ਵਿਧਾਇਕ ਨੇ ਮੋਦੀ ਦੇ ਪੈਰਾਂ ਨੂੰ ਹੱਥ ਲਾਉਣ ਦੀ ਕੀਤੀ ਕੋਸ਼ਿਸ਼ ਤਾਂ ਅੱਗਿਓਂ ਵਾਪਰਿਆਂ ਇਹ ਭਾਣਾ, ਵੇਖ ਲੋਕਾਂ ਦੇ ਉੱਡ ਗਏ ਹੋਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਜ 'ਤੇ ਬੈਠੇ ਸੀ ਤਾਂ ਇੱਕ ਭਾਜਪਾ ਨੇਤਾ ਨੇ ਉਨ੍ਹਾਂ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ।
ਕੋਲੋਕਾਤਾ: ਪੱਛਮੀ ਬੰਗਾਲ ਦੇ ਕਾਂਥੀ 'ਚ ਬੁੱਧਵਾਰ ਨੂੰ ਚੋਣ ਰੈਲੀ ਦੌਰਾਨ ਸਟੇਜ 'ਤੇ ਇੱਕ ਵੱਖਰੀ ਘਟਨਾ ਦੇਖਣ ਨੂੰ ਮਿਲੀ। ਇਸ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਜ 'ਤੇ ਬੈਠੇ ਸੀ ਤਾਂ ਇੱਕ ਭਾਜਪਾ ਨੇਤਾ ਨੇ ਉਨ੍ਹਾਂ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਉਸ ਨੂੰ ਪੈਰ ਛੂਹਣ ਤੋਂ ਰੋਕਿਆ ਤੇ ਖੁਦ ਵਰਕਰ ਦੇ ਪੈਰਾਂ ਨੂੰ ਹੱਥ ਲਾ ਕੇ ਉਸ ਦਾ ਸਵਾਗਤ ਕੀਤਾ।
ਦੱਸ ਦਈਏ ਕਿ ਜਿਸ ਨੇਤਾ ਦੇ ਪੈਰ ਪ੍ਰਧਾਨ ਮੰਤਰੀ ਨੇ ਛੂਹੇ ਉਸ ਦਾ ਨਾਂ ਅਨੂਪ ਚੱਕਰਵਰਤੀ ਹੈ। ਅਨੂਪ ਕਾਂਥੀ 'ਚ ਭਾਜਪਾ ਪ੍ਰਧਾਨ ਹਨ। ਭਾਜਪਾ ਨੇ ਇਸ ਦੀ ਵੀਡੀਓ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਹੈ। ਵੀਡੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਜ 'ਤੇ ਬੈਠੇ ਨਜ਼ਰ ਆ ਰਹੇ ਹਨ। ਫਿਰ ਇੱਕ ਵਿਅਕਤੀ ਆ ਕੇ ਉਨ੍ਹਾਂ ਦੇ ਪੈਰਾਂ ਨੂੰ ਛੂਹ ਕੇ ਅਸੀਸਾਂ ਲੈਣ ਦੀ ਕੋਸ਼ਿਸ਼ ਕਰਦਾ ਹੈ। ਬਦਲੇ ਵਿੱਚ ਪ੍ਰਧਾਨ ਮੰਤਰੀ ਮੋਦੀ ਵੀ ਵਰਕਰ ਦੇ ਪੈਰਾਂ ਨੂੰ ਹੱਥ ਲਾਉਂਦੇ ਹਨ ਤੇ ਉਸ ਨੂੰ ਬਰਾਬਰ ਸਤਿਕਾਰ ਦਿੰਦੇ ਹਨ।
ਬੀਜੇਪੀ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ਭਾਜਪਾ ਅਜਿਹੀ ਸੰਸਕ੍ਰਿਤ ਸੰਸਥਾ ਹੈ, ਜਿੱਥੇ ਕਾਰਕੁੰਨ ਇੱਕ ਦੂਜੇ ਪ੍ਰਤੀ ਇਕੋ ਜਿਹੇ ਸੰਸਕਾਰ ਦਾ ਭਾਅ ਰਹਿੰਦਾ ਹੈ। ਪੱਛਮੀ ਬੰਗਾਲ ਵਿਚ ਚੋਣ ਰੈਲੀ ਦੌਰਾਨ ਜਦੋਂ ਇੱਕ ਭਾਜਪਾ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰ ਛੂਹਣ ਸਟੇਜ 'ਤੇ ਆਇਆ ਤਾਂ ਉਨ੍ਹਾਂ ਨੇ ਵੀ ਉਸ ਦੇ ਪੈਰਾਂ ਨੂੰ ਛੂਹ ਕੇ ਵਰਕਰ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਨਹੀਂ ਹੋਣਗੇ ਸਸਤੇ! ਸਰਕਾਰ ਦਾ ਐਲਾਨ, ਅਗਲੇ 8-10 ਸਾਲ ਜੀਐਸਟੀ ਹੇਠ ਲਿਆਉਣਾ ਔਖਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904