ਮੋਦੀ ਵੱਲੋਂ ਭਾਰਤ-ਪਾਕਿ ਸਰਹੱਦ 'ਤੇ ਵੱਸੇ ਕਿਸਾਨਾਂ ਨੂੰ ਸੰਵਾਦ ਲਈ ਸੱਦਾ, ਦਿੱਲੀ ਬਾਰਡਰ 'ਤੇ ਡਟੇ ਕੀਤੇ ਨਜ਼ਰ ਅੰਦਾਜ਼ !
ਭਾਰਤ-ਪਾਕਿਸਤਾਨ ਸਰਹੱਦ ਕੋਲ ਵੱਸੇ ਸਿੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸੰਵਾਦ ਲਈ ਬੁਲਾਇਆ ਹੈ। ਕੱਛ ਜ਼ਿਲ੍ਹੇ ਦੀ ਲਖਪਤ ਤਾਲੁਕਾ 'ਚ ਤੇ ਇਸ ਦੇ ਆਸਪਾਸ ਮਿਲਾਕੇ ਕਰੀਬ 5,000 ਸਿੱਖ ਪਰਿਵਾਰ ਰਹਿੰਦੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਗੁਜਰਾਤ 'ਚ ਕੱਛ ਦੇ ਇਕ ਦਿਨਾਂ ਦੌਰੇ 'ਤੇ ਜਾਣਗੇ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਾਰੀ ਕਿਸਾਨ ਅੰਦੋਲਨ ਦੇ ਵਿਚ ਉਹ ਕੱਛ ਦੇ ਖੇਤੀਬਾੜੀ ਭਾਈਚਾਰੇ ਤੋਂ ਇਲਾਵਾ ਗੁਜਰਾਤ ਦੇ ਸਿੱਖ ਕਿਸਾਨਾਂ ਨਾਲ ਵੀ ਮੁਲਾਕਾਤ ਕਰਨਗੇ। ਇੱਥੇ ਪ੍ਰਧਾਨ ਮੰਤਰੀ ਕੁਝ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ ਤੇ ਕੱਛ 'ਚ ਧੋਰੜੋ ਦੇ ਕਿਸਾਨਾਂ 'ਤੇ ਕਲਾਕਾਰਾਂ ਨਾਲ ਸੰਵਾਦ ਕਰਨਗੇ।
ਭਾਰਤ-ਪਾਕਿਸਤਾਨ ਸਰਹੱਦ ਕੋਲ ਵੱਸੇ ਸਿੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸੰਵਾਦ ਲਈ ਬੁਲਾਇਆ ਹੈ। ਕੱਛ ਜ਼ਿਲ੍ਹੇ ਦੀ ਲਖਪਤ ਤਾਲੁਕਾ 'ਚ ਤੇ ਇਸ ਦੇ ਆਸਪਾਸ ਮਿਲਾਕੇ ਕਰੀਬ 5,000 ਸਿੱਖ ਪਰਿਵਾਰ ਰਹਿੰਦੇ ਹਨ। ਇਕ ਪਾਸੇ ਪੀਐਮ ਮੋਦੀ ਵੱਲੋਂ ਕਿਸਾਨਾਂ ਨੂੰ ਸੰਵਾਦ ਲਈ ਸੱਦਾ ਭੇਜਿਆ ਗਿਆ ਹੈ ਤੇ ਦੂਜੇ ਪਾਸੇ ਉਹ ਕਿਸਾਨ ਜੋ ਪਿਛਲੇ 17ਦਿਨ ਤੋਂ ਦਿੱਲੀ ਬੌਰਡਰ 'ਤੇ ਕੜਾਕੇ ਦੀ ਠੰਡ 'ਚ ਡਟੇ ਹਨ ਉਨ੍ਹਾਂ ਲਈ ਦੋ ਬੋਲ ਵੀ ਨਹੀਂ ਸਰੇ।
ਓਧਰ ਕੇਂਦਰ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਕਿਸਾਨਾਂ ਨਾਲ ਗੱਲਬਾਤ ਦਾ ਵਿਕਲਪ ਅਜੇ ਵੀ ਖੁੱਲ੍ਹਾ ਹੈ। ਖੇਤੀ ਮੰਤਰੀ ਨੇ ਕਿਹਾ ਕਿ ਅਸੀਂ ਚਰਚਾ ਲਈ ਤਿਆਰ ਹਾਂ। ਕਿਸਾਨ ਜੇਕਰ ਕੋਈ ਪ੍ਰਸਤਾਵ ਭੇਜਦੇ ਹਨ ਤਾਂ ਅਸੀਂ ਤਿਆਰ ਹਾਂ। ਦੂਜੇ ਪਾਸੇ ਕਿਸਾਨ ਅੜੇ ਹਨ ਕਿ ਕਾਨੂੰਨ ਵਾਪਸ ਲੈਣੇ ਹੀ ਹੋਣਗੇ।
ਕਿਸਾਨ ਅੰਦੋਲਨ ਬਦਨਾਮ ਕਰਨ ਵਾਲਿਆਂ ਨੂੰ ਲੁਧਿਆਣਾ ਦੇ ਮੁੰਡੇ ਨੇ ਟਵਿਟਰ 'ਤੇ ਪਾਈਆਂ ਭਾਜੜਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ