਉਤਸੁਕ ਹਾਂ, ਜੋ ਸਾਡੇ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਅਤੇ ਪਾਣੀ ਦੀ ਇੱਕ ਬੂੰਦ ਨੂੰ ਬਚਾਉਣ ਲਈ ਸਾਡੇ ਸਮੂਹਿਕ ਯਤਨਾਂ 'ਚੋਂ ਇੱਕ ਵਿਸ਼ੇਸ਼ ਪਲ ਹੈ। ਇਸ ਪਹਲ ਤਹਿਤ ਹਰੇਕ ਜ਼ਿਲ੍ਹੇ ਵਿੱਚ 75 ਜਲਘਰਾਂ ਨੂੰ ਵਿਕਸਤ ਅਤੇ ਪੁਨਰ ਸੁਰਜੀਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੀਐਮ ਮੋਦੀ ਦੇ ਜੰਮੂ-ਕਸ਼ਮੀਰ ਦੌਰੇ 'ਤੇ ਇੱਕ ਬਿਆਨ ਵਿੱਚ ਪੀਐਮਓ ਨੇ ਕਿਹਾ ਕਿ ਸਰਕਾਰ ਸੰਵਿਧਾਨਕ ਸੁਧਾਰਾਂ ਤੋਂ ਬਾਅਦ ਬੇਮਿਸਾਲ ਗਤੀ ਨਾਲ ਸ਼ਾਸਨ ਵਿੱਚ ਸੁਧਾਰ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਲੋਕਾਂ ਲਈ ਜੀਵਨ ਦੀ ਆਸਾਨੀ ਨੂੰ ਵਧਾਉਣ ਲਈ ਵਿਆਪਕ ਸੁਧਾਰ ਕਰ ਰਹੀ ਹੈ।
Tomorrow, 24th April, we will mark the National Panchayati Raj Day. On this important occasion, I will be in Jammu and Kashmir and from there will address Gram Sabhas across India. Will also lay the foundation stone and inaugurate development works worth over Rs. 20,000 crore.
— Narendra Modi (@narendramodi) April 23, 2022
ਪੀਐਮਓ ਦੀ ਤਰਫ਼ੋਂ ਸੰਵਿਧਾਨਕ ਸੁਧਾਰਾਂ ਦਾ ਜ਼ਿਕਰ ਅਗਸਤ 2019 ਵਿੱਚ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਰੱਦ ਕਰਨ ਅਤੇ ਪੁਰਾਣੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਅਸਿੱਧਾ ਸੰਕੇਤ ਹੈ। ਪੀਐਮਓ ਨੇ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਾਂ ਨੀਂਹ ਪੱਥਰ ਰੱਖਿਆ ਜਾਵੇਗਾ, ਉਹ ਬੁਨਿਆਦੀ ਢਾਂਚੇ ਦੀ ਸਹੂਲਤ, ਆਵਾਜਾਈ ਵਿੱਚ ਆਸਾਨੀ ਅਤੇ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
Advertisement